ਸਮਾਜ ਸੇਵਾ ਦੇ ਕੰਮਾਂ ਸਮੇਤ ਸਿੱਖ ਧਰਮ ਤੇ ਮੁਸਲਿਮ ਧਰਮ ਦੇ ਲੋਕਾਂ ਨੂੰ ਆਪਸ ਵਿੱਚ ਮਿਲਕੇ ਰਹਿਣ ਲਈ ਹਮੇਸ਼ਾ ਪ੍ਰੇਰਿਤ ਕਰਨ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਿੱਖ-ਮੁਸਲਿਮ ਸਾਂਝਾਂ ਮਲੇਰਕੋਟਲਾ ਵੱਲੋਂ ਆਏ ਦਿਨ ਕੋਈ ਨਾ ਕੋਈ ਵਿਲੱਖਣ ਕਾਰਜ ਕੀਤਾ ਜਾਂਦਾ ਹੈ ਆਪਸ ਵਿਚ ਪਿਆਰ ਮੁਹੱਬਤ ਨਾਲ ਆਪਣੀ ਜਿੰਦਗੀ ਬਸਰ ਕਰਦੇ ਰਹਿਣ ਅਤੇ ਉਨ੍ਹਾਂ ਵਿਚਕਾਰ ਇਹ ਸਾਂਝ ਹਮੇਸ਼ਾ ਬਰਕਰਾਰ ਰਹੇ। ਇਸੇ ਲੜੀ ਤਹਿਤ ਅੱਜ ਮਾਲੇਰਕੋਟਲਾ ਵਿਖੇ ਸਿੱਖ-ਮੁਸਲਿਮ ਸਾਂਝਾਂ ਜੱਥੇਬੰਦੀ ਦੇ ਦਫਤਰ ਵਿੱਚ – ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਮੌਕੇ ਇੰਟਰਨੈਸਨਲ ਸੰਤ ਸਮਾਜ ਦੇ ਪ੍ਰਧਾਨ ਸ੍ਰੀਮਾਨ ਸੰਤ ਬਾਬਾ ਸ਼ਮਸ਼ੇਰ ਸਿੰਘ ਜਗੇੜੇ ਵਾਲਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦਾ ਸ਼ਾਨਦਾਰ ਸਨਮਾਨ ਵੀ ਸੰਸਥਾ ਦੇ ਪ੍ਰਧਾਨ ਡਾ. ਨਾਸੀਰ – ਅਖਤਰ ਅਤੇ ਮੈਂਬਰ ਸਹਿਬਾਨਾਂ ਵੱਲੋਂ ਕੀਤਾ ਗਿਆ। ਇਸ ਮੌਕੇ ਸੰਤ ਸਮਾਜ ਦੇ ਪ੍ਰਧਾਨ ਸ੍ਰੀਮਾਨ ਸੰਤ ਬਾਬਾ ਸ਼ਮਸ਼ੇਰ ਸਿੰਘ ਜਗੇੜੇ ਵਾਲਿਆਂ ਨੇ ਕਿਹਾ ਕਿ ਸਿੱਖ-ਮੁਸਲਿਮ ਸਾਂਝਾਂ ਸੰਸਥਾ ਮਲੇਰਕੋਟਲਾ ਵੱਲੋਂ ਦੋਵੇਂ ਧਰਮਾਂ ਨੂੰ ਆਪਸ ਵਿੱਚ ਪਿਆਰ ਤੇ ਮਿਲਵਰਤਣ ਨਾਲ ਰਹਿਣ ਲਈ ਪ੍ਰੇਰਿਤ ਕਰਨ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਸਿੱਖ ਧਰਮ ਦੇ ਸੇਵਾਦਾਰਾਂ ਵੱਲੋਂ ਵੀ ਅਜਿਹੇ ‘ ਹੀ ਉਪਰਾਲੇ ਕੀਤੇ ਜਾਣੇ ਬਹੁਤ ਜਰੂਰੀ ਹਨ ਤਾਂ ਕਿ ਸਮਾਜ ਵਿਰੋਧੀ ਲੋਕ ਇਨ੍ਹਾਂ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਵਿੱਚ ਸਫਲ ਨਾ ਹੋ ਸਕਣ ।
previous post