Htv Punjabi
Punjab

ਸੀ.ਐਮ. ਭਗਵੰਤ ਮਾਨ ਨੇ ਜਾਰੀ ਕੀਤਾ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ। ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਸ਼ਿਕਾਇਤ ਦੇਣ ਲਈ 9501 200 200 ਨੰਬਰ ਜਾਰੀ ਕੀਤਾ ਗਿਆ ਹੈ। ਭਗਵੰਤ ਮਾਨ ਵੱਲੋਂ ਇਹ ਹੈਲਪ ਲਾਈਨ ਨੰਬਰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਜਾਰੀ ਕੀਤਾ ਗਿਆ ਹੈ।

ਭਗਵੰਤ ਮਾਨ ਵੱਲੋਂ ਨਾਲ ਹੀ ਬੇਨਤੀ ਕੀਤੀ ਗਈ ਹੈ ਕਿ ਇਸ ਨੰਬਰ ‘ਤੇ ਸਿਰਫ ਭ੍ਰਿਸ਼ਟਾਚਾਰ ਨਾਲ ਸਬੰਧਿਤ ਜਾਣਕਾਰੀ ਹੀ ਦਿੱਤੀ ਜਾਵੇ, ਹੋਰ ਸ਼ਿਕਾਇਤਾਂ ਸਬੰਧਿਤ ਵਿਭਾਗ ਕੋਲ ਹੀ ਦਿੱਤੀਆਂ ਜਾਣ।

ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਜੇ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਸ ਦਾ ਸਬੂਤ ਦਿਓ, ਉਸ ਖਿਲਾਫ ਕਾਰਵਾਈ ਹੋਵੇਗੀ, ਪਰ ਜਾਂਚ ਕਰਨ ਤੋਂ ਬਾਅਦ। ਮਾਨ ਨੇ ਕਿਹਾ ਕਿ ਜਾਂਚ ਤੋਂ ਬਾਅਦ ਉਹ ਚਾਹੇ ਕੋਈ ਵੀ ਅਫਸਰ ਜਾਂ ਮੰਤਰੀ ਹੋਵੇ ਉਸ ਖਿਲਾਫ ਕਾਰਵਾਈ ਯਕੀਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕ ਉਸ ਦਾ ਸਾਥ ਦੇਣ ਉਹ ਇੱਕ ਮਹੀਨੇ ‘ਚ ਹੀ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਣਗੇ।

Related posts

ਕੀ ਹੁਣ ਕਾਂਗਰਸ ਰੱਖੇਗੀ ਦਲਬੀਰ ਗੋਲਡੀ ਨੂੰ

htvteam

SGPC ਦੇ ਵੱਡੇ ਮੈਨੇਜਰ ਨੇ ਅੰਮ੍ਰਿਤਧਾਰੀ ਮਾਂ ਨਾਲ ਕੀਤਾ ਕਾਰਾ

htvteam

ਅਜਿਹੇ ਗੁਆਂਢੀਆਂ ‘ਤੋਂ ਰਹੋ ਬੱਚਕੇ

htvteam