Htv Punjabi
Punjab Video

ਸੁੰਨੀ ਥਾਂ ਤੇ ਲਿਜਾਕੇ ਗਊਆਂ ਨਾਲ ਬੰਦਿਆਂ ਨੇ ਕੀਤੀ ਘਟੀਆ ਕਰਤੂਤ !

ਜੰਗਲ ਵਿੱਚ ਗਊ ਮਾਸ ਦੇ ਤਸਕਰਾਂ ਵੱਲੋਂ ਕੱਟੀਆਂ ਜਾ ਰਹੀਆਂ ਸਨ ਗਉਆਂ

ਮੋਕੇ ਤੇ ਵੱਡੀ ਮਾਤਰਾ ਵਿੱਚ ਗਊ ਮਾਸ, ਲਫਾਫੇ, ਕੰਡਾ ਤੇ ਰੇਹੜੀ ਵੀ ਬਰਾਮਦ
ਗਉ ਰੱਖਿਆ ਦਲ ਤੇ ਪੁਲਿਸ ਨੂੰ ਦੇਖ ਕੇ ਭੱਜੇ ਤਸਕਰ
ਸਮਰਾਲਾ ਦੇ ਨੇੜੇ ਸਰਹੰਦ ਨਹਿਰ ਦੇ ਪਿੰਡ ਪਵਾਤ ਕੋਲ ਨਹਿਰ ਦੇ ਕਿਨਾਰੇ ਜੰਗਲ ਵਿੱਚ ਅੱਧੀ ਰਾਤ ਦੇ ਹਨੇਰੇ ਵਿਚ ਤਕਰੀਬਨ 10, 12 ਗਊ ਮਾਸ ਦੇ ਤਸਕਰਾਂ ਵੱਲੋਂ ਗਊਆਂ ਦਾ ਕਤਲ ਕਰ ਰਹੇ ਸਨ।

ਜਿਸ ਦੀ ਸੂਚਨਾ ਮਿਲਦੇ ਹੀ ਗਉ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਸਿਵ ਸੈਨਾ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਤੇ ਹਿੰਦੂ ਸੰਗਠਨਾਂ ਦੇ ਆਗੂਆ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਜਦੋਂ ਮੋਕੇ ਤੇ ਪਹੁੰਚੇ ਤਾਂ ਗਉ ਮਾਤਾ ਨੂੰ ਵੱਢ ਰਹੇ ਤਕਰੀਬਨ 10 12 ਤਸਕਰ ਪੁਲਿਸ ਪ੍ਰਸ਼ਾਸਨ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਮੋਕੇ ਤੇ ਜਾਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਤਸਕਰਾਂ ਵੱਲੋਂ 3 ਗਊਆਂ ਦਾ ਕਤਲ ਕਰਕੇ ਗਊ ਮਾਤਾ ਦਾ ਮਾਸ ਲਿਫਾਫਿਆਂ ਦੇ ਵਿੱਚ ਭਰਿਆ ਜਾ ਰਿਹਾ ਸੀ ਇਸ ਨੂੰ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ ਇਸ ਨੂੰ ਦੇਖ ਕੇ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਰੋਸ਼ ਫੈਲ ਗਿਆ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ 48 ਘੰਟੇ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹਨਾਂ ਗਊ ਮਾਤਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਐਸਐਸਪੀ ਦਫਤਰ ਦਾ ਘਰਾਓ ਕੀਤਾ ਜਾਵੇਗਾ ਤੇ ਰੋਡ ਜਾਮ ਕੀਤਾ ਜਾਵੇਗਾ।

ਸਿਵ ਸੈਨਾ ਦੇ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਪਵਿੱਤਰ ਤਿਉਹਾਰ ਮੋਕੇ ਤੇ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਤੇ ਅਜਿਹੀ ਘਟਨਾ ਹੋਣਾ ਬਹੁਤ ਮੰਦਭਾਗਾ ਹੈ ਉਨ੍ਹਾਂ ਕਿਹਾ ਗਉ ਮਾਤਾ ਦਾ ਕਤਲ ਕਰਕੇ ਉਨ੍ਹਾਂ ਦਾ ਮਾਸ ਲਿਫਾਫਿਆਂ ਵਿਚ ਭਰਕੇ ਅੱਗੇ ਵੇਚਿਆ ਜਾਣਾ ਸੀ। ਉਨ੍ਹਾਂ ਕਿਹਾ ਕਿ ਜੇਕਰ 48 ਘੰਟੇ ਵਿਚ ਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਗਉਆ ਦੇ ਕਾਤਲਾਂ ਨੂੰ ਗਿਰਫ਼ਤਾਰ ਨਾ ਕੀਤਾ ਤਾਂ ਐਸ ਐਸ ਪੀ ਦਫਤਰ ਦਾ ਘਿਰਾਓ ਤੇ ਰੋਡ ਜਾਮ ਕੀਤਾ ਜਾਵੇਗਾ,,,,,

ਇਸ ਮੌਕੇ ਪਹੁੰਚੇ ਡੀਐਸਪੀ ਸਮਰਾਲਾ ਨੇ ਕਿਹਾ ਕਿ ਰਾਤ ਕਰੀਬ 12.30 ਸੂਚਨਾ ਮਿਲੀ ਕਿ ਪਿੰਡ ਪਵਾਤ ਦੇ ਨੇੜੇ ਨਹਿਰ ਦੇ ਉੱਪਰ ਜੰਗਲ ਵਿੱਚ ਕੁਝ ਵਿਅਕਤੀਆਂ ਵੱਲੋਂ ਗਊਆਂ ਦਾ ਕਤਲ ਕਰਕੇ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ ਜਿਸ ਦੀ ਸੂਚਨਾ ਮਿਲਦੇ ਸਾਰ ਹੀ ਤੁਰੰਤ ਮੌਕੇ ਤੇ ਪਹੁੰਚੇ ਜਦੋਂ ਜੰਗਲ ਵਿੱਚ ਸਰਚ ਅਭਿਆਨ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ 10 12 ਗਊ ਮਾਸ ਦੇ ਤਸਕਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੇ ਭਾਰੀ ਮਾਤਰਾ ਵਿੱਚ ਗਊ ਮਾਸ ਅਤੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਵਿੱਚ ਵਰਤੇ ਜਾਣ ਵਾਲੇ ਹਥਿਆਰ ਅਤੇ ਉਹਨਾਂ ਦਾ ਇੱਕ ਮੋਟਰਸਾਈਕਲ ਰੇੜੀ ਵੀ ਬਰਾਮਦ ਹੋ ਗਈ ਉਨ੍ਹਾਂ ਕਿਹਾ ਕਿ ਇਨ੍ਹਾਂ ਗਉਆ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਉਹ ਭਾਈ ਧਿਆਨ ਰੱਖਿਆ ਕਰੋ ਆਹ ਦੇਖਲੋ ਕਿੱਥੇ ਲੈ ਗਿਆ

htvteam

ਭਾਰੀ ਪੈ ਗਏ ਪੰਜਾਬ ਦੇ ਮੰਤਰੀ, ਮੁਖ ਮੰਤਰੀ ਨੇ ਕਰਤਾ ਵੱਡਾ ਐਲਾਨ, ਬਾਜਵਾ ਕਹਿੰਦਾ ਇਹ ਸਾਰਾ ਇਨ੍ਹਾਂ ਲੋਕਾਂ ਨੇ ਕੀਤਾ ਸੀ ਹੁਣ ਨੱਪੋ ਇਨ੍ਹਾਂ ਨੂੰ ! 

Htv Punjabi

ਜਾਗੋ ‘ਚ ਸਰ/ਪੰਚ ਦੇ ਪਤੀ ਦੀ ਮੌ/ ਤ ਦਾ ਆਇਆ ਅਸ/ਲ ਸੱ/ਚ !

htvteam

Leave a Comment