Htv Punjabi
Crime Punjab Video

ਸੁੱਖਣਵਾਲਾ ਕ@ਤ@ਲ ਮਾਮਲੇ ਚ ਨਵਾਂ ਮੋੜ! ਔਰਤ ਨਿਕਲੀ ਬਦਕਾਰ

ਸੁਖਣਵਾਲਾ ਹੱਤਿਆ ਮਾਮਲੇ ਚ ਤੀਜਾ ਆਰੋਪੀ ਪੁਲਿਸ ਵੱਲੋਂ ਕਾਬੂ
ਪ੍ਰੈਸ ਵਾਰਤਾ ਕਰ ਐਸਐਸਪੀ ਨੇ ਦੱਸੀ ਕ਼ਤਲ ਦੀ ਵਾਰਦਾਤ ਦੀ ਸਾਰੀ ਕਹਾਣੀ
ਪਤਨੀ ਤੇ ਆਸ਼ਕ ਤੋਂ ਇਲਾਵਾ ਤੀਸਰੇ ਵਿਅਕਤੀ ਨੇ ਵੀ ਕੀਤੀ ਦੀ ਮਦਦ
ਫਰੀਦਕੋਟ ਦੇ ਪਿੰਡ ਸੁੱਖਨਵਾਲਾ ਵਿਖੇ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮਾਮਲਾ ਕਾਫੀ ਸੁਰਖੀਆਂ ਵਿੱਚ ਆਇਆ ਸੀ ਹਾਲਾਂਕਿ ਇਸ ਘਟਨਾ ਨੂੰ ਚੋਰੀ ਦੀ ਵਾਰਦਾਤ ਬਣਾ ਕੇ ਪੇਸ਼ ਕੀਤਾ ਗਿਆ ਸੀ ਪਰ ਪੁਲਿਸ ਦੀ ਨਜ਼ਰ ਤੋਂ ਕੁਝ ਵੀ ਨਹੀਂ ਬਚ ਸਕਿਆ । ਮ੍ਰਿਤਕ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੂੰ ਪੁਲਿਸ ਵੱਲੋਂ ਮੌੱਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਉਸਦਾ ਪ੍ਰੇਮੀ ਹਰਕੰਵਲ ਪ੍ਰੀਤ ਮੌੱਕੇ ਤੋਂ ਫਰਾਰ ਹੋ ਗਿਆ ਸੀ। ਪਰਿਵਾਰ ਵੱਲੋਂ ਸ਼ੰਕਾ ਜਤਾਈ ਜਾ ਰਹੀ ਸੀ ਕਿ ਇਸ ਮਾਮਲੇ ਵਿੱਚ ਹੋਰ ਵੀ ਕਿਸੇ ਦੀ ਸ਼ਮੂਲੀਅਤ ਹੈ ਇਸ ਤੋਂ ਬਾਅਦ ਉਹਨਾਂ ਵੱਲੋਂ ਸਾਰੇ ਅਰੋਪੀਆਂ ਦੀ ਗਿਰਫਤਾਰੀ ਦੀ ਮੰਗ ਕੀਤੀ ਜਾ ਰਹੀ ਸੀ।

ਪੁਲਿਸ ਵੱਲੋਂ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਜਦ ਹਰਕਵਲ ਪ੍ਰੀਤ ਸਿੰਘ ਦੇ ਪਰਿਵਾਰ ਤੋਂ ਦਬਾਅ ਪਾਇਆ ਗਿਆ ਤਾਂ ਮਜਬੂਰਨ ਹਰਕਵਲਪ੍ਰੀਤ ਜੋ ਕਿ ਮੌਕੇ ਤੇ ਘਟਨਾਕ੍ਰਮ ਤੋਂ ਬਾਅਦ ਮੁੰਬਈ ਭੱਜ ਗਿਆ ਸੀ ਮਜਬੂਰਨ ਉਸਨੂੰ ਅਦਾਲਤ ਵਿੱਚ ਸਰੰਡਰ ਕਰਨਾ ਪਿਆ। ਇਸ ਤੋਂ ਬਾਅਦ ਲਗਾਤਾਰ ਇਹਨਾਂ ਤੋਂ ਪੁੱਛਗਿੱਛ ਹੁੰਦੀ ਰਹੀ ਅਤੇ ਪੁੱਛਕਿਛ ਵਿੱਚ ਸਾਹਮਣੇ ਆਇਆ ਕਿ ਇਹਨਾਂ ਦਾ ਇੱਕ ਹੋਰ ਸਾਥੀ ਜੋ ਕਿ ਹਲੇ ਫਰਾਰ ਚੱਲ ਰਿਹਾ ਸੀ ਪੁਲਿਸ ਵੱਲੋਂ ਪੂਰੀ ਮੁਸਤੈਦੀ ਦਿਖਾਉਂਦੇ ਹੋਏ ਉਸਨੂੰ ਵੀ ਕੱਲ ਰਾਤ ਗਿਰਫਤਾਰ ਕਰ ਲਿਆ ਜਿਸ ਤੋਂ ਬਾਅਦ ਅੱਜ ਸੁਬਹਾ ਗੁਰਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਐਸਐਸਪੀ ਫਰੀਦਕੋਟ ਵੱਲੋਂ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਰੁਪਿੰਦਰ ਕੌਰ ਅਤੇ ਹਰਕਵਲਪ੍ਰੀਤ ਸਿੰਘ ਵੱਲੋਂ ਪਹਿਲਾਂ ਗੁਰਵਿੰਦਰ ਸਿੰਘ ਨੂੰ ਕੁਝ ਜਹਰੀਲੀ ਚੀਜ਼ ਦਿੱਤੀ ਗਈ ਜਿਸ ਨਾਲ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਗਿਆ ਅਤੇ ਬਾਅਦ ਵਿੱਚ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਕਤਲ ਦੀ ਵਜਹਾ ਗਲਾ ਘੁੱਟਣਾ ਜਾਂ ਜਹਰੀਲੀ ਚੀਜ਼ ਰਹੀ ਉਹ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਾਫ ਹੋ ਪਾਏਗਾ। ਉਹਨਾਂ ਦੱਸਿਆ ਕਿ ਇਹਨਾਂ ਦਾ ਤੀਸਰਾ ਸਾਥੀ ਸ਼ਿਵਜੀਤ ਸਿੰਘ ਉਹ ਵੀ ਮੁੰਬਈ ਫਰਾਰ ਹੋ ਗਿਆ ਸੀ ਜਿਸ ਨੂੰ ਕੱਲ ਰਾਤ ਗਿਰਫਤਾਰ ਕਰ ਲਿਆ ਉਸ ਵੱਲੋਂ ਜਿਸ ਕਾਰ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਕਾਰ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ।

ਉਹਨਾਂ ਦੱਸਿਆ ਕਿ ਸ਼ਿਵਜੀਤ ਸਿੰਘ ਜੋ ਕਿ ਹਰਕਵਲਜੀਤ ਸਿੰਘ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਬਾਹਰ ਗੱਡੀ ਵਿੱਚ ਬੈਠਾ ਰਿਹਾ ਅਤੇ ਬਾਅਦ ਵਿੱਚ ਘਟਨਾ ਤੋਂ ਬਾਅਦ ਉਸ ਨੂੰ ਲੈ ਕੇ ਉਥੋਂ ਫਰਾਰ ਹੋ ਗਿਆ ਸੀ ।ਪੁਲਿਸ ਨੇ ਦੱਸਿਆ ਕਿ ਹੁਣ ਇਸ ਮਾਮਲੇ ਵਿੱਚ ਸਾਰੇ ਦੋਸ਼ੀ ਗਿਰਫਤਾਰ ਕਰ ਲਏ ਜਾ ਚੁੱਕੇ ਹਨ ਪਰ ਘਟਨਾ ਨੂੰ ਚੋਰੀ ਦਾ ਰੂਪ ਦੇਣ ਲਈ ਘਰ ਦੇ ਕੁੱਜ ਗਹਿਣੇ ਹਰਕਵਲ ਆਪਣੇ ਨਾਲ ਲੈ ਗਿਆ ਸੀ ਜਿਨ੍ਹਾਂ ਨੂੰ ਉਸਦੀ ਨਿਸ਼ਾਨਦੇਹੀ ਤੇ ਬ੍ਰਾਮਦ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਝਾੜੀਆਂ ਓਹਲੇ ਮੁੰਡੇ ਲੈ ਰਹੇ ਸਨ ਇੱਕ ਦੂਜੇ ਨਾਲ ਗੰਦਾ ਸਵਾਦ; ਦੇਖੋ ਵੀਡੀਓ

htvteam

ਤੜਕੇ ਤੜਕੇ ਘੱਗਰ ਨਾਲ ਜੁੜੀ ਆ ਗਈ ਖ਼ਬਰ

htvteam

ਥਾਣੇਦਾਰ ਨੇ ਸੀਵਿਆਂ ‘ਚ ਕੀਤਾ ਮ੍ਰਿਤਕ ਨਾਲ ਕੀਤਾ ਅਜਿਹਾ ਕੰਮ; ਦੇਖੋ ਵੀਡੀਓ

htvteam

Leave a Comment