ਇਹ ਤਸਵੀਰਾਂ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਦੀਆਂ ਨੇ…ਤੇ ਜਿਸ ਸੀਵੇ ਮੂਹਰੇ ਲੋਕ ਤੇ ਪੁਲਿਸ ਮੁਲਾਜ਼ਮ ਖੜੇ ਨੇ ਉਹ ਉਸੇ ਨੌਜਵਾਨ ਮੁੰਡੇ ਦਾ ਐ ਜਿਸ ਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ‘ਚ ਸਾਰੀਆਂ ਹੱਦਾਂ ਲੰਘਕੇ ਬੇਅਬਦੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਿਸ ਉਪਰੰਤ ਸੰਗਤ ਦੇ ਗੁੱਸੇ ਦਾ ਸ਼ਿਕਾਰ ਹੋਣ ਉਪਰੰਤ ਮੌਤ ਦੇ ਮੂੰਹ ‘ਚ ਸਮਾ ਗਿਆ ਸੀ। ਬੇਸ਼ੱਕ ਸੰਗਤ ਵੱਲੋਂ ਮੁਲਜ਼ਮ ਨੂੰ ਕੁੱਟ-ਕੁੱਟਕੇ ਮਾਰ ਦਿੱਤਾ ਗਿਆ ਪਰ ਮਰਨ ਉਪਰੰਤ ਵੀ ਇਸ ਨੌਜਵਾਨ ਦੀ ਸਜ਼ਾ ਘੱਟ ਨਹੀਂ ਹੋਈ। ਪਹਿਲਾਂ ਤਾਂ 72 ਘੰਟੇ ਇਸਦੀ ਦੇਹ ਨੂੰ ਸ਼ਨਾਖਤ ਲਈ ਰੱਖਿਆ ਗਿਆ ਫੇਰ ਪੋਸਟਮਾਰਟਮ ਕੀਤਾ ਗਿਆ ਅਤੇ ਅੰਤ ਜਦੋਂ ਸਰੀਰ ਨੂੰ ਅਗਨ ਭੇਂਟ ਕਰਨ ਦਾ ਵੇਲਾ ਆਇਆ ਤਾਂ ਵੀ ਇਸ ਨੌਜਵਾਨ ਦੀ ਦੇਹ ਕੋਲ ਕੋਈ ਪਰਿਵਾਰਿਕ ਮੈਂਬਰ ਨਹੀਂ ਸੀ।
previous post
