ਇਹ ਤਸਵੀਰਾਂ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਉਸ ਵੇਲੇ ਇਕ ਨਵਾਂ ਹੀ ਮਾਮਲਾ ਸਾਹਮਣੇ ਆਇਆ ਜਦੋਂ ਇਕ ਫਾਰਮ ਸਾਡੀ ਟੀਮ ਦੇ ਹੱਥ ਲੱਗਾ। ਉਸ ਫਾਰਮ ਨੂੰ ਜਦੋਂ ਧਿਆਨ ਨਾਲ ਦੇਖਿਆ ਗਿਆ ਤਾਂ ਇਹ ਫਾਰਮ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਲਈ ਭਰਵਾਇਆ ਜਾਂਦਾ ਐ। ਦੇਖਣ ਨੂੰ ਤਾਂ ਇਹ ਫਾਰਮ ਬਿਲਕੁੱਲ ਆਮ ਵਰਗਾ ਲੱਗਦੇ ਪਰ ਇਸ ਵਿੱਚ ਵੱਡੇ ਪੱਧਰ ਉੱਤੇ ਘਪਲੇਬਾਜ਼ੀ ਸਾਹਮਣੇ ਆਈ ਐ। ਜਿਸ ਤੋਂ ਬਾਅਦ ਸਿਵਲ ਹਸਪਤਾਲ ‘ਚ ਭਾਜੜ ਪੈ ਚੁੱਕੀ ਐ। ਕਿਉਂਕਿ ਹਸਪਤਾਲ ‘ਚ ਇਕ ਅਜਿਹੇ ਡਾਕਟਰ ਸੁਨੀਲ ਗੋਇਲ ਦੀ ਤਾਇਨਾਤੀ ਹੋਈ ਦਿਕਾਈ ਦਿੰਦੀ ਐ ਜਿਸ ਨਾਂ ਦਾ ਡਾਕਟਰ ਹਸਪਤਾਲ ਵਿੱਚ ਹੈ ਈ ਨਹੀਂ। ਇਹ ਖੁਲਾਸਾ ਹਸਪਤਾਲ ਵਿੱਚ ਕੰਮ ਕਰ ਰਹੇ ਦਲੀਪ ਕੁਮਾਰ ਨਾਂ ਦੇ ਵਿਅਕਤੀ ਵਲੋਂ ਕੀਤਾ ਗਿਆ ਐ|