ਲੁਧਿਆਣਾ ਦੇ ਸਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਇਲਾਕੇ ‘ਚ ਉਸ ਵੇਲੇ ਹਾਹਾਕਾਰ ਮਚ ਗਈ, ਜਦੋਂ ਇਕ ਤੇਜ਼ ਰਫਤਾਰ ਥਾਰ ਬਾਜ਼ਾਰ ‘ਚ ਹੀ ਲੋਕਾਂ ਨੂੰ ਕੁਚਲਦੀ ਹੋਈ ਅੱਗੇ ਵੱਧ ਰਹੀ ਸੀ। ਤਸਵੀਰਾਂ ‘ਚ ਥਾਰ ਹੇਠਾ ਲੋਕਾਂ ਦੇ ਪਏ ਇਹ ਬੂਟ ਤੇ ਹੋਰ ਸਮਾਨ ਆਪਣੇ ਆਪ ‘ਚ ਹਰ ਗੱਲ ਨੂੰ ਸਾਫ ਕਰ ਰਿਹਾ। ਇਸ ਮੁੰਡੇ ਨੇ ਹੋਣੀ ਟਾਲਣ ਵਾਸਤੇ ਕਾਫੀ ਕੋਸ਼ਿਸ਼ ਕੀਤੀ ਸੀ। ਪਰ ਕਾਮਯਾਬ ਨਾ ਹੋ ਸਕਿਆ । ਜਿਵੇਂ ਹੀ ਇਹ ਸੇਲਜ਼ਮੈਨ ਦੇਖਦੇ ਕੀ ਉਸ ਵੱਲ ਇਕ ਥਾਰ ਗੱਡੀ ਆ ਰਹੀ ਐ ਤਾਂ ਉਸਨੇ ਆਪਣਾ ਬਚਾਅ ਕਰਨ ਦੀ ਵੀ ਨਾਕਾਮ ਕੋਸ਼ਿਸ਼ ਕੀਤੀ।
ਗੱਡੀ ਉੱਤੇ ਲੱਗਿਆ ਭਾਰਤ ਸਰਕਾਰ ਦਾ ਲੋਗੋ ਅਤੇ ਗੱਡੀ ਦਾ ਵੀਆਈਪੀ ਨੰਬਰ ਆਪਣੇ ਆਪ ‘ਚ ਇਹ ਦੱਸ ਰਿਹਾ ਕੀ ਗੱਡੀ ਕਿਸੇ ਅਫਸਰ ਜਾਂ ਅਫਸਰ ਦੇ ਪਰਿਵਾਰ ਨਾਲ ਸਬੰਧਤ ਜ਼ਰੂਰ ਐ, ਇਸ ਲਈ ਲੁਧਿਆਣਾ ਪੁਲਿਸ ਦਾ ਕੋਈ ਵੀ ਅਧਿਕਾਰੀ ਘਟਨਾ ਬਾਬਤ ਜਾਣਕਾਰੀ ਦੇਣ ਲਈ ਕੈਮਰੇ ਸਾਹਮਣੇ ਨਹੀਂ ਆਇਆ।