Htv Punjabi
Punjab Video

ਹੁਣ ਹੋਊ ਲੋਕਾਂ ਦਾ ਬੁਰਾ ਹਾਲ!, ਮੌਸਮ ਵਿਭਾਗ ਵੱਲੋਂ ਵੱਡੀ ਜਾਣਕਾਰੀ

ਪੰਜਾਬ ਦੇ ਵਿੱਚ ਵਧੀ ਗਰਮੀ
ਟੈਂਪਰੇਚਰ ਆਮ ਤੋਂ ਦੋ ਡਿਗਰੀ ਜਿਆਦਾ
ਨਹੀਂ ਹੈ ਕੋਈ ਬਾਰਿਸ਼ ਦੀ ਸੰਭਾਵਨਾ
ਮੌਸਮ ਵਿਭਾਗ ਵੱਲੋਂ ਜਾਣਕਾਰੀ ਕੀਤੀ ਗਈ ਸਾਂਝੀ
ਪੰਜਾਬ ਦੇ ਵਿੱਚ ਮੌਸਮ ਚ ਤਬਦੀਲੀਆਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਹਨ। ਪੰਜਾਬ ਦੇ ਵਿੱਚ ਆਉਂਦੇ ਦਿਨਾਂ ਅੰਦਰ ਭਾਵੇਂ ਕੋਈ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਪਰ ਟੈਂਪਰੇਚਰ ਜਰੂਰ ਵੱਧਦੇ ਹੋਏ ਵਿਖਾਈ ਦੇ ਰਹੇ ਨੇ, ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਟੈਂਪਰੇਚਰ 24 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਹੈ। ਜੋ ਕਿ ਆਮ ਟੈਂਪਰੇਚਰ ਤੋਂ ਚਾਰ ਡਿਗਰੀ ਜਿਆਦਾ ਸੀ, ਇਸੇ ਤਰਾਂ ਘੱਟ ਤੋਂ ਘੱਟ ਟੈਂਪਰੇਚਰ ਅੱਜ ਦਾ 9 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਹੈ। ਜੋ ਕਿ ਆਮ ਨਾਲੋਂ ਦੋ ਡਿਗਰੀ ਜਿਆਦਾ ਹੈ।

ਟੈਂਪਰੇਚਰ ਦੇ ਵਿੱਚ ਕਾਫੀ ਉੱਤਰਾ ਚੜਾ ਵੇਖਣ ਨੂੰ ਮਿਲ ਰਹੇ ਨੇ। ਆਉਂਦੇ ਦਿਨਾਂ ਦੇ ਵਿੱਚ ਵੀ ਬਾਰਿਸ਼ ਦੀ ਕੋਈ ਫਿਲਹਾਲ ਸੰਭਾਵਨਾ ਨਹੀਂ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਹੈ ਕਿ ਜੇਕਰ ਪਹਾੜਾਂ ਦੇ ਵਿੱਚ ਮੁੜ ਤੋਂ ਬਰਫਬਾਰੀ ਹੁੰਦੀ ਹੈ ਤਾਂ ਹੀ ਮੈਦਾਨੀ ਇਲਾਕਿਆਂ ਦੇ ਵਿੱਚ ਟੈਂਪਰੇਚਰ ਹੇਠਾਂ ਜਾਵੇਗਾ। ਨਹੀਂ ਤਾਂ ਮੌਸਮ ਸਥਿਰ ਰਹੇਗਾ ਆਉਂਦੇ ਦਿਨਾਂ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਪੱਛਮੀ ਚੱਕਰਵਾਤ ਦੀ ਸੰਭਾਵਨਾ ਨਹੀਂ ਹੈ। ਇਸ ਕਰਕੇ ਟੈਂਪਰੇਚਰ ਹੋਰ ਵੱਧ ਸਕਦੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁੱਖਣਵਾਲਾ ਮਾਮਲੇ ‘ਚ ਇੱਕ ਹੋਰ ਨਵਾਂ ਖੁਲਾਸਾ, ਸੁਣ ਉੱਡਣਗੇ ਹੋਸ਼ !

htvteam

ਤਰਨਤਾਰਨ ਗੁਰਦੁਆਰੇ ਤੋਂ ਮੱਥਾ ਟੇਕ ਕੇ ਆ ਰਹੇ ਮੋਟਰਸਾਈਕਲ ਸਵਾਰ ਭਾਈ ਭੈਣ ‘ਤੇ ਮਾਂ ਨੂੰ ਕਾਰ ਨੇ ਟੱਕਰ ਮਾਰੀ, ਤਿੰਨਾਂ ਦੀ ਮੌਤ

Htv Punjabi

ਅਧਿਆਪਕ ਮੂਹਰੇ ਹੀ ਬੱਚੇ ਕਰਦੇ ਰਹੇ ਗਲਤ ਕੰਮ

htvteam

Leave a Comment