ਵਾਜੇ ਵਜਾ ਵਜਾ ਕੇ ਨਿੱਘੇ ਸਵਾਗਤ ਲਈ ਅਭਿਆਸ ਕਰ ਰਹੇ ਪੁਲਿਸ ਦੇ ਇਹ ਜਵਾਨ ਤੇ ਦੂਜੇ ਪਾਸੇ ਇੱਕ ਕੋਠੀ ਦੇ ਮੂਹਰੇ ਭਾਰੀ ਗਿਣਤੀ ‘ਚ ਖੜ੍ਹੀ ਪੁਲਿਸ ਫੋਰਸ | ਅਸਲ ‘ਚ ਸੰਗਰੂਰ ਦੀ ਡਰੀਮਲੈਂਡ ਕਲੋਨੀ ਵਿਖੇ ਇਹ ਨਿਜੀ ਕੋਠੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਭਗਵੰਤ ਮਾਨ ਦੀ ਹੈ, ਜਿੱਥੇ ਮਾਨ ਹੁਰੀਂ ਮੁੱਖ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਪਹੁੰਚੇ। ਇੱਥੇ ਉਨ੍ਹਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭਰਵਾਂ ਸੁਆਗਤ ਕੀਤਾ ਗਿਆ ਅਤੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਸੰਗਰੂਰ ਪੁੱਜਣ ‘ਤੇ ਜੀ ਆਇਆਂ ਨੂੰ ਕਿਹਾ ਗਿਆ।
ਇਸ ਮੌਕੇ ਭਗਵੰਤ ਮਾਨ ਨੂੰ ਗਾਰਡ ਆਫ਼ ਆਨਰ ਦੀ ਸਲਾਮੀ ਦੇ ਕੇ ਸਨਮਾਨਿਤ ਕੀਤਾ ਗਿਆ। ਜਿਵੇਂ ਕਿ ਅੱਜ ਰੰਗਾਂ ਦੇ ਤਿਉਹਾਰ ਹੋਲੀ ਮੌਕੇ ਭਗਵੰਤ ਮਾਨ ਸੰਗਰੂਰ ਵਿਖੇ ਪੁੱਜੇ। ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹਲਕਾ ਧੂਰੀ ਦੇ ਆਪ ਆਗੂ ਵੀ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਨਾਲ ਸਨ। ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਭਗਵੰਤ ਮਾਨ ਦੇ ਘਰ ਡਰੀਮਲੈਂਡ ਕਾਲੋਨੀ ਵਿਖੇ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਅਤੇ ਜ਼ਿਲ੍ਹਾ ਪੁਲਸ | ਮੁਖੀ ਸਵੱਪਨ ਸ਼ਰਮਾ ਦੀ ਉਚੇਚੇ ਤੌਰ ‘ਤੇ ਹਾਜ਼ਰ ਰਹੇ।
