Htv Punjabi
Punjab

ਸ਼ਹਿਰ ਦੇ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਫ਼ੇਲ,ਆਹ ਦੁਕਾਨਦਾਰ ਮੁਫ਼ਤ ‘ਚ ਦੇ ਰਿਹੈ ਮਹਿੰਗੇ ਮਹਿੰਗੇ ਕੱਪੜੇ,ਦੁਕਾਨ ਤੇ ਲੁੱਟ ਪੈਣ ਵਰਗੇ ਹਾਲਾਤ, ਲੋਕ ਭਰ ਰਹੇ ਨੇ ਬੋਰੀਆਂ

ਪਟਿਆਲਾ ; ਪੰਡਾਂ ਭਰ ਭਰ ਕੇ ਚੁੱਕੀ ਜਾਂਦੇ ਇਹ ਲੋਕ ਤੇ ਇਸ ਦੁਕਾਨ ਅੰਦਰ ਲੱਕੀ ਲੋਕਾਂ ਦੀ ਭੀੜ ਦੇਖ ਕੇ ਪਹਿਲੀ ਨਜ਼ਰੇ ਹੀ ਵੇਖਣ ਵਾਲਾ ਇਹ ਸਮਝ ਜਾਂਦੇ,ਕਿ ਇੱਥੇ ਕੋਈ ਸੇਲ ਲੱਗੀ ਹੋਣੀ ਹੈ l ਜਿੱਥੇ ਸਸਤਾ ਸਮਾਨ ਮਿਲਦਾ ਦੇਖ ਲੋਕ ਵੱਧ ਤੋਂ ਵੱਧ ਖਰੀਦਦਾਰੀ ਕਰ ਰਹੇ ਹਨ l ਦੱਸ ਦਈਏ ਕਿ ਇਹ ਪ੍ਰੋਜੈਕਟ ਨਗਰ ਨਿਗਮ ਪਟਿਆਲਾ ਦੀ ਵਿਰਾਸਤ ਵਿਕਾਸ ਸੇਵਾ ਵੱਲੋਂ ਪਟਿਆਲਾ ਦੇ ਮਾਡਲ ਟਾਊਨ ਖੇਤਰ ਵਿੱਚ ਸ਼ੁਰੂ ਕੀਤਾ ਗਿਆ ਹੈ l ਜਿੱਥੇ ਉਹ ਲੋਕਾਂ ਕੱਪੜੇ,ਜੁੱਤੇ, ਖਿਡੌਣੇ,ਕਾਪੀਆਂ ਕਿਤਾਬਾਂ ਤੇ ਹੋਰ ਜ਼ਰੂਰਤ ਦਾ ਸਮਾਨ ਛੱਡ ਜਾਂਦੇ ਹਨ l ਜਿਨ੍ਹਾਂ ਕੋਲ ਇਹ ਸਮਾਨ ਫਾਲਤੂ ਹੈ,ਤੇ ਉਹ ਲੋਕ ਬਿਨਾਂ ਝਿਜਕ ਇੱਥੋਂ ਲੈ ਜਾਂਦੇ ਹਨ l ਜਿਨ੍ਹਾਂ ਲਈ ਇਹ ਸਮਾਨ ਜ਼ਰੂਰੀ ਤਾਂ ਹੈ ਪਰ ਉਹ ਇਹ ਸਮਾਨ ਖਰੀਦਣ ਲਈ ਪੈਸੇ ਨਹੀਂ ਖਰਚ ਸਕਦੇ l ਠੰਡ ਨਾਲ ਡਰਦੇ ਲੋਕਾਂ ਲਈ ਇਹ ਜਾਣਕਾਰੀ ਰੱਬ ਵੱਲੋਂ ਛੱਪੜ ਪਾੜ ਕੇ ਦੇਣ ਵਾਲੀ ਖ਼ਬਰ ਤੋਂ ਘੱਟ ਨਹੀਂ ਸੀ l ਲਿਹਾਜ਼ਾ ਪਤਾ ਲੱਗਦਿਆਂ ਹੀ ਉਨ੍ਹਾਂ ਲੋਕਾਂ ਦੀ ਭੀੜ ਲੱਗੀ ਪਈ ਹੈ l ਜਿਨ੍ਹਾਂ ਲਈ ਇਹ ਸਮਾਨ ਜ਼ਰੂਰੀ ਤਾਂ ਹੈ ਪਰ ਉਹ ਇਸਨੂੰ ਖਰੀਦਣ ਲਈ ਪੈਸੇ ਨਹੀਂ ਖਰਚ ਕਰ ਸਕਦੇ l

ਉਰਦੂ ਦਾ ਸ਼ੇਅਰ ਮੈਂ ਅਕੇਲਾ ਹੀ ਚਲਾ ਥਾ ਜਾਨਿਬੇ ਮੰਜ਼ਿਲ ਮਗਰ ਲੋਗ ਸਾਥ ਆਤੇ ਗਏ ਕਾਰਵਾਂ ਬਨਤਾ ਗਿਆ,ਤੇ ਇਹ ਸ਼ੇਅਰ ਦਲੀਪ ਸਿੰਘ ਵੱਲੋਂ ਸ਼ੁਰੂ ਕੀਤੇ ਗਏ l ਇਸ ਚੰਗੇ ਕੰਮ ਨਾਲ ਹੋਰ ਕੌਣ ਕੋਣ ਜੁੜਦਾ ਹੈ l ਕਿਉਂਕਿ ਇਹ ਪੱਕੇ ਕਿ ਜਿੰਨੇ ਲੋਕ ਇਸ ਸਮਾਨ ਦੇ ਜ਼ਰੂਰਤਮੰਦ ਹਨ l ਉਸ ਤੋਂ ਵੱਧ ਲੋਕਾਂ ਕੋਲ ਅਜਿਹਾ ਸਮਾਨ ਘਰਾਂ ‘ਚ ਬੇਕਾਰ ਪਿਆ ਹੈ l ਲੋੜ ਹੇ ਸਿਰਫ਼ ਥੋੜਾ ਸਮਾਂ ਕੱਢਕੇ ਉਹ ਸਮਾਨ ਇੱਥੇ ਛੱਡਕੇ ਜਾਣ ਦੀ ਕਦੇ ਕਰਕੇ ਦੇਖਿਓ ਸੱਚ ਜਾਣਿਓ ਜਦੋਂ ਤੁਹਾਡਾ ਦਿੱਤਾ ਸਮਾਨ ਲਿਜਾਣ ਵਾਲੇ ਲੋਕਾਂ ਦੇ ਚਿਹਰੇ ਦੀ ਖੁਸ਼ੀ ਦੇਖੋਗੇ,ਤਾਂ ਮੰਦਰ, ਗੁਰਦੁਆਰੇ,ਮਸੀਤਾਂ ਆਦਿ ‘ਚ ਜਾਣਾ ਭੁੱਲ ਜਾਓਗੇ l ਕਿਉਂਕਿ ਇਨਸਾਨੀਅਤ ਦੀ ਸੇਵਾ ਤੋਂ ਵੱਡਾ ਧਰਮ ਇਸ ਦੁਨੀਆਂ ਤੇ ਹੋਰ ਕੋਈ ਨਹੀਂ l

Related posts

ਦੇਖੋ ਅਜਿਹਾ ਕੀ ਕਰ ਗਿਆ ਮੂਸੇਵਾਲਾ ਕਾਂਡ ਦਾ ਮਾਸਟਰਮਾਇੰਡ ਗੋਲਡੀ ਬਰਾੜ

htvteam

ਡੇਢ ਮਹੀਨੇ ਬਾਅਦ ਕਾਂਗਰਸ ਭਵਨ ਪਹੁੰਚੇ ਨਵਜੋਤ ਸਿੱਧੂ

htvteam

ਮੁੰਡੇ ਨੇ ਆਪਣੇ ਅਕਾਊਂਟ ਤੇ ਪਾਈ ਅਜਿਹੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੱਕ ਲਿਆ ਪੁਲਿਸ ਨੇ

htvteam

Leave a Comment