ਕਪੂਰਥਲਾ : ਪੰਜਾਬ ਵਿੱਚ ਵੱਧਦੀ ਬੇਰੁਜ਼ਗਾਰੀ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਵਿਦੇਸ਼ਾਂ ਵੱਲ ਰੁਖ ਕੀਤਾ ਹੈ l ਅੱਜ ਪੰਜਾਬ ਦਾ ਹਰ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲਦਾ ਜਾਂ ਤਾਂ ਨਸ਼ੇ ਵੱਲ ਵੱਧ ਰਿਹਾ ਹੈਜਾਂ ਵਿਦੇਸ਼ ਵੱਲ ਜਾ ਰਿਹਾ ਹੈ l ਪੰਜਾਬ ਦਾ ਨੌਜਵਾਨ ਖੁਸ਼ਹਾਲ ਜ਼ਿੰਦਗੀ ਜੀਊਣ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਹਰ ਤਰ੍ਹਾਂ ਦੀ ਲੋੜ ਪੂਰੀ ਕਰਨ ਲਈ ਇੱਥੋਂ ਜਾਂ ਤਾ ਕਰਜ਼ੇ ‘ਤੇ ਪੈਸੇ ਲੈ ਕੇ ਜਾਂ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਵਿਦੇਸ਼ ਜਾ ਰਿਹਾ ਹੈ, ਪਰ ਉੱਥੇ ਜਾ ਕੇ ਵੀ ਉਸ ਨੂੰ ਅਜਿਹੀਆਂ ਮਾਰਾਂ ਪੈ ਰਹੀਆਂ ਹਨ ਜਿਨ੍ਹਾਂ ਨੇ ਉਸ ਨੂੰ ਖਤਮ ਕਰਕੇ ਰੱਖ ਦਿੱਤਾ ਹੈ l
ਦੱਸ ਦਈਏ ਕਿ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਤੋਂ ਗਈਆਂ 11 ਔਰਤਾਂ ਦਾ, ਜਿਹੜੀਆਂ ਕਿ ਓਮਾਨ ਦੇ ਮਸਕਟ ਸ਼ਹਿਰ ਵਿੱਚ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਪੰਜਾਬ ‘ਚੋਂ ਲੱਖਾਂ ਰੁਪਏ ਲਾ ਕੇ ਗਈਆਂ ਸਨ l ਇਨ੍ਹਾਂ ਪੀੜਿਤ ਔਰਤਾਂ ਨੇ ਉੱਥੋਂ ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਕੀਤੀ ਹੈ l ਜਿਸ ਵਿੱਚ ਇਨ੍ਹਾਂ ਪੀੜਿਤ 11 ਔਰਤਾਂ ਨੇ ਆਪਣੇ ਨਾਲ ਉੱਥੇ ਹੋ ਰਹੀ ਜ਼ਿਆਦਤੀਆਂ ਨੂੰ ਦੱਸਿਆ ਹੈ l ਇਨ੍ਹਾਂ ਪੀੜਿਤ ਔਰਤਾਂ ਦਾ ਕਹਿਣਾ ਹੈ ਕਿ ਕਿਵੇਂ ਉਹ ਪੰਜਾਬ ਵਿੱਚ ਲੱਖਾਂ ਰੁਪਏ ਕਰਜ਼ੇ ‘ਤੇ ਲੈ ਕੇ ਇੱਥੇ ਰੋਜ਼ਗਾਰ ਦੀ ਭਾਲ ਵਿੱਚ ਆਈਆਂ ਹਨ l ਪੀੜਿਤ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਏਜੰਟਾਂ ਨੂੰ ਲੱਖਾਂ ਰੁਪਏ ਦਿੱਤੇ ਹਨ ‘ਤੇ ਬਦਲੇ ‘ਚ ਏਜੰਟ ਨੇ ਉਨ੍ਹਾਂ ਨੂੰ ਓਮਾਨ ਦੇ ਮਸਕਟ ਸ਼ਹਿਰ ਵਿੱਚ ਘਰ ਦਾ ਕੰਮ ਦਿਲਾਇਆ ਸੀ l ਪਰ ਜਿਹੜੇ ਘਰਾਂ ਵਿੱਚ ਉਨ੍ਹਾਂ ਨੂੰ ਕੰਮ ਕਰਨ ਲਈ ਦਿੱਤਾ, ਉਸ ਘਰ ਦੇ ਮਕਾਨ ਮਾਲਕਾਂ ਨੇ ਉਨ੍ਹਾਂ ਦਾ ਕੁੱਟ ਕੁੱਟ ਕੇ ਬੁਰਾ ਹਾਲ ਕਰ ਦਿੱਤਾ l ਜਿਸ ਔਰਤ ਵੱਲੋਂ ਇਹ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ‘ਤੇ ਪਾਈ ਗਈ ਉਸ ਦਾ ਕਹਿਣਾ ਹੈ ਕਿ ਉਸ ਨੂੰ ਕੁੱਟ ਕੁੱਟ ਕੇ ਸਰਵਾਈਕਲ ਦੀ ਪਰਾਬਲਮ ਹੋ ਗਈ ਹੈ ਅਤੇ ਕਿਸੇ ਨੂੰ ਸਰਵਾਈਕਲ ਹੋ ਗਿਆ ਹੈ l ਪੀੜਿਤਾਂ ਨੇ ਵੀਡੀਓ ਵਾਇਰਲ ਕਰਕੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ l
ਇਸ ਸੰਬੰਧ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਇਨ੍ਹਾਂ ਔਰਤਾਂ ਦੀ ਮਦਦ ਲਈ ਅੱਗੇ ਆਏ ਨੇ l ਕਿਉਂਕਿ ਇਨ੍ਹਾਂ ਔਰਤਾਂ ਦਾ ਪਤਾ ਅਤੇ ਸੰਪਰਕ ਨੰਬਰ ਕੁਝ ਵੀ ਨਹੀਂ ਪਤਾ ਹੈ l ਮਾਨ ਨੇ ਲੋਕਾਂ ਨੂੰ ਬੇਨਤੀ ਕਰਕੇ ਇਨ੍ਹਾਂ ਔਰਤਾਂ ਦਾ ਸੰਪਰਕ ਨੰਬਰ ਅਤੇ ਪਤਾ ਦੇਣ ਦੀ ਅਪੀਲ ਕੀਤੀ ਹੈ l ਕਿਉਂਕਿ ਵੀਡੀਓ ਵਿੱਚ ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਸਪਾਂਸਰ ਏਜੰਟਾਂ ਕੋਲ ਇਨ੍ਹਾਂ ਦੇ ਪਾਸਪੋਰਟ ਹਨ ‘ਤੇ ਉਹ ਪਾਸਪੋਰਟ ਨਹੀਂ ਦੇ ਰਿਹਾ l ਪਾਸਪੋਰਟ ਦੇਣ ਦੇ ਬਦਲੇ ਉਹ 1200 ਰਿਆਲ ਮੰਗਦਾ ਹੈ l ਇਨ੍ਹਾਂ ਔਰਤਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਵਾਪਸ ਲਿਆਂਦਾ ਜਾਵੇ ਅਤੇ ਸਾਡੀ ਮਦਦ ਕੀਤੀ ਜਾਵੇ l