ਹੈਰਾਨਗੀ ਦੀ ਗੱਲ ਇਹ ਹੈ ਕਿ ਇਹਨਾਂ ਵਿਚ ਇਕ 14 ਸਾਲ ਦਾ ਬੱਚਾ ਵੀ ਸ਼ਾਮਲ ਹੈ। ਜੋ ਮੁੱਖ ਦੋਸ਼ੀਆਂ ਨੂੰ ਮੋਬਾਈਲ ਅਤੇ ਹੋਰ ਡਿਵਾਈਸਾਂ ਤੇ ਇੰਟਰਨੇਟ ਸੈੱਟ ਕਰ ਤਕਨੀਕੀ ਮਦਦ ਦਿੰਦਾ ਸੀ ਤੇ ਸਰਹੱਦੋਂ ਪਾਰ ਵੀ ਗੱਲ ਕਰਦਾ ਸੀ |
ਏਨਾ ਹੀ ਨਹੀਂ ਲੁਧਿਆਣਾ ਬੰਬ ਕਾਂਡ ਦੇ ਮੁੱਖ ਦੋਸ਼ੀ ਪੁਲਿਸ ਦੇ ਬਰਖ਼ਾਸਤ ਕਾਂਸਟੇਬਲ ਗਗਨਦੀਪ ਸਿੰਘ ਨੇ ਇਹਨਾਂ ਦੋਸ਼ੀਆਂ ‘ਚੋਂ ਇੱਕ ਦਿਲਬਾਗ ਸਿੰਘ ਨਾਂ ਦੇ ਸਮੱਗਲਰ ਤੋਂ ਆਈਈਡੀ ਦੀ ਖੇਪ ਲਈ ਸੀ।
ਇਸ ਮਾਮਲੇ ‘ਚ ਬਾਰਡਰ ਰੇਂਜ ਦੇ ਆਈਜੀ ਮੋਹਨੀਸ਼ ਚਾਵਲਾ ਨੇ ਇੱਕ ਪ੍ਰੈਸ ਵਾਰਤਾ ਕਰ ਜੋ ਖੁਲਾਸੇ ਕੀਤੇ ਨੇ ਉਹ ਹੋਰ ਵੀ ਹੈਰਾਨ ਕਰ ਦੇਣ ਵਾਲੇ ਨੇ |
