ਬਠਿੰਡਾ : ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਅਸਿਸਟੈਂਟ ਪ੍ਰੋਫੈਸਰਾਂ ਦੀ ਖਾਲੀ ਪੋਸਟਾਂ ‘ਤੇ ਨਵੇਂ ਸਿੱਖਿਆ ਲੈਵਲ ‘ਤੇ ਰੈਗੁਲਰ ਭਰਤੀ ਹੋਵੇਗੀ l ਹਾਇਰ ਐਜੂਕੇਸ਼ਨ ਵਿਭਾਗ ਵੱਲੋਂ ਪੰਜਾਬ ਦੇ ਸਾਰੇ 48 ਕਾਲਜਾਂ ਅਤੇ ਯੂਨੀਵਰਸਿਟੀ ਕਾਲਜ ਤੋਂ ਉਨ੍ਹਾਂ ਦੀ ਖਾਲੀ ਪੋਸਟਾਂ ਦੀ ਸੂਚੀ ਮੰਗਵੀ ਲਈ ਹੈ l ਉੱਥੇ ਹੀ ਕਾਲਜ ਪ੍ਰਬੰਧਕਾਂ ਨੂੰ ਨਵੇਂ ਸਿੱਖਿਆ ਲੈਵਲ ਵਿੱਚ ਗੈਸਟ ਫੈਕਲਟੀ ਦੀ ਸੇਵਾਵਾਂ ਅਗਲੇ ਸ਼ੈਸ਼ਨ ਵਿੱਚ ਜਾਰੀ ਰੱਖਣ ਸੰਬੰਧੀ ਮਨਜ਼ੂਰੀ ਨੂੰ ਵੀ ਹਲੇ ਰੋਕ ਲਿਆ ਹੈ l ਡੀਪੀਆਈ ਇੰਦੂ ਮਲਹੋਤਰਾ ਨੇ ਕਿਹਾ ਕਿ ਸੂਬੇ ਦੇ ਸਰਕਰਾੀ ਕਾਲਜਾਂ ਦੀ 1490 ਖਾਲੀ ਪੋਸਟਾਂ ਫਾਈਨਲ ਹੋਈਆਂ ਹਨ l ਅਪਰੂਵਲ ਦੇ ਬਾਅਦ ਪੋਸਟਾਂ ‘ਤੇ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ l