Htv Punjabi
Punjab

ਸਾਢੂ ਆਪਣੇ ਸਾਢੂ ਨੂੰ ਗੁਪਤ ਅੰਗ ‘ਚ ਲਕੋ ਕੇ ਦੇਣ ਆਇਆ ਸੀ ਇਹ ਚੀਜ਼, ਖੁਦ ਹੀ ਚੜ ਗਿਆ ਪੁਲਿਸ ਵਾਲਿਆਂ ਦੇ ਧੱਕੇ, ਦੇਖੋ ਕਿਵੇਂ

ਫਿਰੋਜ਼ਪੁਰ : ਇੱਥੋਂ ਦੀ ਕੇਂਦਰੀ ਜੇਲ੍ਹ ਵਿੱਚ ਨਸ਼ੇ ਦੀ ਸਪਲਾਈ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ l ਹਰ ਦਿਨ ਜੇਲ੍ਹ ਵਿੱਚ ਨਸ਼ਾ ਅਤੇ ਮੋਬਾਈਲ ਪਹੁੰਚਾਉਣ ਦਾ ਕੋਈ ਨਾ ਕੋਈ ਨਵਾਂ ਤਰੀਕਾ ਸਾਹਮਣੇ ਆ ਰਿਹਾ ਹੈ l ਬੀਤੇ ਦਿਨੀਂ ਜੇਲ੍ਹ ਦੇ ਹਾਈ ਸਿਕਉਰਟੀ ਜੋਨ ਵਿੱਚ ਕੰਮ ਕਰ ਰਹੇ ਕਰਮਚਾਰੀ ਦੀ ਵੈਲਡਿੰਗ ਅਤੇ ਗਰੇਡਿੰਗ ਮਸ਼ੀਨ ਵਿੱਚ ਮਿਲੀ ਸੂਚਨਾ ਦੇ ਆਧਾਰ ‘ਤੇ ਉਸ ਤੋਂ ਮੋਬਾਈਲ, ਜ਼ਰਦਾ ਅਤੇ ਹੈਰੋਈਨ ਬਰਾਮਦ ਹੋਈ ਸੀ l ਹੁਣ ਤਾਜ਼ਾ ਮਾਮਲੇ ਵਿੱਚ ਕੈਦੀ ਨਾਲ ਮੁਲਾਕਾਤ ਕਰਨ ਆਏ ਉਸਦੇ ਸਾਢੂ ਦੀ ਤਲਾਸ਼ੀ ਲੈਣ ‘ਤੇ ਉਸਦੇ ਗੁਪਤ ਅੰਗ ਵਿੱਚੋਂ 175 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਹਨ l ਜਦਕਿ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਾਕਾਤ ‘ਤੇ ਆਉਣ ਵਾਲੇ ਜੋ ਲੋਕ ਗੁਪਤ ਅੰਗ ਵਿੱਚ ਨਸ਼ਾ ਲੈ ਕੇ ਆਉਂਦੇ ਹਨ ਉਹ ਇਸ ਨੂੰ ਲਿਆਉਣ ਲਈ ਨੀਲੇ ਰੰਗ ਦੇ ਕਾਰਬਨ ਦਾ ਪ੍ਰਯੋਗ ਕਰਦੇ ਹਨ l ਜਿਹੜਾ ਪਹਿਲਾਂ ਪੁਰਾਣੀ ਤਕਨੀਕ ਦੀ ਚੈਕਿੰਗ ਮਸ਼ੀਨ ਵਿੱਚ ਫੜਿਆ ਨਹੀਂ ਜਾਂਦਾ ਸੀ l ਇਸੀ ਦਾ ਫਾਇਦਾ ਚੁੱਕ ਕੇ ਜੇਲ੍ਹ ਵਿੱਚ ਮੁਲਜ਼ਮ ਨਸ਼ੇ ਦੀ ਸਪਲਾਈ ਕਰ ਰਹੇ ਸਨ l ਮੁਲਜ਼ਮ ਸਰਬਜੀਤ ਸਿੰਘ ਵੀ ਇਸ ਦਾ ਫਾਇਦਾ ਚੁੱਕ ਕੇ ਆਪਣੇ ਸਾਢੂ ਨਾਲ ਮੁਲਾਕਾਤ ਦੇ ਦੌਰਾਨ ਨੀਲੇ ਕਾਰਬਨ ਵਿੱਚ ਨਸ਼ੀਲੀਆਂ ਗੋਲੀਆਂ ਲਕੋ ਕੇ ਉਸ ਨੂੰ ਦੇਣ ਆਇਆ ਸੀ ਪਰ ਜੇਲ੍ਹ ਵਿੱਚ ਨਵੀਂ ਤਕਨੀਕ ਦੀ ਚੈਕਿੰਗ ਮਸ਼ੀਨਾਂ ਹੋਣ ਕਾਰਨ ਉਹ ਫੜਿਆ ਗਿਆ l

Related posts

ਹਵਸ ਦੇ ਅੰਨ੍ਹੇ ਨੇ ਇਕੱਲੀ ਕੁੜੀ ਦੇਖ ਭੜ-ਕਾਇਆ ਕਾ-ਮ ! ਬਣਾਉਣ ਲੱਗਾ ਸੀ ਨੀ-ਲੀਆਂ ਫਿਲਮਾਂ ਆਲਾ ਸੀ-ਨ ?

htvteam

ਖੇਤਾਂ ਵਿੱਚ ਆਲੂ ਲੈਣ ਗਈ 12 ਸਾਲ ਦੀ ਬੱਚੀ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ

Htv Punjabi

ਹੜ੍ਹਾਂ ਦੇ ਚੱਲਦੇ ਹਰਿਆਣੇ ਦੀ ਜਨਾਨੀ ਦੀ ਪੰਜਾਬ ਚ ਕਰਤੂਤ, ਮੁੰਡੇ ਲਾਏ ਮਗਰ ?

htvteam

Leave a Comment