ਪਟਿਆਲਾ : ਕਹਿੰਦੇ ਨੇ ਸਰਪੰਚੀ ਹੁੰਦੀ ਤਾਂ ਫਰੀ ਦੀ ਹੀ ਹੈ। ਇਸ ‘ਚੋਂ ਕਿਸੇ ਨੂੰ ਕੁਝ ਮਿਲਣਾ ਤਾਂ ਕੀ ਹੈ ਉਲਟਾ ਮੁਫ਼ਤ ਦੀਆਂ ਲੜਾਈਆਂ ਝਗੜੇ ਤੇ ਰਿਸ਼ਤਿਆਂ ਦੇ ਵਿਗਾੜ ਹੀ ਪੈਂਦੇ ਨੇ। ਇਹੋ ਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਦੇ ਪਸਿਆਣਾ ਪਿੰਡ ਵਿੱਚ ਜਿਸ ਵਿੱਚ ਘਟੀ ਇੱਕ ਹੌਲਨਾਕ ਘਟਨਾ ਦੌਰਾਨ ਦੋਸ਼ ਲੱਗੇ ਹਨ ਕਿ ਪਿੰਡ ਦੇ ਦੋ ਪੰਚਾਂ ਨੇ ਪਸਿਆਣਾ ਦੇ ਨੌਜਵਾਨ ਸਰਪੰਚ ਭੁਪਿੰਦਰ ਸਿੰਘ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਹ ਪੰਚ ਸਰਪੰਚੀ ਆਪਣੇ ਕੋਲ ਰੱਖਣਾ ਚਾਹੁੰਦੇ ਸਨ।
ਇਸ ਸਬੰਧ ‘ਚ ਮ੍ਰਿਤਕ ਸਰਪੰਚ ਦੇ ਚਾਚਾ ਅਜੈਬ ਸਿੰਘ ਦੇ ਦੋਸ਼ ਨੇ ਕਿ ਉਹ ਪਹਿਲਾਂ ਵੀ ਪੁਲਿਸ ਕੋਲ ਮੁਲਜ਼ਮ ਮਨਜੀਤ ਸਿੰਘ ਅਤੇ ਕ੍ਰਿਸ਼ਨ ਕੁਮਾਰ ਖਿਲਾਫ ਸ਼ਿਕਾਇਤ ਦੇ ਚੁੱਕੇ ਸਨ ਪਰ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ।
ਓਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਦੇ ਐੱਸ ਪੀ ਪਲਵਿੰਦਰ ਸਿੰਘ ਚੀਮਾਂ ਦਾ ਕਹਿਣੈ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ। ਫਿਲਹਾਲ ਸਰਪੰਚ ਦਾ ਕਤਲ ਕਰਨ ਦੇ ਦੋਸ਼ ਸਹਿ ਰਹੇ ਮੁਲਜ਼ਮ ਪੰਚ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੋਸ਼ੀਆਂ ਨੂੰ ਕਿੰਨੀ ਜਲਦੀ ਗ੍ਰਿਫਤਾਰ ਕਰਕੇ ਕਾਨੂੰਨ ਮੁਤਾਬਕ ਬਣਦੀ ਸਜਾ ਦੁਆਉਂਦੀ ਐ। ਤਾਂ ਮੁੜ ਹੋਰ ਕੋਈ ਕਿਸੇ ਦੀ ਜਾਨ ਲੈਣ ਦੀ ਹਿੰਮਤ ਨਾ ਕਰ ਸਕੇ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….