26 ਜਨਵਰੀ ਨੂੰ ਦਿਲੀ ਹਿੰਸਾ ਮੌਕੇ ਲਾਲ ਕਿਲੇ ਖਾਲਸਾਈ ਨਿਸ਼ਾਨ ਚਲਾਉਣ ਵਾਲੇ ਯੁਵਰਾਜ ਸਿੰਘ ਨੂੰ ਅਜ ਦਿਲੀ ਕੋਰਟ ਵਲੌ ਅੰਤਰਿਮ ਜਮਾਨਤ ਮਿਲਣ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਪਹੁੰਚੇ ਯੁਵਰਾਜ ਸਿੰਘ ਵਲੌ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ ਅਤੇ ਜਮਾਨਤ ਮਿਲਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਇਸ ਮੌਕੇ ਉਹਨਾ ਨੂੰ ਸਰੌਮਣੀ ਕਮੇਟੀ ਸਕਤਰ ਹਰਿੰਦਰ ਸਿੰਘ ਧਾਮੀ ਅਤੇ ਦਲ ਖਾਲਸਾ ਵਲੌ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਯੁਵਰਾਜ ਸਿੰਘ ਨੇ ਦਸਿਆ ਕਿ ਉਹਨਾ ਵਲੌ ਲਾਲ ਕਿਲੇ ਤੇ ਖਾਲਸਾਈ ਨਿਸ਼ਾਨ ਚਲਾਉਣ ਵੇਲੇ ਕਿਸੇ ਦੀ ਸੇਅ ਨਹੀ ਸੀ ਬਸ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮਿਲੀ ਹਿੰਮਤ ਸਦਕਾ ਇਹ ਕਾਰਜ ਕੀਤਾ ਸੀ ਜਿਸਦੇ ਚਲਦੇ ਦਿਲੀ ਪੁਲਿਸ ਵਲੌ ਗਿਰਫਤਾਰ ਕਰ ਜੇਲ ਭੇਜਿਆ ਗਿਆ ਅਤੇ ਪਰਿਵਾਰ ਤੇ ਤਸਦਦ ਕੀਤੀ ਗਈ ਜਿਸਦੇ ਚਲਦੇ ਅਜ 7 ਮਹੀਨੇ ਬਾਦ ਜਮਾਨਤ ਮਿਲਣ ਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਪਹੁੰਚੇ ਹਾ ਅਤੇ ਇਥੋਂ ਮਿਲੇ ਮਾਣ ਸਨਮਾਨ ਨਾਲ ਬਹੁਤ ਚੰਗਾ ਮਹਿਸੂਸ ਕਰ ਰਹੇ ਹਾ।
ਇਸ ਮੌਕੇ ਦਲ ਖਾਲਸਾ ਆਗੂ ਕੰਵਰਪਾਲ ਸਿੰਘ ਸੰਧੂ ਨੇ ਦਸਿਆ ਕਿ ਅਜ ਯੁਵਰਾਜ ਸਿੰਘ 7 ਮਹੀਨੇ ਬਾਦ ਬਾਹਰ ਆਏ ਹਨ ਅਤੇ ਇਹਨਾ ਦਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੂਰਾ ਸਤਿਕਾਰ ਕੀਤਾ ਗਿਆ ਹੈ ਦਿਲੀ ਕੋਰਟ ਵਲੌ ਇਹਨਾ ਨੂੰ ਅੰਤ੍ਰਿਮ ਜਮਾਨਤ ਤੇ ਰਿਹਾ ਕੀਤਾ ਗਿਆ ਹੈ ਅਤੇ ਹੁਣ ਇਹ ਮਿਥਿਆ ਤਾਰੀਖਾਂ ਤੇ ਦਿਲੀ ਪੁਲਿਸ ਦੀ ਇਨਕੁਆਰੀ ਦਾ ਜਵਾਬ ਦੇਣ ਦਿਲੀ ਪਹੁੰਚਣਗੇ ।