ਲੁਧਿਆਣਾ : ਵਰਕ ਪਰਮਿਟ ਦਿਵਾਉਣ ਦੇ ਨਾਮ ਤੇ ਟੂਰਿਸਟ ਵੀਜ਼ਾ ਤੇ ਭੇਜੇ ਗਏ ਪੰਜਾਬ ਦੇ 3 ਨੌਜਵਾਨਾ ਨੂੰ ਮਲੇਸ਼ੀਆ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਫੜ ਕੇ ਜ਼ੇਲ ਵਿੱਚ ਬੰਦ ਕਰ ਦਿੱਤਾ ਹੈ।ਪੰਜਾਬ ਦੇ ਇਹ ਨੌਜਵਾਨ ਮਲੇਸ਼ੀਆ ਦੀ ਮਾਚੋਕੰਬੋ ਕੈਂਪ ਜ਼ੇਲ੍ਹ ਵਿੱਚ ਨਰਕ ਭਰਿਆ ਜੀਵਨ ਦੇ ਲਈ ਮਜ਼ਬੂਰ ਹੈ।ਮਲੇਸ਼ੀਆ ਦੇ ਕਾਨੂੰਨ ਦੇ ਮੁਤਾਬਿਕ ਨੌਜਵਾਨਾਂ ਨੂੰ ਭਾਰੀ ਜ਼ੁਰਮਾਨਾ ਅਤੇ 5 ਸਾਲ ਤੱਕ ਜ਼ੇਲ ਦੀ ਸਜ਼ਾ ਹੋ ਸਕਦੀ ਹੈ।
ਭਵਿੱਖ ਨੂੰ ਖਰਾਬ ਹੁੰਦਾ ਦੇਖ ਨੌਜਵਾਨ ਗੁਰਚਰਣ ਸਿੰਘ ਨਿਵਾਸੀ ਤਲਵੰਡੀ ਰੋਡ ਰਾਏਕੋਟ ਦੇ ਪਿਤਾ ਹਰਪਾਲ ਸਿੰਘ ਅਤੇ ਦਵਿੰਦਰ ਸਿੰਘ ਨਿਵਾਸੀ ਰਾਏਕੋਟ ਦੇ ਪਿਤਾ ਭੂਪਿੰਦਰ ਸਿੰਘ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਜੈ ਸ਼ੰਕਰ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਲਾਵਾ ਵਿਦੇਸ਼ੀ ਜੇਲ੍ਹਾਂ ਵਿੱਚ ਬੰਦ ਭਾਰਤੀਆਂ ਦੀ ਹਮੇਸ਼ਾ ਕਰਨ ਵਾਲੇ ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਸੁਰਿੰਦਰਪਾਲ ਸਿੰਘ ਓਬਰਾਏ ਨੂੰ ਮਦਦ ਦੀ ਗੁਹਾਰ ਲਾਈ ਹੈ।
ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਏਜੰਟ ਨੇ ਇੱਕ ਲੱਖ ਦਸ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਲੈ ਕੇ ਮਲੇਸ਼ੀਆ ਵਿੱਚ ਚੰਗੀ ਜਗ੍ਹਾ ਨੌਕਰੀ, ਰਹਿਣ ਸਹਿਤ ਵਰਕ ਪਰਮਿਟ ਦਿਵਾਉਣ ਦਾ ਵਾਦਾ ਕੀਤਾ ਸੀ।ਏਜੰਟ ਦੀ ਗੱਲਾਂ ਵਿੱਚ ਆ ਕੇ ਉਨ੍ਹਾਂ ਨੇ ਸਾਰੇ ਪੈਸੇ ਦੇ ਦਿੱਤੇ।ਏਜੰਟ ਨੇ ਬੱਚਿਆਂ ਨੂੰ ਦਸੰਬਰ 2019 ਵਿੱਚ ਵਰਕ ਪਰਮਿਟ ਦੀ ਜਗ੍ਹਾ ਤੇ ਟੂਰਿਸਟ ਕੀਜ਼ਾ ਤੇ ਮਲੇਸ਼ੀਆ ਭੇਜ ਦਿੱਤਾ।ਉੱਥੇ ਵੀਜ਼ਾ ਖਤਮ ਹੋਣ ਦੇ ਬਾਅਦ ਮਲੇਸ਼ੀਆ ਦੀ ਇਮੀਗਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਜ਼ੇਲ ਵਿੱਚ ਬੰਦ ਕਰ ਦਿੱਤਾ।
ਇਨ੍ਹਾਂ ਨੌਜਵਾਨਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਹਿਲਾਂ ਹੀ ਕਰਜ਼ਾ ਲੈ ਕੇ ਬੱਚਿਆਂ ਨੂੰ ਮਲੇਸ਼ੀਆ ਭੇਜਿਆ ਸੀ।ਹੁਣ ਉਨ੍ਹਾਂ ਨੂੰ ਵਾਪਸ ਲਿਆਉਣ ਦੇ ਲਈ ਨਾ ਹੀ ਉਨ੍ਹਾਂ ਦੇ ਕੋਲ ਪੈਸੇ ਹਨ ਅਤੇ ਨਾ ਹੀ ਰਾਜਨੀਤਿਕ ਪਹੁੰਚ।ਪੀੜਿਤਾਂ ਨੇ ਜਲਦ ਤੋਂ ਜਲਦ ਮਲੇਸ਼ੀਆ ਦੀ ਜੇਲ ਵਿੱਚ ਆਪਣੇ ਬੱਚਿਆਂ ਨੂੰ ਛੁਡਵਾਉਣ ਅਤੇ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ।ਇਸ ਦੇ ਇਲਾਵਾ ਫਿਲੌਰ ਦੇ ਬੰਸੀਆ ਚੱਕ ਨਿਵਾਸੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡਡੇ ਕੁਲਵਿੰਦਰ ਸਿੰਘ ਨੂੰ ਦਸੰਬਰ 2019 ਵਿੱਚ ਏਜੰਟ ਨੇ ਧੋਖੇ ਨਾਲ ਮਲੇਸ਼ੀਆ ਵਿੱਚ ਟੂਰਿਸਟ ਵੀਜ਼ੇ ਤੇ ਭੇਜ ਦਿੱਤਾ।ਉਹ ਵੀ ਜੇਲ ਵਿੱਚ ਬੰਦ ਹੈ।ਉਸ ਦੀ ਰਿਹਾਈ ਕਰਵਾਕੇ ਵਾਪਿਸ ਲਿਆਇਆ ਜਾਵੇ।