ਮਾਮਲਾ ਬਟਾਲਾ ਦੇ ਗੁਰੂਨਾਨਕ ਨਗਰ ਇਲਾਕੇ ਦਾ ਹੈ, ਜਿੱਥੇ ਪਿੰਡ ਦੂੰਬੀਵਾਲ ਦਾ ਸੰਨੀ ਨਾਂ ਦਾ ਇਹ ਨੌਜਵਾਨ ਗੁਰੂ ਨਾਨਕ ਨਗਰ ਇਲਾਕ਼ੇ ‘ਚ ਨੇਹਾ ਸ਼ਰਮਾ ਨਾਂ ਦੀ 3 ਬੱਚਿਆਂ ਦੀ ਮਾਂ ਨਾਲ ਕਿਰਾਏ ਦੇ ਮਕਾਨ ‘ਚ ਪਿਛਲੇ 4 ਸਾਲ ਤੋਂ ਲਿਵ ਇਨ ਰਿਲੇਸ਼ਨ ‘ਚ ਰਹਿ ਰਿਹਾ ਸੀ |
ਬੀਤੇ ਦਿਨੀ ਨੇਹਾ ਸ਼ਰਮਾ ਦਾ ਸੰਨੀ ਦੇ ਭਰਾਵਾਂ ਨੂੰ ਫੋਨ ਆਉਂਦਾ ਹੈ ਕਿ ਉਹ ਕਈ ਦਿਨਾਂ ਤੋਂ ਕਿਤੇ ਬਾਹਰ ਗਈ ਹੋਈ ਹੈ ਤੇ ਸੰਨੀ ਫੋਨ ਨਹੀਂ ਚੁੱਕ ਰਿਹਾ ਤੇ ਘਰ ਦਾ ਦਰਵਾਜ਼ਾ ਬੰਦ ਹੈ ਫੇਰ ਜਦੋਂ ਸੰਨੀ ਦੇ ਭਰਾ ਉਸਦੇ ਘਰ ਜਾ ਕੇ ਸੀਨ ਦੇਖਦੇ ਨੇ ਤਾਂ ਉਹਨਾਂ ਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ |