ਬਠਿੰਡਾ ਪੁਲਿਸ ਵੱਲੋ ਕੀਤੀ ਗਈ ਵੱਡੀ ਕਾਰਵਾਈ
ਮੋਬਾਈਲ ਟਾਵਰਾਂ ਤੋਂ ਸਮਾਨ ਚੋਰੀ ਕਰਨ ਵਾਲਾ ਗਿਰੋਹ ਕੀਤਾ ਕਾਬੂ
ਤਿੰਨ ਚੋਰਾਂ ਦੇ ਨਾਲ ਇੱਕ ਕਬਾੜੀਆ ਵੀ ਕੀਤਾ ਕਾਬੂ
ਕਬਾੜੀਆ ਚੋਰਾਂ ਤੋਂ ਚੋਰੀ ਦਾ ਸਮਾਨ ਖਰੀਦਾ ਸੀ ਤੇ ਅੱਗੇ ਵੇਚਦਾ ਸੀ
ਗਿਰੋਹ ਦੇ ਵੱਲੋਂ ਤਲਵੰਡੀ ਸਾਬੋ ਅਤੇ ਮੋੜ ਮੰਡੀ ਵਿੱਚ ਦਿੱਤੀਆਂ ਸੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ
ਜੋ ਇਹਨਾਂ ਵਾਰਦਾਤਾ ਨੂੰ ਟਰੇਸ ਕਰਨ ਲਈ ਅਮਨੀਤ ਕੌਂਡਲ ਆਈ.ਪੀ.ਐੱਸ. ਐੱਸ.ਐੱਸ.ਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੱਖ ਵੱਖ ਟੀਮਾ ਤਿਆਰ ਕੀਤੀਆ ਗਈਆ। ਸੀ.ਆਈ.ਏ ਸਟਾਫ-1 ਬਠਿੰਡਾ ਅਤੇ ਥਾਣਾ ਮੌੜ ਵੱਲੋ ਇਹਨਾਂ ਵਾਰਦਾਤਾ ਨੂੰ ਟਰੇਸ ਕਰਦੇ ਹੋਏ ਸਵਿੱਫਟ ਕਾਰ ਵਿੱਚ ਦੋਸ਼ੀਆਨ ਬਚਿੱਤਰ ਸਿੰਘ, ਗੁਰਪਰਬ ਸਿੰਘ, ਬਲਕਾਰ ਸਿੰਘ ਅਤੇ ਮੋਹੀਨ ਮਲਿਕ ਉਕਤਾਨ ਤੋ ਗ੍ਰਿਫਤਾਰ ਕਰਕੇ ਇਹਨਾ ਪਾਸੋ ਚੋਰੀ ਕੀਤੇ 07 ਟਾਵਰ ਪਲੇਟਾ/ਕਾਰਡ ਅਤੇ ਕਟਰ ਮਸ਼ੀਨ ਬ੍ਰਾਮਦ ਕਰਵਾਏ ਗਏ ਹਨ,,,,,,,
ਦੋਸ਼ੀਆਨ ਨੇ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਹਨਾ ਨੇ ਕਰੀਬ 17-18 ਜਗ੍ਹਾ ਪਰ ਹੋਰ ਟਾਵਰਾਂ ਪਰ ਚੋਰੀ ਕੀਤੀ ਹੈ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਜਿਹਨਾਂ ਤੋਂ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ, ਜਿਸ ਤੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
