ਕੈਬਨਟ ਮੰਤਰੀ ਹਰਦੀਪ ਮੁੰਡਿਆਂ ਤੇ 30 ਲੱਖ ਰੁਪਏ ਦੇ ਇਲਜ਼ਾਮ ਲਗਾਉਣ ਵਾਲੇ
ਸਾਬਕਾ ਸਰਪੰਚ ਦੇ ਖਿਲਾਫ ਪਿੰਡ ਦੀ ਪੰਚਾਇਤ ਆਈ ਸਾਹਮਣੇ
ਦੱਸੀ ਕੱਲੀ ਕੱਲੀ ਗੱਲ, ਕਿਹਾ ਸਾਬਕਾ ਸਰਪੰਚ ਸੱਤਾ ਤੇ ਰਹਿਣ ਲਈ ਕਰ ਰਿਹਾ ਅਕਸ ਖਰਾਬ
ਵੱਖ ਵੱਖ ਅਦਾਰਿਆਂ ਵਿੱਚ ਚੱਲ ਰਹੇ ਕੇਸਾਂ ਦੀ ਕਰਵਾਵਾਂਗੇ ਜਾਂਚ
ਲੁਧਿਆਣਾ ਦੇ ਪਿੰਡ ਜੰਡਾਲੀ ਵਿੱਚ ਸਾਬਕਾ ਸਰਪੰਚ ਵੱਲੋਂ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਉੱਪਰ ਇਲਜ਼ਾਮ ਲਗਾਏ ਗਏ ਸਨ ਇਹ ਪੰਚਾਇਤੀ ਚੋਣਾਂ ਦੇ ਲਈ 30 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਨਾ ਹੀ ਨਹੀਂ ਉਸ ਵੱਲੋਂ ਉਸਦੇ ਸਰਪੰਚੀ ਸਮੇਂ ਕਾਗਜ ਧੱਕੇ ਨਾਲ ਕੈਂਸਲ ਕਰਵਾਉਣ ਦੀ ਵੀ ਗੱਲ ਕਹੀ ਗਈ ਸੀ। ਉਸਨੂੰ ਲੈ ਕੇ ਹੁਣ ਪਿੰਡ ਦੀ ਮੌਜੂਦਾ ਪੰਚਾਇਤ ਨੇ ਪ੍ਰੈੱਸ ਕਾਨਫਰੰਸ ਕਰ ਸਫ਼ਾਈ ਦਿੱਤੀ ਹੈ ਅਤੇ ਸ਼ਿਕਾਇਤ ਕਰਤਾ ਉਪਰ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਪਿੰਡ ਦੇ ਸਰਪੰਚ ਅਤੇ ਮੋਹਤਵਾਰ ਲੋਕਾਂ ਨੇ ਦੱਸਿਆ ਕਿ ਇਲਜ਼ਾਮ ਲਗਾਉਣ ਵਾਲੇ ਵਿਅਕਤੀ ਉੱਪਰ ਪਹਿਲਾਂ ਕਹੀ ਅਪਰਾਧਿਕ ਮਾਮਲੇ ਦਰਜ ਹਨ । ਉਹਨਾਂ ਨੇ ਕਿਹਾ ਕਿ ਉਸ ਉਪਰ ਐਨਡੀਪੀਐਸ ਦੇ ਮਾਮਲੇ ਦੇ ਨਾਲ ਨਾਲ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ । ਉਹਨਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸੱਤਾ ਤੇ ਕਾਬਜ਼ ਹੋਣ ਕਾਰਨ ਉਹ ਕੁਰਸੀ ਨਹੀਂ ਛੱਡਣੀ ਚਾਹੁੰਦਾ ਅਤੇ ਪਿੰਡ ਦੀ ਪੰਚਾਇਤ ਅਤੇ ਕੈਬਨਟ ਮੰਤਰੀ ਉੱਪਰ ਗੰਭੀਰ ਇਲਜ਼ਾਮ ਲਗਾ ਕੇ ਲੋਕਾਂ ਨੂੰ ਗੁਮਰਾਹ ਕਰ ਦਬਾਉਣਾ ਚਾਹੁੰਦਾ ਹੈ । ਉਹਨਾਂ ਨੇ ਕਿਹਾ ਕਿ ਪਿੰਡ ਵਿੱਚ ਸਰਪੰਚੀ ਦੀਆਂ ਨਿਰਪੱਖ ਚੋਣਾਂ ਹੋਈਆਂ ਸਨ । ਉਹਨਾਂ ਨੇ ਕਿਹਾ ਕਿ ਉਹ ਅਕਸ਼ ਖਰਾਬ ਕਰਨਾ ਚਾਹੁੰਦਾ ਹੈ । ਉਸਦੇ ਪੁਰਾਣੇ ਕਾਰਨਾਮੇ ਆ ਕਿਹੜੀ ਦੀ ਜਾਂਚ ਨੂੰ ਲੈ ਕੇ ਉਹਨਾਂ ਵੱਲੋਂ ਉਹਨਾਂ ਵੱਲੋਂ ਵਿਜੀਲੈਂਸ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਜਾਂਚ ਦੀ ਮੰਗ ਕਰਦੇ ਹਨ । ਇਸ ਨੂੰ ਲੈ ਕੇ ਉਹਨਾਂ ਵੱਲੋਂ ਸ਼ਿਕਾਇਤ ਵੀ ਦਿੱਤੀ ਜਾ ਚੁੱਕੀ ਹੈ ।
ਉਧਰ ਪਰਮਜੀਤ ਸਿੰਘ ਸਾਬਕਾ ਸਰਪੰਚ ਵੱਲੋਂ ਆਪਣੇ ਸੋਸ਼ਲ ਅਕਾਊਂਟ ਤੇ ਪਾਈ ਵੀਡੀਓ ਵਿੱਚ ਲਗਾਏ ਇਲਜ਼ਾਮਾਂ ਦਾ ਵੀ ਜ਼ਿਕਰ ਕੀਤਾ ਹੈ ਜਿਸ ਵਿੱਚ ਕੈਬਨਟ ਮੰਤਰੀ ਹਰਦੀਪ ਮੁੰਡਿਆਂ ਸਮੇਤ ਪਿੰਡ ਦੀ ਪੰਚਾਇਤ ਤੇ ਗੰਭੀਰ ਇਲਜ਼ਾਮ ਲਗਾਏ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
