ਨਾਭਾ : – ਇਹ ਹੈ ਨਾਭਾ ਬਲਾਕ ਦਾ ਪਿੰਡ ਰੈਸਲ ਇਸ ਪਿੰਡ ਦੇ ਪਹਿਲਵਾਨ ਚਮਕੌਰ ਸਿੰਘ ਨੇ ਕੁਸ਼ਤੀ ਦੇ ਮੈਦਾਨ ਵਿੱਚ ਹਰ ਸ਼ੌਹਰਤ ਨੂੰ ਆਪਣੇ ਨਾਮ ਕੀਤਾ ਅਤੇ ਕਹਿੰਦੇ ਕਹਾਉਂਦੇ ਪਹਿਲਵਾਨਾਂ ਨੂੰ ਖੇਡ ਦੇ ਮੈਦਾਨ ਵਿੱਚ ਚਿੱਤ ਕੀਤਾ। ਪਹਿਲਵਾਨ ਚਮਕੌਰ ਸਿੰਘ ਦਾ ਇੱਕ ਵਾਰ ਖੇਡ ਤੋਂ ਬਿਲਕੁਲ ਮਨ ਇਸ ਲਈ ਟੁੱਟ ਗਿਆ ਕਿਉਂਕਿ ਖੇਡ ਦੇ ਮੈਦਾਨ ਵਿੱਚ ਦਲਾਲਾਂ ਵੱਲੋਂ ਦਲਾਲੀ ਕਰਕੇ ਵਧੀਆ ਪਹਿਲਵਾਨਾਂ ਨੂੰ ਖੇਡ ਦੇ ਮੈਦਾਨ ਵਿੱਚੋਂ ਅੱਖੋਂ ਫਰੋਖਤ ਕੀਤਾ ਗਿਆ। ਜਿਸ ਕਰਕੇ ਪਹਿਲਵਾਨ ਚਮਕੌਰ ਸਿੰਘ ਨੂੰ ਖੇਡ ਦੇ ਮੈਦਾਨ ਵਿੱਚ ਉਸ ਦੀ ਕੁਸ਼ਤੀ ਹੀ ਨਹੀਂ ਕਰਵਾਈ ਗਈ ਅਤੇ ਜਿਸ ਕਰਕੇ ਪਰਿਵਾਰ ਦਾ ਵੀ ਮਨ ਟੁੱਟ ਗਿਆ ਕਿਉਂਕਿ ਉਹ ਮਹਿੰਗੇ ਭਾਅ ਦੀਆਂ ਆਪਣੇ ਬੇਟੇ ਚਮਕੌਰ ਸਿੰਘ ਨੂੰ ਖ਼ੁਰਾਕਾਂ ਖਵਾਉਂਦੇ ਰਹੇ ਪਰ ਉਸਦਾ ਰਿਜਲਟ ਨਹੀਂ ਆ ਰਿਹਾ ਸੀ। ਜਿਸ ਕਰਕੇ ਚਮਕੌਰ ਸਿੰਘ ਮਾਡ਼ੀ ਸੰਗਤ ਦੇ ਚਲਦਿਆਂ ਨਸ਼ੇ ਦੀ ਦਲਦਲ ਵਿੱਚ ਡੁੱਬ ਗਿਆ ਅਤੇ ਫਿਰ ਪਰਿਵਾਰਕ ਮੈਂਬਰਾਂ ਨੇ ਆਪਣੇ ਬੇਟੇ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਿਆ ਅਤੇ ਹੱਡਬੀਤੀ ਸੁਣ ਕੇ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ।
previous post