Htv Punjabi
Punjab Video

44 ਡਿਗਰੀ ਚ ਚੱਲੀ ਪੰਜਾਬ ਚ ਰੋਟੀ ਦੀ ਜੰਗ!

44 ਡਿਗਰੀ ‘ਚ ਰੋਟੀ ਦੀ ਜੰਗ”
ਮਿਸਤਰੀ ਤੇ ਮਜ਼ਦੂਰ ਕਰ ਰਹੇ ਨੇ ਦਿਹਾੜੀ
ਕੰਮ ਨਹੀਂ ਕੀਤਾ ਤਾਂ ਕਿਵੇਂ ਚੱਲੂ ਘਰ ਦਾ ਗੁਜਾਰਾ
ਗੰਨੇ ਦੀ ਰੇਹੜੀ ਵਾਲੇ ਵੀ ਕਰ ਰਹੇ ਨੇ ਮਿਹਨਤ
“44 ਡਿਗਰੀ ਦੀ ਤਪਦੀ ਗਰਮੀ… ਪੰਜਾਬ ਦੇ ਵਿੱਚ ਲੂ ਦਾ ਅਲਰਟ ਜਾਰੀ ਹੋ ਚੁੱਕਿਆ ਹੈ।
ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ… ਵੱਧ ਤੋਂ ਵੱਧ ਪਾਣੀ ਪੀਤਾ ਜਾਵੇ… ਬੱਚਿਆਂ ਅਤੇ ਬਜ਼ੁਰਗਾਂ ਨੂੰ ਘਰਾਂ ਵਿੱਚ ਰਹਿਣ ਦਿੱਤਾ ਜਾਵੇ।

ਪਰ ਅੱਜ ਅਸੀਂ ਗੱਲ ਕਰਾਂਗੇ ਉਸ ਤਬਕੇ ਦੀ…
ਜਿਸਦੇ ਲਈ ਨਾ ਗਰਮੀ ਮਾਇਨੇ ਰੱਖਦੀ ਹੈ… ਨਾ ਸਰਦੀ… ਨਾ ਹੀ ਸਰਕਾਰਾਂ ਦੇ ਇਹ ਅਦੇਸ਼।
ਕਿਉਂਕਿ ਉਹਨਾਂ ਨੂੰ ਸਿਰਫ਼ ਇੱਕ ਹੀ ਡਰ ਸਤਾਉਂਦਾ ਹੈ…
ਕਿ ਜੇ ਅੱਜ ਘਰੋਂ ਬਾਹਰ ਨਾ ਨਿਕਲੇ… ਤਾਂ ਸ਼ਾਮ ਨੂੰ ਘਰ ਦਾ ਚੁੱਲਾ ਕਿਵੇਂ ਜਲੇਗਾ।
ਇਹ ਸਾਡੀ ਇੱਕ ਖਾਸ ਗਰਾਊਂਡ ਰਿਪੋਰਟ ਹੈ… ਉਹਨਾਂ ਲੋਕਾਂ ਦੀ… ਜੋ ਇਸ ਤਪਦੀ ਗਰਮੀ ਵਿੱਚ ਵੀ ਘਰੋਂ ਬਾਹਰ ਨਿਕਲਦੇ ਨੇ… ਤੇ ਸ਼ਾਮ ਨੂੰ 600 ਰੁਪਏ ਦੀ ਦਿਹਾੜੀ ਕਮਾ ਕੇ ਘਰ ਵਾਪਸ ਜਾਂਦੇ ਨੇ।”

“ਕਿਤੇ ਤਪਦੀ ਕੰਧਾਂ ਉੱਪਰ ਪਲਸਤਰ ਹੋ ਰਿਹਾ ਹੈ…
ਕਿਤੇ ਬਜ਼ੁਰਗ ਮਹਿਲਾਵਾਂ ਸੀਮੈਂਟ ਚੁੱਕ ਰਹੀਆਂ ਨੇ…
ਤੇ ਕਿਤੇ ਖੁੱਲੇ ਆਸਮਾਨ ਹੇਠ ਮਜ਼ਦੂਰ ਪਸੀਨੇ ਨਾਲ ਭਿੱਜੇ ਹੋਏ ਇੱਟਾਂ ਬਣਾਉਣ ਵਿੱਚ ਲੱਗੇ ਹੋਏ ਨੇ।
ਜਿੱਥੇ ਇੱਕ ਪਾਸੇ ਲੋਕ ਏਸੀ ਕਮਰਿਆਂ ਜਾਂ ਛਾਂ ਦਾ ਸਹਾਰਾ ਲੈ ਰਹੇ ਨੇ…
ਉੱਥੇ ਇਹ ਲੋਕ ਤਪਦੀ ਧੁੱਪ ਵਿੱਚ ਵੀ ਆਪਣੀ ਰੋਜ਼ੀ-ਰੋਟੀ ਦੀ ਜੰਗ ਲੜ ਰਹੇ ਨੇ।”

“ਅਸੀਂ ਇਸ ਵੇਲੇ ਸੰਗਰੂਰ ਦੇ ਭਲਵਾਨ ਪਿੰਡ ਵਿੱਚ ਮੌਜੂਦ ਹਾਂ…
ਜਿੱਥੇ ਇੱਕ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਸਮਾਂ ਹਾਲੇ ਜ਼ਿਆਦਾ ਨਹੀਂ ਹੋਇਆ… ਪਰ ਗਰਮੀ ਅੱਤ ਦੀ ਪੈ ਰਹੀ ਹੈ।
ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਮਿਸਤਰੀ ਦੇ ਕੱਪੜੇ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜੇ ਹੋਏ ਨੇ…
ਬਜ਼ੁਰਗ ਮਹਿਲਾਵਾਂ ਸੀਮੈਂਟ ਅਤੇ ਹੋਰ ਸਮਾਨ ਚੁੱਕ ਕੇ ਦੇ ਰਹੀਆਂ ਨੇ…
ਪਰ ਕੰਮ ਰੁਕਿਆ ਨਹੀਂ।”

“ਜਦੋਂ ਅਸੀਂ ਮਿਸਤਰੀ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹਨਾਂ ਲਈ ਕੰਮ ਹੀ ਸਭ ਕੁਝ ਹੈ।”

“ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਖਾਵਾਂਗੇ ਕੀ?”
“ਸਿਰਫ਼ ਇੱਕ ਘੰਟਾ ਦੁਪਹਿਰੇ ਰੋਟੀ ਲਈ ਆਰਾਮ ਕਰਦੇ ਹਾਂ।”
“ਜੇ ਚਾਰ ਘੰਟੇ ਵੀ ਕੰਮ ਛੱਡ ਦਿੱਤਾ ਤਾਂ ਕੰਮ ਤੋਂ ਕੱਢ ਦਿੱਤਾ ਜਾਵੇਗਾ।”
“ਏਸੀ ਕਮਰਿਆਂ ਵਿੱਚ ਬੈਠ ਕੇ ਅਲਰਟ ਜਾਰੀ ਹੋ ਜਾਂਦੇ ਨੇ… ਪਰ ਸਾਡੇ ਲਈ ਇਹ ਸੰਭਵ ਨਹੀਂ।”

“ਮਿਸਤਰੀ ਦਾ ਕਹਿਣਾ ਹੈ ਕਿ ਭੁੱਖੇ ਰਹਿਣ ਨਾਲੋਂ ਤਪਦੀ ਗਰਮੀ ਵਿੱਚ ਕੰਮ ਕਰਨਾ ਚੰਗਾ ਹੈ…
ਕਿਉਂਕਿ ਜਦੋਂ ਕੰਮ ਹੋਵੇਗਾ… ਤਦ ਹੀ ਘਰ ਵਿੱਚ ਰੋਟੀ ਪੱਕੇਗੀ।”

“ਉੱਥੇ ਹੀ ਇੱਕ ਬਜ਼ੁਰਗ ਮਹਿਲਾ ਮਜ਼ਦੂਰ ਦੀਆਂ ਗੱਲਾਂ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ।
ਜਿਸ ਨੇ ਦੱਸਿਆ ਕਿ ਉਸਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ…
ਅਤੇ ਘਰ ਚਲਾਉਣ ਦੀ ਪੂਰੀ ਜ਼ਿੰਮੇਵਾਰੀ ਹੁਣ ਉਸਦੇ ਮੱਥੇ ਉੱਪਰ ਹੈ।”

“600 ਰੁਪਏ ਦੀ ਦਿਹਾੜੀ ਨਾਲ ਘਰ ਚੱਲਦਾ ਹੈ।”
“ਜੇ ਕੰਮ ਨਹੀਂ ਕਰਾਂਗੇ ਤਾਂ ਪੈਸੇ ਨਹੀਂ ਮਿਲਣੇ।”
“ਕੋਈ ਸਹਾਰਾ ਨਹੀਂ… ਇਸ ਲਈ ਕੰਮ ਕਰਨਾ ਮਜਬੂਰੀ ਹੈ।”
“ਸਰਕਾਰਾਂ ਨੂੰ ਚਾਹੀਦਾ ਕਿ ਅਜਿਹੇ ਸਮੇਂ ਕੁਝ ਮਦਦ ਕਰਨ।”

“ਉਸ ਤੋਂ ਬਾਅਦ ਅਸੀਂ ਕੁਝ ਹੋਰ ਅੱਗੇ ਵਧੇ…
ਤਾਂ ਖੇਤਾਂ ਵਿੱਚ ਇੱਟਾਂ ਬਣਾਉਣ ਦਾ ਕੰਮ ਚੱਲ ਰਿਹਾ ਸੀ।”

ਮਿੱਟੀ ਗਿੱਲੀ ਕਰਦੇ ਮਜ਼ਦੂਰ
ਪੈਰਾਂ ਨਾਲ ਮਿੱਟੀ ਰੌਂਦਦੇ
ਔਰਤਾਂ ਇੱਟਾਂ ਬਣਾਉਂਦੀਆਂ
ਬੱਚੇ ਨੇੜੇ ਖੇਡਦੇ
ਪਸੀਨੇ ਨਾਲ ਭਿੱਜੇ ਕੱਪੜੇ

“ਇੱਥੇ ਪੂਰਾ ਪਰਿਵਾਰ ਕੰਮ ਕਰਦਾ ਹੈ।
ਕੋਈ ਮਿੱਟੀ ਤਿਆਰ ਕਰ ਰਿਹਾ ਹੈ…
ਕੋਈ ਇੱਟਾਂ ਬਣਾਉਣ ਵਿੱਚ ਲੱਗਾ ਹੋਇਆ ਹੈ।
ਜਿੰਨੀਆਂ ਜ਼ਿਆਦਾ ਇੱਟਾਂ ਬਣਣਗੀਆਂ…
ਉਨੇ ਜ਼ਿਆਦਾ ਪੈਸੇ ਘਰ ਜਾਣਗੇ।”

“ਖੁੱਲੇ ਆਸਮਾਨ ਹੇਠ ਕੰਮ ਕਰਨਾ ਪੈਂਦਾ ਹੈ।”
“ਨਾ ਕੋਈ ਦਰੱਖਤ… ਨਾ ਛਾਂ।”
“30 ਮਈ ਤੋਂ ਬਾਅਦ ਕੰਮ ਬੰਦ ਹੋ ਜਾਣਾ… ਇਸ ਲਈ ਹੁਣ ਜ਼ਿਆਦਾ ਕੰਮ ਕਰਦੇ ਹਾਂ।”
“ਠੰਡਾ ਪਾਣੀ ਵੀ ਨਹੀਂ ਮਿਲਦਾ।”

“ਛਾਂ ਦੇ ਨਾਮ ‘ਤੇ ਸਿਰਫ਼ ਇੱਟਾਂ ਦੀ ਬਣੀ ਇੱਕ ਛੋਟੀ ਝੋਪੜੀ ਹੈ…
ਜਿੱਥੇ ਇਹ ਮਜ਼ਦੂਰ ਕੁਝ ਸਮੇਂ ਲਈ ਬੈਠ ਕੇ ਰੋਟੀ ਖਾ ਲੈਂਦੇ ਨੇ।”

“14-15 ਘੰਟੇ ਕੰਮ ਕਰਦੇ ਹਾਂ।”
“ਪਤੀ-ਪਤਨੀ ਮਿਲ ਕੇ ਵੀ 1000-1200 ਹੀ ਬਣਦਾ ਹੈ।”
“ਮਜ਼ਦੂਰੀ ਵਿੱਚ ਕੋਈ ਵਾਧਾ ਨਹੀਂ।”
“ਗਰਮੀ ਹੋਵੇ ਜਾਂ ਸਰਦੀ… ਕੰਮ ਕਰਨਾ ਹੀ ਪੈਂਦਾ ਹੈ।”

“ਇਹ ਲੋਕ Heatwave ਨਾਲ ਨਹੀਂ… ਭੁੱਖ ਨਾਲ ਲੜ ਰਹੇ ਨੇ।
ਇਹਨਾਂ ਲਈ ਗਰਮੀ ਦਾ ਅਲਰਟ ਨਹੀਂ…
ਸਗੋਂ ਸ਼ਾਮ ਦੀ ਰੋਟੀ ਸਭ ਤੋਂ ਵੱਡੀ ਚਿੰਤਾ ਹੈ।”

“ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇੱਕ ਪਾਸੇ ਏਸੀ ਕਮਰਿਆਂ ਵਿੱਚ ਬੈਠ ਕੇ ਲੂ ਦੇ ਅਲਰਟ ਜਾਰੀ ਕੀਤੇ ਜਾਂਦੇ ਨੇ…
ਤੇ ਦੂਜੇ ਪਾਸੇ ਦਿਹਾੜੀ ਕਰਕੇ ਘਰ ਚਲਾਉਣ ਵਾਲਿਆਂ ਲਈ ਇਹ ਅਲਰਟ ਕੋਈ ਮਾਇਨੇ ਨਹੀਂ ਰੱਖਦੇ।
ਕਿਉਂਕਿ ਉਹਨਾਂ ਲਈ ਸਭ ਤੋਂ ਵੱਡੀ ਗੱਲ ਹੈ…
ਘਰ ਦਾ ਚੁੱਲਾ ਜਲਣਾ।
44 ਡਿਗਰੀ ਦੀ ਇਹ ਤਪਦੀ ਗਰਮੀ ਸ਼ਾਇਦ ਕੁਝ ਦਿਨਾਂ ਬਾਅਦ ਘੱਟ ਹੋ ਜਾਵੇ…
ਪਰ ਮਜਬੂਰੀ ਦੀ ਇਹ ਤਪਸ਼ ਹਰ ਮੌਸਮ ਵਿੱਚ ਇਹਨਾਂ ਲੋਕਾਂ ਨੂੰ ਸੜਾਉਂਦੀ ਰਹਿੰਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਾਰ ਮੁੰਡੇ ਗਲਤ ਸਮਾਨ ਨਾਲ ਫੜ੍ਹੇ

htvteam

ਆਹ ਕੁਝ ਵੇਚ ਕੇ ਬੀਐਸਐਨਐਲ ਕਮਾਉਣ ਜਾ ਰਹੀ ਐ ਤਿੰਨ ਸੌ ਕਰੋੜ, ਜਾਣ ਬਚੀ ਸੌ ਲਾਖੋਂ ਪਾਏ……

Htv Punjabi

ਭਾਰੀ ਮੀਂਹ ਪੈਣ ਕਾਰਨ ਵੱਡੇ ਸਿਆਸਤਦਾਨ ਦਾ ਸ਼ਹਿਰ ਡੁੱਬਿਆ ਪਾਣੀ ‘ਚ

htvteam

Leave a Comment