Htv Punjabi
Punjab Video

5 ਮੁੰਡਿਆਂ ਨੇ ਛੋਟਾ ਹਾਥੀ ਨਾਲ ਦੇਖੋ ਕੀ ਕੀਤਾ

ਤਸਵੀਰਾਂ ਚ ਤੁਸੀਂ ਛੋਟਾ ਹਾਥੀ ਜੋ ਸਮਾਨ ਨਾਲ ਭਰਿਆ ਹੋਇਆ ਤੁਸੀਂ ਸੋਚਦੇ ਹੋਵੋਗੇ ਕੀ ਸ਼ਇਦ ਕੋਈ ਦਾਜ ਦਹੇਜ ਦਾ ਚੱਕਰ ਹੋਣਾ ਪਰ ਨਹੀਂ ਆਹ ਜਿਹਨੇ ਮੂੰਹ ਲਕੋਕੇ ਤਿੰਨ ਮੁੰਡੇ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਨੇ ਇਹ ਇਨ੍ਹਾਂ ਦੀ ਖਿੰਡਾਈ ਹੋਈ ਕਰਤੂਤ ਆ,, ਜਿਨ੍ਹਾਂ ਨੂੰ ਸਮਾਨ ਸਮੇਤ ਕਾਬੂ ਕਰ ਲਿਆ,,,ਮਾਪੇ ਵੀਂ ਆਪਣੇ ਪੁੱਤਾਂ ਦੀ ਕਰਤੂਤ ਦੇਖ ਸ਼ਰਮਸਾਰ ਹੋ ਗਏ ਹੋਣਗੇ,, ਕਿਹੜੇ ਰਾਹ ਤੇ ਤੁਰ ਪਏ ਅੱਜਕਲ੍ਹ ਦੇ ਮੁੰਡੇ,,,,,,,,,,,

ਬੀਤੇ ਦੋ ਦਿਨ ਪਹਿਲਾਂ ਮੋਗਾ ਜ਼ਿਲੇ ਦੇ ਕਸਬਾ ਬਾਘਾ ਪੁਰਾਣਾ ਦੇ ਅਧੀਨ ਆਉਂਦੇ ਪਿੰਡ ਚੰਨੂੰ ਵਾਲਾ ਲਧਾਈ ਕੇ ਨੇੜੇ ਅਣਪਛਾਤੇ ਵਿਅਕਤੀਆਂ ਵੱਲੋ ਆਨਲਾਈਨ ਸ਼ੌਪਿੰਗ ਦਾ ਸਮਾਨ ਵਰਤਾਉਣ ਵਾਲੀ ਫਲਿਪਕਾਰਟ ਕੰਪਨੀ ਦੇ ਕੈਂਟਰ ਨੂੰ ਲੁੱਟ ਲਿਆ ਗਿਆ ਸੀ ।

ਐੱਸ ਐੱਸ ਪੀ ਮੋਗਾ ਅਜੇ ਗਾਂਧੀ ਜੀ ਨੇ ਪ੍ਰੈੱਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕਰਦਿਆਂ ਕਿ ਦੱਸਿਆ ਕਿ ਟਾਟਾ ਏਸ ਛੋਟਾ ਹਾਥੀ ਅਤੇ ਤਿੰਨ ਮੋਟਸਾਈਕਲ ਸਵਾਰਾਂ ਨੇ ਮਿਲ ਕੇ ਫਲਿਪਕਾਰਟ ਕੰਪਨੀ ਦੇ ਕੈਂਟਰ ਨੂੰ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ ਲੁੱਟੇ ਗਏ ਸਮਾਨ ਦੀ ਕੀਮਤ 80 ਲੱਖ ਦੇ ਕਰੀਬ ਹੈ ਬਾਘਾ ਪੁਰਾਣਾ ਪੁਲਿਸ ਵੱਲੋ ਮਾਮਲੇ ਡੀ ਤਫਤੀਸ਼ ਕਰਦਿਆਂ ਤਿੰਨ ਦੋਸ਼ੀਆਂ ਨੂੰ ਵਾਰਦਾਤ ਦੌਰਾਨ ਵਰਤੇ ਵਾਹਨ ਟਾਟਾ ਏਸ ਅਤੇ ਮੋਟਰ ਸਾਇਕਲ ਸਮੇਤ ਗਿਰਫ਼ਤਾਰ ਕਰ ਲਿਆ ਗਿਆ ਹੈ । ਕੁੱਲ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਿੰਨਾ ਵਿੱਚੋ 2 ਦੀ ਗਿਰਫਤਾਰੀ ਬਾਕੀ ਹੈ।

ਦੇਖਿਆ ਜਾਵੇ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਬੇਖੌਫ਼ ਹੋਕੇ ਲੁਟੇਰੇ ਅਜਿਹੇ ਕੰਮ ਕਰ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੋਰ ਦੀ ਸ਼ਾਤਿਰ ਪਲਾਨਿੰਗ ਦੇਖ ਵੱਡੇ ਵੱਡੇ ਅਫਸਰ ਵੀ ਹੋਏ ਹੈਰਾਨ

htvteam

ਰਾਮ ਰਹੀਮ ਮੁੜ ਆਇਆ ਜੇਲ੍ਹ ਤੋਂ ਬਾਹਰ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ 21 ਦਿਨਾਂ ਦੀ ਫਰਲੋ

htvteam

ਥਾਰ ਵਾਲੀ ਲੇਡੀ ਕਾਂਸਟੇਬਲ ਤੋਂ ਬਾਅਦ ਫੜ੍ਹੀ ਗਈ ਠਾਣੇਦਾਰਨੀ

htvteam

Leave a Comment