ਮਾਮਲਾ ਬਰਨਾਲਾ ਦੇ ਪਿੰਡ ਸਹਿਣਾ ਦਾ ਹੈ, ਜਿੱਥੇ ਬਜ਼ੁਰਗ ਅਮਰਜੀਤ ਕੌਰ ਅਤੇ ਉਸਦੇ ਪ੍ਰਤੀ ਮਾਸਟਰ ਲਛਮਣ ਸਿੰਘ ਕੁੱਝ ਸਮਾਂ ਪਹਿਲਾਂ ਹੀ ਵਿਦੇਸ਼ ਤੋਂ ਪਿੰਡ ਆਏ ਸਨ | ਇਸ ਦੌਰਾਨ ਬੀਤੀ 3 ਨਵੰਬਰ ਨੂੰ ਸਵੇਰੇ 5 ਵਜੇ ਦੇ ਕਰੀਬ ਲੁੱਟ ਦੀ ਨੀਅਤ ਨਾਲ ਘਰ ‘ਚ ਵੜੇ 6 ਅਣਪਛਾਤਿਆਂ ਨੇ ਬਜ਼ੁਰਗ ਲਛਮਣ ਸਿੰਘ ਨੂੰ ਬੰਨ੍ਹ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਗਏ ਸਨ | ਵਾਰਦਾਤ ਤੋਂ ਬਾਅਦ ਜਦੋਂ ਮਾਸਟਰ ਲਛਮਣ ਸਿੰਘ ਨੇ ਝਾਤੀ ਮਾਰੀ ਤਾਂ ਉਸਦੀ ਘਰਵਾਲੀ ਅਮਰਜੀਤ ਕੌਰ ਦਾ ਕਤਲ ਹੋ ਚੁੱਕਾ ਸੀ |
ਇਸ ਮਾਮਲੇ ਨੂੰ ਹੱਲ ਕਰਦਿਆਂ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤੇ ਪਿੰਡ ਦੇ ਹੀ ਰਹਿਣ ਵਾਲੇ 5 ਮੁਲਜ਼ਮਾਂ ਜਿਹਨਾਂ ‘ਚੋਂ ਮਾਸਟਰਮਾਈਂਡ ਪੀੜਤ ਬਜ਼ੁਰਗ ਦਾ ਗੁਆਂਢੀ ਦੱਸਿਆ ਜਾ ਰਿਹਾ ਹੈ ਨੂੰ ਗ੍ਰਿਫਤਾਰ ਕਰ ਇੱਕ ਪ੍ਰੈਸ ਕਾਨਫਰੰਸ ‘ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਨੇ |
previous post
