ਪਠਾਨਕੋਟ : ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿੱਚ ਇਲਾਜ ਨਾ ਮਿਲਣ ਕਾਰਨ ਬੀਤੇ ਦਿਨੀ 6 ਸਾਲਾ ਬੱਚੇ ਦੀ ਮੌਤ ਦਾ ਮਾਮਲੇ ਦੀ ਸੰਸਦ ਸੰਲੀ ਦਿਓਲ ਜਾਂਚ ਕਰਵਾਉਣਗੇ l ਸੰਸਦ ਨੇ ਮਿ੍ਰਤਕ ਬੱਚੇ ਦੇ ਰਿਸ਼ਤੇਦਾਰਾਂ ਦੇ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਧੀਰਜ ਦਿੱਤਾ ਕਿ ਉਹ ਇਸ ਮਾਮਲੇ ਨੂੰ ਗ੍ਰਹਿ ਮੰਤਰਾਲਿਆ ਦੇ ਸਾਹਮਣੇ ਚੁੱਕਣਗੇ ਅਤੇੇ ਇਸ ਦੀ ਜਾਂਚ ਕਰਵਾਉਣਗੇ l ਸੰਨੀ ਨੇ ਕਿਹਾ, ਸਿਹਤ ਸਮੇਤ ਹੋਰ ਲੈਵਲ ਦੀ ਖਾਮੀਆਂ ਨੂੰ ਉਜਾਗਰ ਕਰ ਕੇ ਇਨ੍ਹਾਂ ਨੂੰ ਦੂਰ ਕਰਵਾਇਆ ਜਾਵੇਗਾ, ਜੇਕਰ ਇਨ੍ਹਾਂ ਤੇ ਪਰਦਾ ਪਾਇਆ ਜਾ ਰਿਹਾ ਹੈ ਤਾਂ ਇਹ ਬਹੁਤ ਹੀ ਚਿੰਤਾਜਨਕ ਹੈ l ਵਿਧਾਇਕ ਦਿਨੇਸ਼ ਬੱਬੂ ਨੇ ਕਿਹਾ ਕਿ ਇਹ ਘਟਨਾ ਪ੍ਰਦੇਸ਼ ਅਤੇ ਪਠਾਨਕੋਟ ਨੂੰ ਸ਼ਰਮਸਾਰ ਕਰਨ ਵਾਲੀ ਹੈ l
ਦਰਅਸਲ, ਮੰਗਲਵਾਰ ਸਵੇਰੇ 4 ਵਜੇ ਸਾਹ ਲੈਣ ਵਿੱਚ ਦਿੱਕਤ ਦੇ ਕਾਰਨ ਕ੍ਰਿਸ਼ਨਾ ਨੂੰ ਸਮੇਂ ਤੇ ਆਕਸੀਜਨ ਨਾ ਮਿਲਣ ਕਾਰਨ ਉਸ ਦੀ ਮੌਤ ਹੋ ਗਈ ਸੀ l ਮਾਸੂਮ ਨੂੰ ਲੈ ਕੇ ਪਰਿਵਾਰ ਸੁਜਾਨਪੁਰ ਤੋਂ ਲੈ ਕੇ ਪਠਾਨਕੋਟ ਦੇੇ ਹਸਪਤਾਲਾਂ ਵਿੱਚ ਡੇਢ ਘੰਟੇ ਤੱਕ ਭੱਜਦਾ ਰਿਹਾ l ਸਿਵਿਲ ਹਸਪਤਾਲ ਪਠਾਨਕੋਟ ਵਿੱਚ ਬੱਚੇ ਦੀ ਸਾਹ ਨਲੀ ਦੀ ਬਲਾਕੇਜ ਖੋਲਣ ਦੇ ਲਈ ਮੈਡੀਕਲ ਇੰਸਟਰੂਮੈਂਟ ਨਹੀਂ ਮਿਲਿਆ ਅਤੇ ਆਕਸੀਜਨ ਪ੍ਰੈਸ਼ਰ ਮਾਕ ਤੱਕ ਨਹੀਂ ਸੀ l 5 ਪ੍ਰਾਈਵੇਟ ਹਸਪਤਾਲਾਂ ਵਿੱਚ ਉਸ ਨੂੰ ਕਿਤੇ ਅਟੈਂਡ ਨਹੀਂ ਕੀਤਾ ਗਿਆ l ਲਾਕਡਾਊਨ ਕਹਿਕੇ ਉਨ੍ਹਾਂ ਨੂੰ ਗੇਟ ਤੋਂ ਵਾਪਸ ਮੋੜ ਦਿੱਤਾ ਗਿਆ l ਉਦੋਂ ਤੱਕ ਮਾਸੂਮ ਨੇ ਦਮ ਤੋੜ ਦਿੱਤਾ ਸੀ l ਬੁੱਧਵਾਰ ਨੂੰ ਵਿਧਾਇਕ ਬੱਬੂ ਕ੍ਰਿਸ਼ਨਾ ਦੇ ਪਰਿਵਾਰ ਨੂੰ ਮਿਲੇ l ਪਰਿਵਾਰ ਨੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਮੁੰਡੇ ਦੀ ਮੌਤ ਹੋਣ ਦਾ ਇਲਜ਼ਾਮ ਲਾਇਆ ਹੈ l
6 ਸਾਲ ਦੇ ਕ੍ਰਿਸ਼ਨਾ ਦੀ ਮੌਤ ਹਾਰਟ ਡਿਸੀਜ਼ ਨਾਲ ਹੋਣ ਦਾ ਦਾਅਵਾ ਕਰਨ ਵਾਲੇ ਹੈਲਥ ਡਿਪਾਰਟਮੈਂਟ ਨੇ ਸੁਜਾਨਪੁਰ ਦੇ ਕਸ਼ਮੀਰੀ ਮੁਹੱਲੇ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਏਕਾਂਤਵਾਸ ਦੇ ਪੋਸਟਰ ਚਿਪਕਾ ਦਿੱਤੇ ਹਨ l ਇਸ ਵਿੱਚ ਪਰਿਵਾਰ ਦੇ 12 ਮੈਂਬਰਾਂ ਨੂੰ ਏਕਾਂਤਵਾਸ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ l ਏਡੀਸੀ ਜਨਰਲ ਅਭਿਜੀਤ ਕਪਿਲਸ਼ ਦਾ ਕਹਿਣਾ ਹੈ ਕਿ ਨਿਯਮ ਦੇ ਤਹਿਤ 6 ਦਿਨ ਬਾਅਦ ਪਰਿਵਾਰ ਦੇ ਮੈਂਬਰਾਂ ਦੇ ਕੋਵਿਡ-19 ਦੇ ਸੈਂਪਲ ਲਏ ਜਾਣਗੇ, ਜਿਸ ਤੋਂ ਕਿ ਕਲੀਅਰ ਹੋਵੇਗਾ ਕਿ ਬੱਚੇ ਦੀ ਮੌਤ ਦਾ ਕਾਰਨ ਕੁਝ ਹੋਰ ਤਾਂ ਨਹੀਂ ਹੈ l ਦੂਜੇ ਪਾਸੇ ਕ੍ਰਿਸ਼ਨਾ ਦੇ ਪਿਤਾ ਉਪੇਂਦਰ ਅਤੇ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਘੁਮੇ ਲੰਡਨ ਵਿੱਚ ਮੈਡੀਕਲ ਪ੍ਰੈਕਟੀਸ਼ਲਰ ਡਾਕਟਰ ਦੀਪਕ ਸਿੰਘ ਮਿਨਹਾਸ, ਜਿਨ੍ਹਾਂ ਨੇ ਇਲਜ਼ਾਮ ਲਾਇਆ ਕਿ ਸਿਸਟਮ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ ਅਤੇ ਮਹਾਂਮਾਰੀ ਦੇ ਵਿੱਚ ਅਸੀਂ ਅਜਿਹੀ ਹੈਲਥ ਫੈਸਿਲਿਟੀ ਵਿੱਚ ਜੀਵਨ ਜੀਅ ਰਹੇ ਹਾਂ, ਜਿੱਥੇ ਐਮਰਜੈਂਸੀ ਵਿੱਚ ਕੋਈ ਇੰਤਜ਼ਾਮ ਤੱਕ ਨਹੀਂ ਹੈ l
ਹਲਕਾ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੁ ਕਸ਼ਮੀਰੀ ਮੁੱਹਲੇ ਵਿੱਚ ਉਨ੍ਹਾਂ ਦੇ ਘਰ ਪਹੁੰਚੇ ਅਤੇ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ l ਬੱਬੂ ਨੇ ਸੰਸਦ ਸੰਨੀ ਦਿਓਲ ਤੋਂ ਵੀ ਪਰਿਵਾਰ ਦੀ 15 ਮਿੰਟ ਗੱਲ ਕਰਵਾਈ l ਬੱਬੂ ਨੇ ਕਿਹਾ ਕਿ ਪਰਿਵਾਰ ਨੇ ਸਿਵਿਲ ਸਰਜਨ ਦੇ ਰਵੱਈਏ ਤੇ ਵੀ ਅਫਸੋਸ ਜ਼ਾਹਿਰ ਕੀਤਾ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਗੱਲ ਤੱਕ ਨਹੀਂ ਸੁਣੀ ਹੈ l ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਜਾਨ ਗਈ ਹੈ ਅਤੇ ਸੀਅੇਮ ਕੈਪਟਨ ਅਮਰਿੰਦਰ ਸਿੰਘ ਤੋਂ ਮਾਮਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਜਾਵੇਗੀ l ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ l ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਵਿੱਚ ਮਾਨਵਤਾ ਦੇ ਆਧਾਰ ਤੇ ਪੈਰਾਮੈਡੀਕਲ ਸਟਾਫ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਹੈ l
ਵਿਧਾਇਕ ਨੇ ਬੱਚੇੇ ਦੇ ਪਰਿਵਾਰ ਵਾਲਿਆਂ ਦੀ ਸੰਸਦ ਸੰਲੀ ਦਿਓਲ ਨਾਲ ਵੀ ਗੱਲ ਕਰਵਾਈ l ਕਰੀਬ 20 ਮਿੰਟ ਤੱਕ ਹੋਈ ਗੱਲਬਾਤ ਦੇ ਦੌਰਾਨ ਸੰਸਦ ਨੇ ਮਾਮਲੇ ਦੀ ਜਾਣਕਾਰੀ ਲਈ l ਘਟਨਾ ਤੇ ਗਹਿਰਾ ਦੁੱਖ ਜ਼ਾਹਿਰ ਕਰਦੇ ਹੋਏ ਸਿਸਟਮ ਦੀ ਲਾਪਰਵਾਹੀ ਨੂੰ ਕਸੂਰਵਾਰ ਠਹਿਰਾਇਆ l ਸੰਸਦ ਨੇ ਕਿਹਾ ਕਿ ਸਥਾਨੀ ਲੈਵਲ ਤੇ ਜੇਕਰ ਇਸ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ ਤਾਂ ਉਹ ਗ੍ਰਹਿ ਮੰਤਰਾਲਿਆ ਨੂੰ ਇਸ ਦੀ ਜਾਣਕਾਰੀ ਦੇਣਗੇ ਅਤੇ ਉੱਥੇ ਤੋਂ ਇਸ ਮਾਮਲੇ ਦੀ ਗੰਭੀਰ ਜਾਂਚ ਕਰਵਾਉਣਗੇ l