ਤਸਵੀਰਾਂ ਚ ਵਿਆਹ ਦਾ ਮਾਹੌਲ ਐ, ਡੀਜੇ ਚੱਲ ਰਿਹਾ, ਤੇ ਵਿਆਹ ਚ ਬੈਠੇ ਲੋਕ ਆਰ ਕੈਸਟਰਾਂ ਦਾ ਆਨੰਦ ਲੈ ਰਹੇ ਨੇ… ਪਰ ਅਸੀਂ ਤੁਹਾਨੂੰ ਇਹ ਸਭ ਕੁਝ ਦਿਖਾਉਣ ਲਈ ਵੀਡੀਓ ਨਹੀਂ ਦਿਖਾ ਰਹੇ… ਦਰਅਸਲ ਵੀਡੀਓ ਦਿਖਾਉਣ ਦਾ ਮਕਸਦ ਐ ਕਿ ਤੁਸੀਂ ਥੋੜੇ ਬਹੁਤ ਸੁਚੇਤ ਹੋ ਜਾਵੋਂ ਕਿਤੇ ਤੁਹਾਡੇ ਨਾਲ ਵੀ ਇਹ ਵਿਆਹ ਵਾਲੀ ਨਾ ਹੋ ਜਾਵੇ… ਚਲੋ ਖੈਰ ਜਿਆਦਾ ਗੱਲਾਂ ਨਾ ਕਰੀਏ ਹੁਣ ਵੀਡੀਓ ਚ ਤੁਸੀ ਆਹ ਛੋਟੀ ਬੱਚੀ ਨੂੰ ਧਿਆਨ ਨਾਲ ਦੇਖੋ… ਜੋ ਭੀੜ ਦੇ ਵਿੱਚ ਆਪਣੇ ਮਕਸਦ ਨੂੰ ਅੰਜਾਮ ਦੇ ਰਹੀ ਐ… ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਵਿਆਹ ਦਾ ਆਨੰਦ ਲੈ ਰਹੇ ਨੇ ਤੇ ਇਹ ਕੁੜੀ ਆਉਂਦੀ ਐ ਤੇ ਇਕ ਜਨਾਨੀ ਦਾ ਪਰਸ ਚੱਕ ਤੇ ਉਥੇ ਤੋਂ ਤੁਰਦੀ ਬਣਦੀ ਐ… ਜੋ ਵੀਡੀਓ ਚ ਸਾਫ ਦਿਖਾਈ ਦੇ ਰਿਹਾ,,,, ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਮਾਮਲਾ ਹੈ ਕਿਥੋ ਦਾਂ…. ਦਰਅਸਲ ਨਵਾਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਇਕ ਰਿਜੋਰਟ ਐ ਜਿੱਥੇ ਇਹ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਜਿਥੇ ਛੋਟੀ ਜਿਹੀ ਕੁੜੀ 7 ਲੱਖ ਰੁਪਏ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਗਈ,,,