ਲੁਧਿਆਣਾ : ਸੱਤਵੀਂ ਜਮਾਤ ਦੀ ਵਿਦਿਆਰਥਣ ਨਾਲ ਕੁਕਰਮ ਦਾ ਇਲਜ਼ਾਮ ਵਿੱਚ ਥਾਣਾ ਸਮਰਾਲਾ ਦੀ ਪੁਲਿਸ ਨੇ ਇੱਕ ਵਿਅਕਤੀ ‘ਤੇ ਕੇਸ ਦਰਜ ਕੀਤਾ ਹੈ l ਦੱਸਿਆ ਜਾ ਰਿਹਾ ਹੈ ਕਿ ਥਾਣਾ ਖੇਤਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਮੁਲਜ਼ਮ ਇੱਕ ਔਰਤ ਨਾਲ ਪਿਛਲੇ ਦਸ ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਸੀ l ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਿਤ ਵਿਦਿਆਰਥਣ ਨੇ ਦੱਸਿਆ ਕਿ ਉਸ ਦਾ ਪਿਤਾ ਸ਼ਰਾਬ ਪੀਣ ਦਾ ਆਦੀ ਸੀ l ਇਸ ਆਦਤ ਤੋਂ ਤੰਗ ਆ ਕੇ ਉਸਦੀ ਮਾਂ ਪਿਛੇ ਦਸ ਸਾਲਾਂ ਤੋਂ ਮੁਲਜ਼ਮ ਨਾਲ ਲਿਵ ਇਨ ਰਿਲੋਸ਼ਨਸ਼ਿਪ ਵਿੱਚ ਰਹਿ ਰਹੀ ਸੀ l ਵਿਦਿਆਰਥਣ ਨੇ ਦੱਸਿਆ ਕਿ ਮਾਂ ਦੇ ਮੁਲਜ਼ਮ ਦੇ ਨਾਲ ਰਹਿਣ ਦੇ ਕਾਰਣ ਉਹ ਉਸ ਨੂੰ ਆਪਣੇ ਪਿਤਾ ਦੇ ਸਮਾਨ ਸਮਝਦੀ ਸੀ l
ਬੀਤੇ ਦਿਨ ਮੁਲਜ਼ਮ ਨੇ ਸ਼ਾਮ ਦੇ ਸਮੇਂ ਆਪਣੀ ਕਾਰ ਵਿੱਚ ਪੀੜਿਤ ਅਤੇ ਉਸ ਦੀ ਦੋ ਸਾਲਾ ਭੈਣ ਨੂੰ ਬਿਠਾ ਕੇ ਸਮਰਾਲਾ ਸ਼ਹਿਰ ਵੱਲ ਲੈ ਆਇਆ l ਉਸ ਤੋਂ ਮੁਲਜ਼ਮ ਨੇ ਆਪਣੀ ਕਾਰ ਰੇਲਵੇ ਲਾਈਨ ਖਟਰਾਂ ਵੱਲ ਮੋੜ ਲਈ l ਜਿੱਥੇ ਕਾਰ ਵਿੱਚ ਹੀ ਮੁਲਜ਼ਮ ਨੇ ਨਾਬਾਲਿਗ ਵਿਦਿਆਰਥਣ ਨੂੰ ਆਪਦੀ ਹਵਸ ਦਾ ਸ਼ਿਕਾਰ ਬਣਾਇਆ l ਪੀੜਿਤਾ ਨੇ ਦੱਸਿਆ ਕਿ ਉਸ ਨੇ ਆਪਣੇ ਨਾਲ ਹੋਈ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦੱਸੀ l ਇਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ l ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਲਖਵਿੰਦਰ ਕੌਰ ਜਟਾਣਾ ਅਤੇ ਸਬਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਵਿੱਚ ਨਾਮਜ਼ਦ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ l ਜਲਦੀ ਹੀ ਮੁਲਜ਼ਿਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ l
next post
