ਲੁਧਿਆਣਾ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿੱਚ ਕੀਤੀ ਵੱਡੀ ਕਾਰਵਾਈ
ਅੱਠ ਆਰੋਪੀਆਂ ਨੂੰ ਕੀਤਾ ਗਿਆ ਕਾਬੂ
ਵੱਡੀ ਮਾਤਰਾ ਚ ਨਕਦੀ, ਨਸ਼ਾ, ਡਰੱਗ ਮਨੀ, ਡਾਲਰ ਹਥਿਆਰ ਬਰਾਮਦ
ਲੁਧਿਆਣਾ ਪੁਲਿਸ ਨੇ ਪੰਜ ਵੱਖ-ਵੱਖ ਮਾਮਲਿਆਂ ਨੂੰ ਸੁਲਝਾਂਦੇ ਹੋਏ ਕੁੱਲ ਅੱਠ ਆਰੋਪੀਆਂ ਨੂੰ ਕਾਬੂ ਕੀਤਾ ਹੈ। ਆਰੋਪੀਆਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ਾ, ਰੁਪਏ, ਡਾਲਰ, ਹਥਿਆਰ ਅਤੇ ਗੱਡੀਆਂ ਵੀ ਬਰਾਮਦ ਹੋਈਆਂ ਹਨ।
ਪ੍ਰੈਸ ਕਾਨਫਰਸ ਉਸ ਸੰਬੋਧਨ ਕਰਦੇ ਹੋਏ ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਪੁਲਿਸ ਨੇ ਬੀਤੇ ਦਿਨੀਂ ਇੱਕ ਵਿਅਕਤੀ ਨੂੰ ਅਗਵਾ ਕਰਕੇ ਉਸ ਪਾਸੋਂ ਪੈਸੇ ਅਤੇ ਹੋਰ ਸਮਾਨ ਦੀ ਲੁੱਟ ਦੇ ਮਾਮਲੇ ਨੂੰ ਸੁਲਝਾਇਆ ਹੈ। ਖਾਸ ਤੌਰ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਪੀੜਿਤ ਦਾ ਮਾਮਾ ਅਤੇ ਉਸਦੇ ਹੋਰ ਸਾਥੀ ਸਨ। ਉਹਨਾਂ ਦੱਸਿਆ ਕਿ ਪੀੜਿਤ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਸੀ ਅਤੇ ਜਦੋਂ ਉਹ ਕੰਮ ਤੋਂ ਵਾਪਸ ਪਰਤ ਰਿਹਾ ਸੀ ਤਾਂ ਆਰੋਪੀਆਂ ਨੇ ਉਸ ਨੂੰ ਅਗਵਾ ਕਰ ਲਿਆ। ਪੁਲਿਸ ਨੇ ਦੋ ਆਰੋਪੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਕਰੀਬ 15 ਲੱਖ ਰੁਪਏ ਦੀ ਨਕਦੀ, 694 ਡਾਲਰ ਅਤੇ ਇੱਕ ਕਾਰ ਬਰਾਮਦ ਕੀਤੀ ਹੈ।
ਦੂਜੇ ਮਾਮਲੇ ਚ ਪੁਲਿਸ ਨੇ ਗੱਡੀਆਂ ਦੇ ਅਤੇ ਰਿਮ ਖੋਲਣ ਦੇ ਮਾਮਲੇ ਵਿੱਚ ਪੰਜ ਆਰੋਪੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਵੱਡੀ ਮਾਤਰਾ ਚ ਚੋਰੀਸ਼ੁਦਾ ਟਾਇਰ ਅਤੇ ਰਿਮ ਤੇ ਇੱਕ ਗੱਡੀ ਬਰਾਮਦ ਕੀਤੀ ਹੈ।
ਜਦ ਕਿ ਤੀਜੇ ਮਾਮਲੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਨੂੰ ਮੁੱਖਬਰੀ ਦੇ ਅਧਾਰ ਤੇ ਕਾਬੂ ਕਰਕੇ ਉਸ ਪਾਸੋਂ ਕਰੀਬ ਇਕ ਕਿਲੋ ਹੈਰੋਇਨ, ਪਿਸਤੋਲ, ਡਰੱਗ ਮਨੀ ਅਤੇ ਗੱਡੀ ਬਰਾਮਦ ਕੀਤੀ ਹੈ। ਮਾਮਲਿਆਂ ਦੀ ਜਾਂਚ ਜਾਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
