Htv Punjabi
Punjab Religion

ਕੋਰੋਨਾ ਮਹਾਂਮਾਰੀ ਦੌਰਾਨ ਭਾਈ ਨਿਰਮਲ ਸਿੰਘ ਖਾਲਸਾ ਮਗਰੋਂ ਹੁਣ ਇਸ ਸ਼੍ਰੋਮਣੀ ਕਮੇਟੀ ਮੁਲਾਜ਼ਮ ਦੀ ਮੌਤ, ਕੁਦਰਤ ਦਾ ਕਹਿਰ ਦੇਖੋ ! 

ਖੰਨਾ (ਰਵਿੰਦਰ ਸਿੰਘ ਢਿੱਲੋਂ):  ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਪਿੰਡ ਕੋਟ ਪਨੈਚ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਰਟ ਟਾਈਮ ਮੁਲਾਜ਼ਮ ਕੇਹਰ ਸਿੰਘ (52) ਦੀ ਘਰ ਦੀ ਇੱਕ 8 ਫੁੱਟੀ ਉੱਚੀ ਕੰਧ ਡਿੱਗਣ ਨਾਲ ਹੋਈ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਕੇਹਰ ਸਿੰਘ ਦੇ ਪੁੱਤਰ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿਹਾ ਕਿ ਉਸ ਦੇ ਪਿਤਾ ਪਿਛਲੇ ਲੰਬੇ ਸਮੇਂ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਵਿਖੇ ਪਲੰਬਰ ਦਾ ਕੰਮ ਕਰਕੇ ਸੇਵਾ ਨਿਭਾ ਰਹੇ ਸਨ । ਬਲਬੀਰ ਸਿੰਘ ਅਨੁਸਾਰ  ਇਹਘਟਨਾ ਉਸ ਵੇਲੇ ਵਾਪਰੀ ਜਦੋਂ ਉਸਦੇ ਪਿਤਾ ਗੁਰਦੁਆਰਾ ਸਾਹਿਬ ਵਿੱਚੋਂ ਛੁੱਟੀ ਕਰਨ ਉਪਰੰਤ ਘਰ ਵਾਪਸ ਆਏ ਸਨ ਤੇ ਇਸ ਦੌਰਾਨ ਉਹ ਆਰਾਮ ਕਰਨ ਲਈ ਮੱਝਾਂ ਵਾਲੇ ਮਕਾਨ ਦੇ ਬਾਹਰ ਕੁਰਸੀ ਢਾਹ ਕੇ ਬੈਠ ਗਏ ਸਨ। ਇਸ ਦੌਰਾਨ ਉਹ ਕੰਧ ਬਾਹਰ ਕੁਰਸੀ ‘ਤੇ ਬੈਠੇ ਉਸਦੇ ਪਿਤਾ ਕੇਹਰ ਸਿੰਘ ਦੇ ਉੱਪਰ ਆ ਗਿਰੀ ।
ਬਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਮਕਾਨ ਤੋਂ ਬਾਹਰ ਆ ਕੇ ਦੇਖਿਆ ਤਾਂ ਉਸਦੇ ਪਿਤਾ ਜ ਡਿੱਗੀ ਹੋਈ ਕੰਧ ਥੱਲੇ ਦਬੇ ਹੋਏ ਸਨ ਉਸ ਤੋਂ ਬਾਅਦ ਉਨ੍ਹਾਂ ਨੂੰ ਦੋਰਾਹਾ ਦੇ ਇਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਚੈਕਅੱਪ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਕੇਹਰ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸਦੇ ਪਿਤਾ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਵਿੱਚ ਇਲਾਜ ਲਈ ਭਰਤੀ ਸਨ। ਜਿੱਥੇ ਕੱਲ੍ਹ ਸ਼ਾਮ ਨੂੰ ਕੇਹਰ ਸਿੰਘ ਦੀ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ ।
ਮਿਰਤਕ ਕੇਹਰ ਸਿੰਘ ਦਾ ਪਿੰਡ ਕੋਟ ਪਨੈਚ ਦੀ ਸ਼ਮਸ਼ਾਨਘਾਟ ਵਿੱਚ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ।ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੁਲਾਜ਼ਮ ਮਰਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਤੇ ਜੋ ਵੀ ਪਰਿਵਾਰ ਕੋਲ ਪੈਸਾ ਸੀ ਉਹ ਉਨ੍ਹਾਂ ਨੇ ਕੇਹਰ ਸਿੰਘ ਦੇ ਇਲਾਜ ਉੱਤੇ ਲਾ ਦਿੱਤੇ ਹਨ । ਇਸ ਸਮੇਂ ਪਰਿਵਾਰ ਦੇ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮਦਦ ਦੀ ਅਤੇ ਸਰਕਾਰੀ ਨੌਕਰੀ ਦੀ ਅਪੀਲ ਕੀਤੀ ਹੈ । ਇਸ ਸਬੰਧੀ ਜਦੋਂ ਮੈਨੇਜਰ ਗੁਰਪ੍ਰੀਤ ਸਿੰਘ ਮੱਲੇਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਹੋਵੇਗੀ ।

Related posts

ਲਓ ਜੀ ਕੈਨੇਡਾ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਕਰਤਾ ਵੱਡਾ ਐਲਾਨ

htvteam

ਲੱਖੇ ਸਿਧਾਣੇ ਦਾ ਕਾਂਗਰਸੀ ਪ੍ਰਧਾਨ ਵੜਿੰਗ ਨਾਲ ਪਿਆ ਪੇਚਾ

htvteam

ਬੱਸ ‘ਚ ਸਫਰ ਕਰਨ ਨੂੰ ਲੈ ਕੇ ਨੌਜਵਾਨਾਂ ਦੇ ਬਜ਼ੁਰਗਾਂ ਨਾਲ ਪੇਚੇ ?

htvteam

Leave a Comment