ਪਟਿਆਲਾ : ਪਟਿਆਲਾ ਸ਼ਹਿਰ ਦੀ 8 ਸਾਲਾ ਤੋਸ਼ਨੀ ਵਾਧਵਾ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਪੰਜਾਬ ਪੁਲਿਸ ਨੂੰ ਦਾਨ ਦੇ ਦਿੱਤੀ ਤਾਂ ਕਿ ਪੰਜਾਬ ਪੁਲਿਸ ਉਸ ਨਾਲ ਜ਼ਰੂਰਤਮੰਦਾਂ ਦੀ ਭਲਾ ਕਰ ਸਕੇ l ਦੱਸ ਦਈਏ ਕਿ ਉਸ ਨੇ ਭਾਜਪਾ ਦੇ ਵਿਧਾਇਕ ਨੂੰ ਦੱਸਿਆ ਕਿ 1 ਦਿਨ ਉਹ ਐਸਐਸਪੀ ਪਟਿਆਲਾ ਸਰਦਾਰ ਮਨਦੀਪ ਸਿੰਘ ਸਿੱਧੂ ਦੀ ਖਬਰ ਦੇਖ ਰਹੀ ਸੀ ਜਿਸ ਵਿੱਚ ਉਹ ਲੋਕਾਂ ਨੂੰ ਰਾਸ਼ਨ ਵੰਡ ਰਿਹਾ ਸੀ l ਬਸ ਉਸੀ ਸਮੇਂ ਤੋਂ ਉਸ ਨੇ ਠਾਨ ਲਿਆ ਕਿ ਉਹ ਵੀ ਆਪਣੀ ਜਿਹੜੀ ਗੁੱਲਕ ਹੈ, ਉਸ ਵਿੱਚ ਜਿੰਨੇ ਵੀ ਪੈਸੇ ਹਨ ਉਸ ਨੇ ਇੱਕਠੇ ਕੀਤੇ ਹਨ, ਉਹ ਸਾਰੇ ਪੈਸੇ ਚੰਗੇ ਕੰਮਾਂ ਵਿੱਚ ਲਗਾਵੇਗੀ ਤਾਂ ਇਸ ਲਈ ਉਸ ਨੇ ਐਸਐਸਪੀ ਪਟਿਆਲਾ ਨੂੰ ਇੱਕ ਮੈਸੇਜ ਕੀਤਾ ਅਤੇ ਐਸਐਸਪੀ ਪਟਿਆਲਾ ਵੱਲੋਂ ਬੱਚੀ ਦੀ ਹੌਂਸਲਾ ਅਫਜ਼ਾਈ ਕਰਨ ਦੇ ਲਈ ਸੈਂਚੁਰੀ ਇਨਕਲੇਵ ਦੇ ਥਾਣਾ ਇੰਚਾਰਜ ਦੇ ਨਾਲ ਪੁਲਿਸ ਟੀਮ ਨੂੰ ਉਸ ਬੱਚੀ ਦੇ ਘਰ ਤੇ ਭੇਜਿਆ ਅਤੇ ਉਸ ਬੱਚੀ ਨੇ ਆਪਣੀ ਸਾਰੀ ਜਮ੍ਹਾਂ ਪੂੰਜੀ ਕੰਜਕਾਂ ਦੇ ਇੱਕਠੇ ਕੀਤੇ ਹੋਏ ਪੈਸੇ ਪੁਲਿਸ ਨੂੰ ਦੇ ਦਿੱਤੇ ਤਾਂ ਕਿ ਜ਼ਰੂਰਤਮੰਦ ਲੋਕਾਂ ਦਾ ਭਲਾ ਹੋ ਸਕੇ l ਇਸ ਦੇ ਨਾਲ ਇਸ ਛੋਟੀ ਜਿਹੀ ਬੱਚੀ ਨੇ ਵੱਡੀ ਵੱਡੀ ਗੱਲਾਂ ਕਰਦੇ ਹੋਏ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ ਅਤੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਘਰਾਂ ਵਿੱਚ ਬੈਠ ਕੇ ਨਿਯਮਾਂ ਦੀ ਪਾਲਣਾ ਕਰ ਰਹੇ ਅਤੇ ਇਸ ਦੇ ਨਾਲ ਉਸ ਨੇ ਪੰਜਾਬ ਪੁਲਿਸ ਅਤੇ ਡਾਕਟਰਾਂ ਦਾ ਵੀ ਧੰਨਵਾਦ ਕੀਤਾ l ਅਜਿਹੇ ਮਾਸੂਮ ਬੱਚਿਆਂ ਦੇ ਮਨ ਵਿੱਚ ਦਿਆ ਭਾਵ ਅਤੇ ਇਸ ਦਿਆ ਭਾਵ ਦੀ ਸਰਾਹਨਾ ਐਸਐਸਪੀ ਪਟਿਆਲਾ ਵੱਲੋਂ ਕੀਤੀ ਗਈ l