Htv Punjabi
Punjab

ਪੁਲਿਸ ਨੇ ਨਸ਼ਾ ਤਸਕਰੀ ਦੇ ਦੋਸ਼ ‘ਚ ਬੰਦਾ ਕੁੱਟ ਕੁੱਟ ਮਾਰਤਾ ? ਮਰਨ ਤੋਂ ਪਹਿਲਾਂ ਕੈਮਰੇ ਅੱਗੇ ਦੇ ਗਿਆ ਬਿਆਨ

ਜਲੰਧਰ  ; ਹਸਪਤਾਲ ਦੇ ਬੈਡ ਤੇ ਪਏ ਇਸ ਬੰਦੇ ਦੀ ਸ਼ਕਲ ਦੇਖ ਕੇ ਹੀ ਇਹ ਅਹਿਸਾਸ ਕੀਤਾ ਜਾ ਸਕਦਾ ਹੈ ਕਿ ਇਹ ਹੁਣ ਆਪਣੇ ਆਖਰੀ ਸਾਹਾਂ ਤੇ ਹੈ,ਤੇ ਇਸਦੀ ਇਸ ਹਾਲਤ ਲਈ ਇਹ ਸ਼ਖ਼ਸ਼ ਉਨ੍ਹਾਂ ਲੋਕਾਂ ਤੇ ਥਾਣਾ ਆਦਮਪੁਰ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਉੱਦਾ ਹੈ l ਜਿਹੜੇ ਇਸਨੂੰ ਨਸ਼ਾ ਤਸਕਰੀ ਦੇ ਕੇਸ ਵਿੱਚ ਫ਼ੜਕੇ ਥਾਣੇ ਲੈ ਗਏ ਸਨ l ਨਰੇਸ਼ ਕੁਮਾਰ ਕਹਿੰਦਾ ਹੈ ਕਿ ਪੁਲਿਸ ਅਤੇ ਕੁਝ ਹੋਰ ਲੋਕਾਂ ਨੇ ਰਲ ਕੇੇ ਉਸ ਨੂੰ ਝੂਠੇ ਕੇਸ ਵਿੱਚ ਫ਼ਸਾਇਆ ਹੈ l ਜਿਸਨੂੰ ਕਿ ਨਾ ਸਿਰਫ਼ ਪਹਿਲਾਂ ਥਾਣੇ ਤੋਂ ਬਾਹਰ ਕੁੱਟਿਆ ਗਿਆ ਬਲਕਿ ਥਾਣੇ ਪਹੁੰਚਣ ਤੇ ਪੁਲਿਸ ਵਾਲਿਆਂ ਨੇ ਉਸਨੂੰ ਬਕਰੇ ਵਾਂਗ ਢਾਹ ਲਿਆ,ਤੇ ਕੁੱਟ ਕੁੱਟ ਕੇ ਉਧੇੜ ਦਿੱਤਾ l ਕੀ ਹੈ ਪੂਰਾ ਮਾਮਲਾ ਤੇ ਕਿਉਂ ਇਸ ਸਖ਼ਸ਼ ਨੂੰ ਹਸਪਤਾਲ ਦਾਖਿਲ ਕਰਾਉਣਾ ਪਿਆ ਜਿਸਦੀ ਬਾਅਦ ਵਿੱਚ ਮੌਤ ਹੋ ਗਈ l
ਮ੍ਰਿਤਕ ਨਰੇਸ਼ ਕੁਮਾਰ ਦੇ ਭਰਾ ਕਮਲ ਕੁਮਾਰ ਤੇ ਮੁਕੇਸ਼ ਖੁੱਲਰ ਦਾ ਦੋਸ਼ ਹੈ ਕਿ ਲੰਘੀ 12 ਅਕਤੂਬਰ ਨੂੰ ਜਦੋਂ ਉਸਦਾ ਭਰਾ ਲਸੇੜੀਵਾਲ ਵੱਲ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼਼ ਦੇ ਚਲਦਿਆਂ ਉਸ ਨਾਲ ਪਹਿਲਾਂ ਰਸਤੇ ‘ਚ ਘੇਰ ਕੇ ਕੁੱਟਮਾਰ ਕੀਤੀ,ਤੇ ਫ਼ੇਰ ਉਹ ਲੋਕ ਉਸਨੂੰ ਥਾਣਾ ਆਦਮਪੁਰ ਲੈ ਗਏ l ਜਿੱਥੇ ਇਸ ਕੁੱਟਮਾਰ ਦਾ ਚਾਰਜ ਅੱਗੇ ਥਾਣੇ ‘ਚ ਮੌਜੂਦ ਪੁਲਿਸ ਵਾਲਿਆਂ ਨੇ ਲੈ ਲਿਆ l ਪੀੜਿਤਾਂ ਅਨੁਸਾਰ ਇਨ੍ਹਾਂ ਲੋਕਾਂ ਨੇ ਬਾਅਦ ਵਿੱਚ ਨਰੇਸ਼ ਤੇ 2 ਕਿਲੋ ਡੋਡਿਆਂ ਦਾ ਪਰਚਾ ਪਾ ਕੇ ਉਸਨੂੰ ਜੇਲ੍ਹ ਭੇਜ ਦਿੱਤਾ l ਪੁਲਿਸ ਅਧਿਕਾਰੀ ਇਨ੍ਹਾਂ ਸਾਰੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰਾਉਣ ਦਾ ਭਰੋਸਾ ਦਿੰਦਿਆਂ ਇਹ ਕਹਿੰਦੇ ਨੇ ਕਿ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਬੰਦੇ ਨੂੰ ਬਖਸ਼ਿਆ ਨਹੀਂ ਜਾਵੇਗਾ,ਆਏ ਦਿਨ ਪੁਲਿਸ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ ਦੀਆਂ ਕਹਾਣੀਆਂ ਵਿੱਚ ਨਿੱਤ ਨਵੇਂ ਕਿੱਸੇ ਹੋਰ ਜੁੜ ਰਹੇ ਹਨ l ਹੁਣ ਇਸ ਮਾਮਲੇ ਵਿੱਚ ਸੱਚਾ ਕੌਣ ਹੈ ਤੇ ਝੂਠਾ ਕੌਣ ਇਹ ਤਾਂ ਅਜੇ ਜਾਂਚ ਤੋਂ ਬਾਅਦ ਪਤਾ ਲੱਗੇਗਾ, ਪਰ ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨਰੇਸ਼ ਕੁਮਾਰ ਨੇ ਮੌਤ ਤੋਂ ਪਹਿਲਾਂ ਕੁਝ ਲੋਕਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੇ ਜਾਣ ਦੇ ਗੰਭੀਰ ਦੋਸ਼ ਲਾਏ ਸਨ l ਹੁਣ ਵੇਖਣਾ ਇਹ ਹੋਵੇਗਾ ਕਿ ਨਰੇਸ਼ ਦੀ ਮੋਤ ਲਈ ਜ਼ਿੰਮੇਵਾਰ ਲੋਕਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜਾ ਕਰਨ ਦੀ ਹਿੰਮਤ ਕਿਹੜਾ ਪੁਲਿਸ ਅਧਿਕਾਰੀ ਕਰਦਾ ਹੈ l

Related posts

ਬੇਰੁਜ਼ਗਾਰ ਅਧਿਆਪਕਾਂ ਦਾ ਸੰਗਰੂਰ ਲੁਧਿਆਣਾ ਹਾਈਵੇ ‘ਤੇ ਧਰਨਾ, ਸਾਢੇ 5 ਘੰਟੇ ਠੱਪ ਰਹੀ ਆਵਾਜਾਈ

Htv Punjabi

ਵਿਆਹ ਦੇ ਦਿਨਾਂ ‘ਚ ਬੇਗਾਨੀ ਜਨਾਨੀ ਕੋਲ ਜਾਣਾ ਮੁੰਡੇ ਨੂੰ ਪਿਆ ਮਹਿੰਗਾ

htvteam

ਬੇਜ਼ੁਬਾਨ ਪੰਛੀਆਂ ਕਾਰਨ ਬਣਿਆ ਅਜਿਹਾ ਸੀਨ

htvteam

Leave a Comment