Htv Punjabi
Punjab

ਆਹ ਕੀ! ਈਸਟ ਇੰਡੀਆ ਕੰਪਨੀ ਭਾਰਤ ‘ਚ ਫੇਰ ਆ ਗਈ?

ਹੁਸ਼ਿਆਰਪੁਰ : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੋਕਾਂ ਦੇ ਹਿੱਤਾਂ ਨੂੰ ਪਾਸੇ ਕਰਦੇ ਹੋਏ ਜਿੱਥੇ ਅਕਾਲੀ ਦਲ ਨੇ ਕੁਰਸੀ ਲਈ ਖੁਦ ਨੂੰ ਭਾਜਪਾ ਦੇ ਕੋਲ ਗਿਰਵੀ ਰੱਖ ਦਿੱਤਾ ਹੈ, ਉੱਥੇ ਦੂਜੇ ਪਾਸੇ ਭਾਜਪਾ ਈਸਟ ਇੰਡੀਆ ਕੰਪਨੀ ਬਣੀ ਹੋਈ ਹੈ। ਜਿਸਦੀ ਲੀਡਰਸ਼ਿਪ ਵਾਲੀ ਸਰਕਾਰ ਦੇਸ਼ ਨੂੰ ਲੁੱਟਣ ਦਾ ਕੰਮ ਕਰ ਰਹੀ ਹੈ l ਜਾਖੜ ਇੱਥੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ l ਇੰਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਖੂਨ ਵਹਾ ਕੇ ਕਾਂਗਰਸ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਹੈ l ਤਦ ਸੁੱਤੇ ਰਹਿਣ ਵਾਲੇ ਭਾਜਪਾ ਨੇਤਾ ਅੱਜ ਕਹਿ ਰਹੇ ਨੇ ਕਿ ਉਹ ਕਾਂਗਰਸ ਸਰਕਾਰ ਦੀ ਇਤਿਹਾਸਿਕ ਭੁੱਲ ਨੂੰ ਸੁਧਾਰਨ ਆਏ ਸਨ l ਭਾਜਪਾ ਦੀ ਲੀਡਰਸ਼ਿਪ ਵਾਲੀ ਕੇਂਦਰ ਸਰਕਾਰ ਨੇ ਦੇਸ਼ ਨੂੰ ਤਰੱਕੀ ‘ਤੇ ਲੈ ਜਾਣ ਦੇ ਲਈ ਕੋਈ ਕੰਮ ਨਹੀਂ ਕੀਤਾ l ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ਦੇ ਜਾਖੜ ਨੇ ਕਿਹਾ ਕਿ ਪਿਆਜ਼ ਦੀ ਕੀਮਤ ਆਸਮਾਨ ਛੂ ਰਹੀ ਹੈ l ਮੰਡੀ ਵਿੱਚ ਆਲੂ ਮਹਿੰਗਾ ਹੋ ਰਿਹਾ ਹੈ l ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਨੇ ਸੀਏਏ ਦਾ ਮੁੱਦਾ ਛੇੜ ਦਿੱਤਾ l ਸਥਾਪਨਾ ਦਿਵਸ ਦੇ ਮੌਕੇ ਤੇ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਗਈ ਹੈ ਅਤੇ ਇਹ ਜੰਗ ਜ਼ਾਰੀ ਰਹੇਗੀ l ਕਿਉਂਕਿ ਕਾਂਗਰਸ ਦੀ ਲੜਾਈ ਸੱਤਾ ਦੀ ਨਹੀਂ, ਬਲਕਿ ਦੇਸ਼ ਬਚਾਉਣ ਦੀ ਹੈ l

Related posts

ਸਹੁਰਾ ਆਪਣੀ ਨੂੰਹ ਨੂੰ ਨਜਾਇਜ਼ ਸਬੰਧ

htvteam

ਆਹ ਬੰਦੇ ਨੇ ਝੁੱਗੀ ਵਾਲਿਆਂ ਨੂੰ ਚੱਕ ਬਿਠਾ ਦਿੱਤਾ ਮਹਿਲ ‘ਚ

htvteam

ਤੌਬਾ ਤੌਬਾ ਭਾਰੀ ਮੀਂਹ ਨੇ ਮਚਾਈ ਤਬਾਹੀ

htvteam

Leave a Comment