ਕਪੂਰਥਲਾ : ਇੱਕ ਔਰਤ ਨੇ ਹੀ ਉਸਦੇ ਘਰ ‘ਤੇ ਕੰਮ ਕਰਨ ਵਾਲੀ ਨਬਾਲਿਗ ਕੁੜੀ ਨੂੰ ਜਿਸਮਫ਼ਰੋਸ਼ੀ ਦੇ ਦਲਦਲ ਵਿੱਚ ਧਕੇਲ ਦਿੱਤਾ l ਕੁੜੀ ਉਸਦੇ ਘਰ ਕੰਮ ਕਰਦੀ ਸੀ l ਇਸ ਦੌਰਾਨ ਔਰਤ ਨੇ ਉਸ ਨੂੰ ਬੇਹੋਸ਼ ਕਰਕੇ ਉਸ ਨਾਲ ਕੁਕਰਮ ਕਰਵਾਇਆ ਅਤੇ ਵੀਡੀਓ ਬਣਾ ਲਈ l ਇਸ ਤੋਂ ਬਾਅਦ ਬਲੈਕਮੇਲ ਕਰ ਉਹ ਉਸ ਨੂੰ ਜਿਸਮਫ਼ਰੋਸ਼ੀ ਦਾ ਧੰਦਾ ਕਰਵਾਉਣ ਲੱਗੀ l ਥਾਣਾ ਸਿਟੀ ਪੁਲਿਸ ਨੇ ਨਾਬਾਲਿਗ ਕੁੜੀ ਦੀ ਸ਼ਿਕਾਇਤ ‘ਤੇ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ l ਗ੍ਰਿਫ਼ਤਾਰੀ ਦੇ ਸਮੇਂ ਔਰਤ ਤੋਂ 130 ਗਰਾਮ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ l ਪੁਲਿਸ ਨੇ ਮੁਲਜ਼ਮ ਔਰਤ ਦੇ ਖ਼ਿਲਾਫ਼ ਈਮੋਰਲ ਟਰੈਫਿਕ ਐਕਟ ਅਤੇ ਸੈਕਸੁਅਲ ਅਫੇਂਸ 2012, ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ l ਥਾਣਾ ਸਿਟੀ ਦੇ ਐਸਐਚਓ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ‘ਤੇ ਪਹਿਲਾਂ ਵੀ ਇੱਕ ਕੇਸ ਨਸ਼ਾ ਤਸਕਰੀ ਦਾ ਦਰਜ ਹੈ l ਮੁਲਜ਼ਮ ਅੋਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਪੁੱਛਗਿਛ ਦੀ ਤਿਆਰੀ ਕੀਤੀ ਜਾ ਰਹੀ ਹੈ l