Htv Punjabi
Punjab

ਹਰਸਿਮਰਤ ਨੇ ਕਿਹਾ ਕੈਪਟਨ ਸੱਤਾ ‘ਚ ਟਿਕਣ ਲਈ ਲਾ ਰਿਹੈ ਝੂਠੇ ਲਾਰੇ

ਬਠਿੰਡਾ : ਬਠਿੰਡਾ ਦੀ ਸੰਸਦ ਅਤੇ ਕੇਂਦਰ ਵਿੱਚ ਖਾਦ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਿਆਨ ‘ਤੇ ਪਲਟਵਾਰ ਕੀਤਾ ਹੈ l ਕੈਪਟਨ ਨੇ ਬੀਤੇ ਦਿਨ ਚੰਡੀਗੜ੍ਹ ਵਿੱਚ ਕਿਹਾ ਸੀ, ਮੈਂ ਤਦ ਤੱਕ ਰਾਜਨੀਤੀ ਨੂੰ ਅਲਵਿਦਾ ਨਹੀਂ ਕਹਾਂਗਾ, ਜਦ ਤੱਕ ਨੌਜਵਾਨਾਂ ਦੇ ਲਈ ਰੋਜ਼ਗਾਰ ਅਤੇ ਤਰੱਕੀ ਦੇ ਅਵਸਰ ਪੈਦਾ ਨਹੀਂ ਕਰਾਂਗਾ l ਉਨ੍ਹਾਂ ਦੇ ਇਸ ਬਿਆਨ ‘ਤੇ ਜਵਾਬ ਦਿੰਦੇ ਹੋਏ ਹਰਸਿਮਰਤ ਕੌਰ ਨੇ ਕਿਹਾ ਕਿ ਕੈਪਟਨ ਨੇ ਤਿੰਨ ਸਾਲ ਵਿੱਚ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ l ਲੱਗਦਾ ਹੈ ਕਿ ਕੈਪਟਨ ਨੇ ਮਰਨ ਤੱਕ ਕਿਸੇ ਨੂੰ ਕੁਝ ਨਹੀਂ ਦੇਣਾ l ਹਰਸਿਮਰਤ ਕੌਰ ਸ਼ੁੱਕਰਵਾਰ ਬਠਿੰਡਾ ਦੇ ਭੁੱਚੋ ਵਿੱਚ ਇੱਕ ਸਮਾਰੋਹ ਵਿੱਚ ਪਹੁੰਚੀ ਸੀ l ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਉਸ ਪੁਰਾਣੀ ਗੱਲ ਵੱਲ ਧਿਆਨ ਦਿਵਾਉਂਦਿਆਂ, ਜਦ ਬੀਤੇ ਵਿਧਾਨਸਭਾ ਚੋਣਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਆਖਰੀ ਵਾਰ ਚੋਣਾਂ ਲੜ ਰਹੇ ਹਨ l ਉਨ੍ਹਾਂ ਨੂੰ ਇੱਕ ਵਾਰ ਸੇਵਾ ਦਾ ਮੌਕਾ ਜ਼ਰੂਰ ਦਿੱਤਾ ਜਾਵੇ.ਇਸ ਗੱਲ ਨੂੰ ਯਾਦ ਕਰਾਉਣ ਤੋਂ ਬਾਅਦ ਹਰਸਿਮਰਤ ਨੇ ਕਿਹਾ ਕਿ ਹੁਣ ਕੈਪਟਨ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਤਰੱਕੀ ਦੇ ਅਵਸਰ ਮੁਹੱਈਆ ਕਰਾਉਣ l ਕੈਪਟਨ ਨੇ ਦੁਬਾਰਾ ਤੋਂ 2022 ਵਿੱਚ ਚੋਣ ਲੜਨ ਦੇ ਸੰਕੇਤ ਦਿੱਤੇ ਹਨ, ਪਰ ਇਸ ਗੱਲ ਵਿੱਚ ਕੋਈ ਵੀ ਦੋ ਰਾਏ ਨਹੀਂ ਕਿ ਪਿਛਲੇ ਤਿੰਨ ਸਾਲ ਵਿੱਚ ਕੈਪਟਨ ਸਰਕਾਰ ਨੇ ਇੱਕ ਨੌਜਵਾਨ ਨੂੰ ਵੀ ਨੌਕਰੀ ਨਹੀਂ ਦਿੱਤੀ l ਇਸ ਦੌਰਾਨ ਹਰਸਿਮਰਤ ਕੌਰ ਨੇ ਪ੍ਰਦੇਸ਼ ਦੇ ਵਿੱਤ ਮੰਤਰੀ ਅਤੇ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਬਹੁਤ ਕੁਝ ਸੁਣਾਇਆ l ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਆਰਥਿਕ ਹਾਲਾਤ ਵਿੱਤ ਮੰਤਰੀ ਨੇ ਅਜਿਹੇ ਕਰ ਦਿੱਤੇ ਹਨ, ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ l ਨਿੱਜੀ ਕੰਪਨੀਆਂ ਦੇ ਨਾਲ ਮਿਲਕੇ ਬਿਜਲੀ ਘੋਟਾਲੇ ਕੀਤੇ ਜਾ ਰਹੇ ਹਨ l ਆਏ ਦਿਨ ਕਿਸਾਨ ਅਤੇ ਉਨ੍ਹਾਂ ਦੇ ਪਰਿਵਾਰ ਆਤਮ ਹੱਤਿਆ ਕਰ ਰਹੇ ਹਨ, ਕਿਉਂਕਿ ਸਰਕਾਰ ਨੇ ਕਿਸਾਨਾਂ ਦੇ ਨਾਲ ਕਰਜ਼ਾਮਾਫ਼ੀ ਦਾ ਵਾਦਾ ਕੀਤਾ ਸੀ, ਜੋ ਅੱਜ ਤੱਕ ਪੂਰਾ ਨਹੀਂ ਹੋਇਆ l

Related posts

ਇਸ ਉਮਰ ਚ ਆਕੇ ਮਾਂ-ਧੀ ਨੇ ਇਕੱਠੇ ਕੀ ਕੀਤਾ

htvteam

ਹੁਣ ਇਸ ਪਿੰਡ ‘ਚ ਵਾਪਰਿਆ ਮੂਸੇਵਾਲਾ ਵਰਗਾ ਕਾਂਡ

htvteam

ਅੰਤਰਰਾਸ਼ਟਰੀ ਖਿਡਾਰੀ ਰੇਹੜੀ ਲਾਉਣ ਲਈ ਮਜ਼ਬੂਰ

htvteam

Leave a Comment