ਗਿੱਦੜਬਾਹਾ : ਚੋਰਾਂ ਨੇ 26 ਜਨਵਰੀ ਨੂੰ ਗਿੱਦੜਬਾਹਾ ਦੇ ਪਿਉਰੀ ਰੋਡ ਸਥਿਤ ਕੁਸ਼ਤੀ ਅਖਾੜੇ ਦੇ ਕਮਰੇ ਦਾ ਤਾਲਾ ਤੋੜ ਕੇ ਉੱਥੇ ਤੋਂ ਦੇਸੀ ਘਿਓ ਸਹਿਤ ਬਾਕੀ ਦਾ ਸਮਾਨ ਚੋਰੀ ਕਰ ਲਿਆ l ਚੋਰਾਂ ਨੇ ਦੇਸੀ ਘਿਓ ਦੇ ਚੱਕਰ ਵਿੱਚ 10ਵੀਂ ਵਾਰ ਅਖਾੜੇ ਨੂੰ ਨਿਸ਼ਾਨਾ ਬਣਾਇਆ l ਮਹਾਂਵੀਰ ਕੁਸ਼ਤੀ ਅਖਾੜਾ ਕਲੱਬ ਗਿਦੱੜਬਾਹਾ ਦੇ ਬਲਕਰਣ ਸਿੰਘ ਕਿੰਗਰਾ ਨੇ ਦੱਸਿਆ ਕਿ ਚੋਰਾਂ ਨੇ ਅਖਾੜੇ ਦੇ ਕਮਰੇ ਦਾ ਤਾਲਾ ਤੋੜ ਕੇ ਉੱਥੇ ਤੋਂ 5 ਕਿਲੋ ਦੇਸੀ ਘਿਓ, ਪੰਜ ਕਿਲੋ ਸ਼ੱਕਰ, ਚਾਰ ਜੋੜੇ ਲੋਹੇ ਦੇ ਡੰਬਲ, ਦੋ ਬੜੇ ਸ਼ੀਸ਼ੇ, 15 ਸਟੀਲ ਦੇ ਗਿਲਾਸ ਅਤੇ 5 ਸੌ ਰੁਪਏ ਚੋਰ ਕਰਕੇ ਲੈ ਗਏ l ਅਖਾੜੇ ਵਿੱਚ ਹੋਣ ਵਾਲੀ ਇਹ ਹੁਣ ਤੱਕ ਦੀ 10ਵੀਂ ਚੋਰੀ ਹੈ l ਚੋਰੀ ਸੰਬੰਧੀ ਗਿੱਦੜਬਾਹਾ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ l ਉੱਥੇ ਹੀ ਪੁਲਿਸ ਨੇ ਮਾਮਲਾ ਦਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ l
