ਚੰਡੀਗੜ੍ਹ : ਡੀਸੀ ਅਤੇ ਐਸਐਸਪੀ ਦੇ ਕੰਮ ਨਾ ਕਰਨ ਦੀ ਸ਼ਿਕਾਇਤਾਂ ਕਾਂਗਰਸੀ ਵਰਕਰ ਕਰ ਰਹੇ ਸਨ l ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਐਸਐਸਪੀ ਦੇ ਕੰਮ ਦਾ ਬਿਓਰਾ ਰੱਖਣ ਲਈ ਕਮੇਟੀ ਬਣਾ ਦਿੱਤੀ ਹੈ l ਇਸ ਵਿੱਚ ਹੋਮ ਸੈਕਰੇਟਰੀ ਅਤੇ ਚੀਫ ਸੈਕਰੇਟਰੀ ਹੋਣਗੇ l ਇਹ ਕਮੇਟੀ ਦੇਖੇਗੀ ਕਿ ਅਫਸਰ ਆਫਿਸ ਵਿੱਚ ਲੋਕਾਂ ਨਾ ਕਿਵੇਂ ਮਿਲਦੇ ਹਨ l ਉਨ੍ਹਾਂ ਦਾ ਕੰਮ ਸਮੇਂ ‘ਤੇ ਕਰਦੇ ਹਨ ਜਾਂ ਨਹੀਂ l ਸਮੇਂ ‘ਤੇ ਆਫਿਸ ਆਉਂਦੇ ਹਨ ਜਾਂ ਨਹੀਂ l ਕਮੇਟੀ ਇਸ ਦਾ ਬਿਓਰਾ ਤਿਆਰ ਕਰਕੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੇਗੀ l ਜੇਕਰ ਅਫਸਰ ਦੀ ਕਮੀ ਪਾਈ ਗਈ ਤਾਂ ਉਸ ‘ਤੇ ਕਾਰਵਾਈ ਹੋਵੇਗੀ l ਟਰਾਂਸਫਰ ਅਤੇ ਪੋਸਟਿੰਗ ਵਿੱਚ ਵਿਸ਼ੇਸ਼ ਧਿਆਨ ਦੇਵੇਗੀ l ਮਿਲੀ ਜਾਣਕਾਰੀ ਅਨੁਸਾਰ ਜਿੱਥੈ ਪਬਲਿਕ ਡੀਲੰਿਗ ਜ਼ਿਆਦਾ ਹੈ, ਉੱਥੇ ਉਨ੍ਹਾਂ ਨੂੰ ਪੋਸਟਿੰਗ ਦਿੱਤੀ ਜਾਵੇਗੀ, ਜਿਨ੍ਹਾਂ ਦਾ ਲੋਕਾਂ ਨਾਲ ਵਿਵਹਾਰ ਚੰਗਾ ਹੋਵੇਗਾ l
