Htv Punjabi
Punjab

ਮੁੱਖ ਮੁਲਜ਼ਮ ਦੀ ਅਲਮਾਰੀ ਤੱਕ ਪਹੁੰਚੀ ਐਸਟੀਐਫ, 3.250 ਕਿਲੋਗ੍ਰਾਮ ਹੈਰੋਇਨ ਬਰਾਮਦ, ਮੁਲਜ਼ਮ ਦੀ ਰਿਮਾਂਡ 6 ਦਿਨ ਹੋਰ ਵਧੀ

ਅੰਮ੍ਰਿਤਸਰ : ਸੁਲਤਾਨਵਿੰਡ ਸਥਿਤ ਘਰ ਤੋਂ 188 ਕਿਲੋ ਹੈਰੋਇਨ ਮਿਲਣ ਦੇ ਮੁੱਖ ਮੁਲਜ਼ਮ ਅੰਕੁਸ਼ ਕਪੂਰ ਨੇ ਚਾਰ ਦਿਨ ਬਾਅਦ ਚੁੱਪ ਤੋੜੀ ਅਤੇ ਐਸਟੀਐਫ ਨੂੰ ਆਪਣੇ ਘਰ ਭੇਜਿਆ l ਜਿੱਥ ਐਸਟੀਐਫ ਨੇ ਮੁਲਜ਼ਮ ਦੀ ਅਲਮਾਰੀ ਦੀ ਤਲਾਸ਼ੀ ਲਈ, ਜਿਸ ਵਿੱਚੋਂ 3.250 ਕਿਲੋਗ੍ਰਾਮ ਹੈਰੋਇਨ, 500 ਐਮਐਲ ਹਾਈਡਰੋਕਲੋਰਿਕ ਐਸਿਡ, 2.500 ਲੀਟਰ ਅਮੋਨੀਆ, ਕਵਾਲਿਕੇਮਸ ਸਲਿਊਸ਼ਨ, 500 ਗ੍ਰਾਮ ਕੋਈ ਪਾਊਡਰ ਮਿਲਿਆ ਹੈ l ਦੂਜੇ ਪਾਸੇ ਇਸ ਮਾਮਲੇ ਵਿੱਚ ਸਿਮਰਨਜੀਤ ਸਿੰਘ ਸੰਧੂ ਦਾ ਨਾਮ ਆਉਣ ਦੇ ਬਾਅਦ ਫੜੇ ਗਏ ਸਾਰੇ ਮੁਲਜ਼ਮਾਂ ਤੋਂ ਪੁੱਛਗਿਛ ਦੇ ਲਈ ਗੁਜਰਾਤ ਦੀ ਐਂਟੀ ਟੇਰੇਰਿਜ਼ਮ ਸਕਵੈਡ ਦੀ ਟੀਮ ਵੀ ਅੰਮ੍ਰਿਤਸਰ ਪਹੁੰਚ ਗਈ ਹੈ l ਹੈਪੀ ਅਤੇ ਅੰਕੁਸ਼ ਨੂੰ ਕਾਊਂਟਰ ਇੰਟੈਲੀਜੈਂਸ ਨੇ ਮੰਗਲਵਾਰ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ, ਜਿੱਥੇ ਕੋਰਟ ਨੇ ਦੋਨਾਂ ਦੀ ਰਿਮਾਂਡ 6 ਦਿਨ ਦੇ ਲਈ ਵਧਾ ਦਿੱਤੀ ਹੈ l ਉੱਥੇ ਹੀ ਕੋਠੀ ਦੇ ਮਾਲਿਕ ਅਨਵਰ ਮਸੀਹ ਨੂੰ ਆਪਣਾ ਪੱਖ ਰੱਖਣ ਦੇ ਲਈ ਐਸਟੀਐਫ ਨੇ ਬੁਲਾਇਆ ਸੀ ਪਰ ਅਨਵਰ ਨਹੀਂ ਆਇਆ l ਹੈਰੋਇਨ ਦੇ ਖੋਪ ਆਉਣ ਦੇ ਬਾਅਦ ਮੁਲਜ਼ਮਾਂ ਨੇ ਸਭ ਤੋਂ ਪਹਿਲਾਂ ਹੈਰੋਇਨ ਪਾਰਸ਼ਦ ਪ੍ਰਦੀਪ ਸ਼ਰਮਾ ਦੀ ਸਾਬਕਾ ਪਤਨੀ ਦੀ ਮਜੀਠਾ ਕੋਠੀ ਵਿੱਚ ਰੱਖੀ ਸੀ l ਪਰ ਪ੍ਰਦੀਪ ਸ਼ਰਮਾ ਸਪੱਸ਼ਟ ਕਰ ਚੁੱਕੇ ਹਨ ਕਿ ਉਨ੍ਹਾਂ ਦੀ ਪਤਨੀ ਅਤੇ ਬੇਟੇ 14 ਸਾਲ ਤੋਂ ਅਲੱਗ ਰਹਿ ਰਹੇ ਹਨ l ਪ੍ਰਦੀਪ ਦੇ ਮੁੰਡੇ ਸਾਹਿਲ ਦੇ ਮੁਲਜ਼ਮਾਂ ਨਾਲ ਸੰਬੰਧ ਸਨ l ਖੇਪ ਆਉਣ ਦੇ ਬਾਅਦ ਉਸ ਨੂੰ ਠਿਕਾਣੇ ਲਾਉਣ ਦੇ ਲਈ ਮੁਲਜ਼ਮਾਂ ਨੇ ਸਾਹਿਲ ਨਾਲ ਸੰਪਰਕ ਕੀਤਾ l ਇਸ ਦੇ ਬਾਅਦ ਸਾਹਿਲ ਨੇ ਮੁਲਜ਼ਮਾਂ ਨੂੰ ਆਪਣਾ ਘਰ ਦੇ ਦਿੱਤਾ l ਇਸ ਇਵਜ਼ ਵਿੱਚ ਸਾਹਿਲ ਨੇ ਮੁਲਜ਼ਮਾਂ ਤੋਂ ਪੈਸੇ ਵੀ ਲਏ ਸਨ, ਜਦਕਿ ਸਾਹਿਲ ਨੂੰ ਪਤਾ ਸੀ ਕਿ ਉਹ ਘਰ ਨਸ਼ਾ ਰੱਖਣ ਦੇ ਲਈ ਹੀ ਪ੍ਰਯੋਗ ਹੋਵੇਗਾ l ਐਸਟੀਐਫ ਨੇ ਸਾਹਿਲ ਦੇ ਘਰ ਵੀ ਰੇਡ ਕੀਤੀ ਸੀ ਪਰ ਉੱਥੇ ਪੁਲਿਸ ਦੇ ਹੱਥ ਕੁਝ ਨਈਂ ਲੱਗਾ l

Related posts

ਗਲੀ ਚ ਬਣਿਆ ਅਜਿਹਾ ਸੀਨ ਕੁੱਛੜ ਨਿਆਣੇ ਚੁੱਕ ਭੱਜੀਆਂ ਜਨਾਨੀਆਂ !

htvteam

ਦੂਜੇ ਨੂੰ ਬਚਾਉਂਦੇ-ਬਚਾਉਂਦੇ ਦੇਖੋ ਕਿਵੇਂ ਨੌਜਵਾਨ ਲਾ ਗਏ ਜਾ-ਨ ਦੀ ਬਾਜੀ

htvteam

ਪੁਲਿਸਿਆਂ ਨੇ ਸਕੂਲ ਜਾਂਦੀਆਂ ਛੇੜੀਆਂ ਗ਼ਲਤ ਤਰੀਕੇ ਨਾਲ ਕੁੜੀਆਂ

htvteam

Leave a Comment