Htv Punjabi
Punjab

ਕਾਂਸਟੇਬਲ ਪਤੀ ਨੇ ਵਾਲ ਕੱਟ ਅਤੇ ਮੂੰਹ ਕਾਲਾ ਕਰ ਪਤਨੀ ਨੂੰ ਪਿੰਡ ਵਿੱਚ ਘੁਮਾਇਆ, ਸੌਂਕਣ ਲਿਆਉਣ ਦਾ ਕੀਤਾ ਸੀ ਵਿਰੋਧ

ਮੋਗਾ : ਪਤਨੀ ਨੇ ਕਰੀਬੀ ਰਿਸ਼ਤੇਦਾਰ ਔਰਤ ਨੂੰ ਸੌਂਕਣ ਬਣਾ ਕੇ ਘਰ ਵਿੱਚ ਲਿਆਉਣ ਦਾ ਵਿਰੋਧ ਕੀਤਾ ਤਾਂ ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਉਸ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ l ਇੱਕ ਜਾਂ ਦੋ ਸਾਲ ਨਹੀਂ, ਬਲਕਿ ਪਿਛਲੇ 13 ਸਾਲਾਂ ਤੱਕ ਉਹ ਪਤਨੀ ‘ਤੇ ਜ਼ੁਲਮ ਕਰਦਾ ਰਿਹਾ l ਇਸ ਨਾਲ ਵੀ ਉਸ ਦਾ ਮਨ ਨਹੀਂ ਭਰਿਆ ਤਾਂ ਪਤਨੀ ਦਾ ਮੂੰਹ ਕਾਲਾ ਕੀਤਾ ਅਤੇ ਵਾਲ ਕੱਟ ਕੇ ਪਿੰਡ ਵਿੱਚ ਘੁਮਾਇਆ l ਇਲਜ਼ਾਮ ਹੈ ਕਿ ਸ਼ਿਕਾਇਤ ਕਰਨ ‘ਤੇ ਥਾਣਾ ਸਦਰ ਪੁਲਿਸ ਨੇ ਮੁਲਜ਼ਮ ਕਾਂਸਟੇਬਲ ਪਤੀ ਦੇ ਖਿਲਾਫ ਕਾਰਵਾਈ ਦੀ ਬਜਾਏ ਸਮਝੌਤਾ ਕਰਵਾ ਦਿੱਤਾ l ਹੁਣ ਪੀੜਿਤਾ ਐਸਐਸਪੀ ਅਮਰਜੀਤ ਸਿੰਘ ਬਾਜਵਾ ਨੂੰ ਮਿਲਣ ਪਹੁੰਚੀ l ਐਸਐਸਪੀ ਨੇ ਪੂਰੇ ਮਾਮਲੇ ਦੀ ਜਾਂਚ ਡੀਐਸਪੀ ਨੂੰ ਦਿੱਤੀ ਹੈ l
ਪਿੰਡ ਝੰਡੇਆਣਾ ਗਰਬੀ ਨਿਵਾਸੀ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਕਾਂਸਟੇਬਲ ਇੰਦਰਜੀਤ ਸਿੰਘ ਨਾਲ ਹੋਇਆ ਸੀ l ਦੋ ਸਾਲ ਤੱਕ ਸਭ ਕੁਝ ਠੀਕ ਰਿਹਾ l ਫਿਰ ਪਤੀ ਦੇ ਜ਼ੁਲਮ ਸ਼ੁਰੂ ਹੋ ਗਏ, ਜੋ ਕਿ ਉਹ ਸਹਿਣ ਕਰਦੀ ਰਹੀ l ਉਸ ਨੇ ਇਲਜ਼ਾਮ ਲਾਇਆ ਕਿ ਪਤੀ ਦੇ ਕਰੀਬੀ ਰਿਸ਼ਤੇਦਾਰ ਕੁੜੀ ਦੇ ਨਾਲ ਗਲਤ ਸੰਬੰਧ ਹਨ l ਕੁੜੀ ਦੀ ਤਿੰਨ ਵਾਰ ਮੰਗਣੀ ਵੀ ਹੋਈ, ਜੋ ਕਿ ਪਤੀ ਨੇ ਤੁੜਵਾ ਦਿੱਤੀ l ਉਹ ਖੁਦ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ l ਵਿਆਹ ਦਾ ਵਿਰੋਧ ਕਰਨ ‘ਤੇ ਪਤੀ ਪਿਛਲੇ 13 ਸਾਲ ਤੋਂ ਉਸ ‘ਤੇ ਅੱਤਿਆਚਾਰ ਕਰ ਰਿਹਾ ਹੈ l ਔਰਤ ਨੇ ਦੱਸਿਆ ਕਿ ਅੱਤਿਆਚਾਰ ਤੋਂ ਦੁੱਖੀ ਹੋ ਕੇ 26 ਦਸੰਬਰ, 2014 ਨੂੰ ਪਤੀ ਦੇ ਖਿਲਾਫ ਐਫਆਈਆਰ ਦਰਜ ਕਰਵਾਈ, ਪਰ ਕਾਂਸਟੇਬਲ ਪਤੀ ਨੇ ਮਾਮਲਾ ਰਫਾ ਦਫਾ ਕਰਵਾ ਦਿੱਤਾ l ਪਿਛਲੇ ਸਾਲ 29 ਨਵੰਬਰ ਨੂੰ ਪਤੀ ਨੇ ਉਸ ਦੇ ਵਾਲ ਕੱਟ ਦਿੱਤੇ ਅਤੇ ਮੂੰਹ ਕਾਲਾ ਕਰ ਪਿੰਡ ਵਿੱਚ ਘੁਮਾਇਆ l ਪਿੰਡ ਦੇ ਕੁਝ ਲੋਕਾਂ ਨੇ ਵੀ ਪਤੀ ਦਾ ਸਾਥ ਦਿੱਤਾ l ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾ ਲਈ l ਮਾਮਲਾ ਥਾਣਾ ਸਦਰ ਵਿੱਚ ਪਹੁੰਚਿਆ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਸਮਝੌਤਾ ਕਰਵਾ ਕੇ ਮਾਮਲਾ ਰਫਾ ਦਫਾ ਕਰ ਦਿੱਤਾ l
ਔਰਤ ਨੇ ਦੱਸਿਆ ਕਿ ਇਸ ਦੇ ਬਾਅਦ ਪਤੀ ਦਾ ਜ਼ੁਲਮ ਹੋਰ ਵੱਧ ਗਿਆ l ਬੱਚੇ ਜਦ ਸਕੂਲ ਚੱਲੇ ਜਾਂਦੇ ਸਨ ਤਾਂ ਪਤੀ ਉਸ ਨੂੰ ਕਮਰਾ ਬੰਦ ਕਰ ਦਿੱਤਾ ਸੀ l 23 ਜਨਵਰੀ ਨੂੰ ਬੱਚਿਆਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਊਸ ਨੂੰ ਛਡਵਾਇਆ ਅਤੇ ਪਤੀ ਦੇ ਖਿਲਾਫ ਐਫਆਈਆਰ ਦਰਜ ਕੀਤੀ l ਪਤੀ ਨੂੰ ਪੁਲਿਸ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ l ਹੁਣ ਰਿਸ਼ਤੇਦਾਰ ਸਮਝੌਤੇ ਦੇ ਲਈ ਲਗਾਤਾਰ ਧਮਕਾ ਰਹੇ ਹਨ l ਇਸ ਦੇ ਬਾਅਦ ਹੁਣ ਉਸ ਨੇ ਐਸਐਸਪੀ ਨੂੰ ਗੁਹਾਰ ਲਾਈ ਹੈ l ਔਰਤ ਦੇ ਨਾਲ ਉਸ ਦੀ 12 ਸਾਲ ਦੀ ਧੀ ਵੀ ਐਸਐਸਪੀ ਆਫਿਸ ਪਹੁੰਚੀ l
ਔਰਤ ਦੀ ਧੀ ਨੇ ਦੱਸਿਆ ਕਿ ਪਿਤਾ ਬੇਵਜਾ ਮਾਂ ਦੇ ਨਾਲ ਕੁੱਟਮਾਰ ਕਰਦਾ ਹੈ l ਇਸ ਕਾਰਨ ਉਸਦਾ ਅਤੇ 10ਵੀਂ ਵਿੱਚ ਪੜ ਰਹੇ ਭਾਈ ਦਾ ਭਵਿੱਖ ਖਰਾਬ ਹੋ ਰਿਹਾ ਹੈ l ਐਸਐਸਪੀ ਅਮਰਜੀਤ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੀ 200ਸ਼ਿਕਾਇਤਾਂ ਉਨ੍ਹਾਂ ਦੇ ਕੋਲ ਰੋਜ਼ ਆਉਂਦੀਆਂ ਹਨ l ਉਹ ਕਿਸ ਕਿਸ ‘ਤੇ ਆਪਣਾ ਧਿਆਨ ਦੇਣ l ਮਾਮਲੇ ਦੀ ਜਾਂਚ ਕਰ ਉੱਚਿਤ ਕਾਰਵਾਈ ਕੀਤੀ ਜਾਵੇਗੀ l

 

Related posts

ਦੇਖੇ ਮੁੰਡੇ ਘਰ ‘ਚ ਵੜ੍ਹ ਕੇ ਕੀ ਕਰਗੇ

htvteam

ਆਹ ਗ੍ਰੀਸ ਸਰੀਰ ਦੇ ਦਰਦਾਂ ਨੂੰ ਕੱਢਕੇ ਬਾਹਰ ਮਾਰਦੀ ਹੈ, 15 ਮਿੰਟਾਂ ‘ਚ ਕੰਮ ਸ਼ੁਰੂ

htvteam

ਆਹ ਦੇਖੋ ਠੰਡ ਦੂਰ ਕਰਨ ਲਈ ਮੁੰਡੇ ਗੱਡੀ ‘ਚ ਕੀ ਲਿਜਾ ਰਹੇ ਸੀ ?

htvteam

Leave a Comment