ਚੰਡੀਗੜ੍ਹ : ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਦੇ ਖਿਲਾਫ ਡੀਜੀਪੀ ਮੁਹੰਮਦ ਮੁਸਤਫਾ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਿਆ ਹੈ l ਕੋਰਟ ਨੇ ਡੀਜੀਪੀ ਗੁਪਤਾ ਦੀ ਨਿਯੁਕਤੀ ਦੇ ਖਿਲਾਫ ਕੈਟ ਦੇ ਹੁਕਮਾਂ ‘ਤੇ ਰੋਕ ਲਾਉਣ ਵਾਲੇ ਹਾਈਕੋਰਟ ਦੇ ਫੈਸਲੇ ਦੇ ਖਿਲਾਫ ਐਸਐਲਪੀ ਨੂੰ ਰੱਦ ਕਰ ਦਿੱਤਾ ਹੈ l ਨਾਲ ਹੀ ਕੋਰਟ ਨੇ ਪੰਜਾਬ ਦੇ ਡੀਜੀਪੀ ਲੱਗਣ ਦੇ ਇੱਛੁੰ ਮੁਹੰਮਦ ਮੁਸਤਫਾ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ l ਹਾਈਕੋਰਟ ਨੇ 21 ਜਨਵਰੀ 2020 ਦੇ ਫੈਸਲੇ ਵਿੱਚ ਦਿਨਕਰ ਗੁਪਤਾ ਨੂੰ ਡੀਜੀਪੀ ਨਿਯੁਕਤ ਕਰਨ ਸੰਬੰਧੀ ਕੈਟ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਸੀ l ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਾਲੀ ਮੌਜੂਦਾ ਸਰਕਾਰ ਨੇ ਯੂਪੀਐਸਸੀ ਦੁਆਰਾ ਰਾਜ ਨੂੰ ਭੇਜੇ ਨਾਮਾਂ ਦੇ ਪੈਨਲ ਵਿੱਚ ਦਿਨਕਰ ਗੁਪਤਾ ਨੂੰ ਆਪਣਾ ਡੀਜੀਪੀ ਨਿਯੁਕਤ ਕੀਤਾ ਹੈ l ਇਸ ਤੋਂ ਪਹਿਲਾਂ ਪਟਵਾਲੀਆ ਦੁਆਰਾ ਦਿੱਤੀ ਗਈ ਦਲੀਲਾਂ ਦੇ ਜਵਾਬ ਵਿੱਚ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਸਪੱਸ਼ਟ ਕੀਤਾ ਕਿ ਹਾਈਕੋਰਟ ਦਾ ਹੁਕਮ ਇੱਕ ਅੰਤਿਮ ਫੈਸਲਾ ਸੀ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 26 ਫਰਵਰੀ 2020 ਨੂੰ ਹਾਈਕੋਰਟ ਵਿੱਚ ਹੋਣੀ ਬਾਕੀ ਹੈ l
