Htv Punjabi
Punjab

ਬਠਿੰਡਾ ਵਿੱਚ ਪਤਨੀ ਦਾ ਗਲਾ ਘੋਟ ਕੇ ਹੱਤਿਆ ਕਰਨ ਵਾਲੇ ਨੂੰ ਉਮਰਕੈਦ

ਬਠਿੰਡਾ : ਜ਼ਿਲ੍ਹਾ ਸੈਸ਼ਨ ਜੱਜ ਕਮਲਜੀਤ ਲਾਂਬਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਪਤਨੀ ਦਾ ਗਲਾ ਘੋਟ ਕੇ ਹੱਤਿਆ ਕਰਨ ਵਾਲੇ ਨੂੰ ਉਮਰਕੈਦ ਅਤੇ 50 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ l ਉੱਥੇ ਜ਼ੁਰਮਾਨਾ ਨਾ ਭਰਨ ‘ਤੇ ਉਸ ਨੂੰ 6 ਮਹੀਨੇ ਹੋਰ ਸਜ਼ਾ ਕੱਟਣੀ ਪਵੇਗੀ l ਸੁਖਪਾਲ ਸਿੰਘ ਵਾਸੀ ਲਲਿਆਂਵਾਲੀ ਮਾਨਸਾ ਨੇ 27 ਜਨਵਰੀ 2019 ਨੂੰ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਛੋਟੀ ਭੈਣ ਸੰਦੀਪ ਕੌਰ ਦਾ ਵਿਆਹ ਅੰਗਰੇਜ਼ ਸਿੰਘ ਵਾਸੀ ਜੀਦਾ ਦੇ ਨਾਲ ਹੋਇਆ ਸੀ l ਜਿਸ ਦੇ ਦੋ ਮੁੰਡੇ ਵੀ ਹਨ l ਉਸ ਨੇ ਦੱਸਿਆ ਕਿ ਸੰਦੀਪ ਕੌਰ ਨੇ ਫੋਨ ‘ਤੇ ਦੱਸਿਆ ਸੀ ਕਿ ਉਸ ਦਾ ਘਰਵਾਲਾ ਸ਼ਰਾਬ ਪੀ ਕੇ ਝਗੜਾ ਅਤੇ ਕੁੱਟਮਾਰ ਵੀ ਕਰਦਾ ਹੈ ਅਤੇ ਕਦੀ ਵੀ ਮੇਰੀ ਹੱਤਿਆ ਕਰ ਸਕਦਾ ਹੈ l ਸੁਖਪਾਲ ਨੇ ਦੱਸਿਆ ਕਿ ਭਾਈ ਕੁਲਦੀਪ ਦੇ ਨਾਲ ਅਗਲੇ ਦਿਨ ਉਸ ਨੂੰ ਮਿਲਣ ਪਹੁੰਚਿਆ ਤਾਂ ਦੇਖਿਆ ਕਿ ਸੰਦੀਪ ਬਿਸਤਰੇ ‘ਤੇ ਪਈ ਸੀ l ਜਿਸ ਤੋਂ ਬਾਅਦ ਉਸ ‘ਤੇ ਕੇਸ ਦਰਜ ਕਰਾਇਆ ਸੀ l

Related posts

ਧੀ ਨਾਲ ਰੱਖੜੀ ਬੰਨ੍ਹਣ ਆਏ ਜਵਾਈ ਨੂੰ ਵੀ ਨਹੀਂ ਬਖ਼ਸ਼ਿਆ

htvteam

12 ਫੀਸਦੀ ਜ਼ਿਆਦਾ ਕਮਾਈ ਦੀ ਗਰੰਟੀ ਦੇਣ ਵਾਲੇ ਠੇਕੇ ਚੱਲਦੇ ਰਹਿਣਗੇ

Htv Punjabi

ਗਲੀ ਚ ਖੇਡ ਰਹੇ ਮ/ਸੂ/ਮ ਨਾਲ ਕੁੱਤੇ ਦੀ ਹ/ਰ/ਕ/ਤ !

htvteam

Leave a Comment