ਸ਼ਾਹਕੋਟ : ਵੱਧਦੀ ਬੇਰੁਜ਼ਗਾਰੀ ਕਾਰਨ ਜਿੱਥੇ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਜਾ ਰਹੀ ਹੈ ਉੱਥੇ ਹੀ ਨਸ਼ਾ ਪ੍ਰਾਪਤ ਕਰਨ ਲਈ ਕੁਝ ਵੀ ਕਰਨ ਨੂੰ ਤਿਆਰ ਹੈ l ਅਜੋਕੇ ਪੰਜਾਬ ਦੇ ਨੌਜਵਾਨ ਨਸ਼ਾ ਨਾ ਮਿਲਣ ਦੀ ਸੂਰਤ ਵਿੱਚ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ l ਚਾਹੇ ਕਿਸੇ ਦਾ ਕਤਲ ਕਰਨਾ ਹੋਵੇ, ਚਾਹੇ ਕਿਸੇ ਨੂੰ ਕਿਡਨੈਪ ਕਰਨਾ ਹੋਵੇ ਜਾਂ ਫੇਰ ਚਾਹੇ ਨਸ਼ਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਣਾ ਹੋਵੇ l ਉਹ ਹਰ ਸਮੇਂ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ l ਇਸ ਨਸ਼ੇ ਨੇ ਬੇਰੁਜ਼ਗਾਰ ਨੂੰ ਤਾਂ ਕਿਸੇ ਪਾਸੇ ਦਾ ਨੀਂ ਛੱਡਿਆ ਪਰ ਇਸ ਨੇ ਚੰਗੇ ਚੰਗੇ ਖਿਡਾਰੀਆਂ ਅਤੇ ਹੋਰ ਚੰਗੇ ਲੋਕਾਂ ਨੂੰ ਵੀ ਨਹੀਂ ਛੱਡਿਆ l
ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਸ਼ਾਹਕੋਟ ਦਾ ਜਿੱਥੇ ਪੁਲਿਸ ਨੇ 370 ਗ੍ਰਾਮ ਹੈਰੋਇਨ ਦੇ ਨਾਲ ਦੋ ਖਿਡਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ l ਮੁਲਜ਼ਮਾਂ ਦੀ ਪਹਿਚਾਣ ਲੁਧਿਆਣਾ ਦੇ ਪਿੰਡ ਸ਼ੇਰੇਵਾਲਾ ਦੇ ਰਹਿਣ ਵਾਲੇ ਕੱਬਡੀ ਦੇ ਖਿਡਾਰੀ ਦਿਲਪ੍ਰੀਤ ਸਿੰਘ ਅਤੇ ਮੇਹਤਪੁਰ ਦੇ ਕੋਲ ਪਿੰਡ ਰਾਏਪੁਰ ਦੇ ਰਹਿਣ ਵਾਲੇ ਬਾਊਂਸਰ ਦੇ ਰੂਪ ਵਿੱਚ ਹੋਈ ਹੈ l
ਥਾਣਾ ਸ਼ਾਹਕੋਟ ਦੇ ਐਸਐਚਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਚੌਂਕੀ ਤਲਵੰਡੀ ਦੇ ਇੰਚਾਰਜ ਐਸਆਈ ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਸ਼ਨੀਵਾਰ ਨੂੰ ਅਕਬਰਪੁਰ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ l ਇਸ ਦੌਰਾਨ ਪੁਲਿਸ ਨੇ ਆਲਟੋ ਕਾਰ ਵਿੱਚ ਰਜਿੰਦਰ ਅਤੇ ਦਿਲਪ੍ਰੀਤ ਨੂੰ ਰੁਕਣ ਦਾ ਇਸ਼ਾਰਾ ਕੀਤਾ l ਪੁਲਿਸ ਨੂੰ ਦੇਖ ਕੇ ਮੁਲਜ਼ਮ ਘਬਰਾ ਕੇ ਪਿੱਛੇ ਮੁੜਨ ਲੱਗੇ ਤਾਂ ਪੁਲਿਸ ਨੇ ਤੁਰੰਤ ਭੱਜ ਕੇ ਉਨ੍ਹਾਂ ਨੂੰ ਫੜ ਲਿਆ l
ਤਲਾਸ਼ੀ ਲੈਣ ‘ਤੇ ਉਨ੍ਹਾਂ ਤੋਂ ਇੱਕ ਪਲਾਸਟਿਕ ਦਾ ਲਿਫਾਫਾ ਮਿਲਿਆ, ਜਿਸ ਵਿੱਚੋਂ 370 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ l ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਮੋਕੇ ਤੋਂ ਗ੍ਰਿਫਤਾਰ ਕਰ ਅਤੇ ਥਾਣਾ ਸ਼ਾਹਕੋਟ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਕੋਰਟ ਵਿੱਚ ਪੇਸ਼ ਕਰ ਮੁਲਜ਼ਮਾਂ ਨੂੰ 2 ਦਿਨ ਦੇ ਰਿਮਾਂਡ ‘ਤੇ ਵੀ ਲੈ ਲਿਆ ਗਿਆ ਹੈ l
