Htv Punjabi
Punjab

ਗੈਂਗਸਟਰ ਬੁੱਢਾ ਮਾਮਲੇ ਵਿੱਚ 23 ਮੁਲਜ਼ਮ 36 ਹਥਿਆਰਾਂ ਸਮੇਤ ਹੋ ਚੁੱਕੇ ਹਨ ਗ੍ਰਿਫਤਾਰ : ਗੁਪਤਾ

ਚੰਡੀਗੜ੍ਹ : ਪੰਜਾਬ ਪੁਲਿਸ ਦੁਆਰਾ ਗ੍ਰਿਫਤਾਰ ਕੈਟੇਗਰੀ ਏ ਦੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨਾਲ ਸੰਬੰਧਿਤ ਮਾਮਲਿਆਂ ਦੀ ਜਾਂਚ ਦੇ ਦੌਰਾਨ ਫਿਰੋਜ਼ਪੁਰ ਰੇਂਜ ਸਮੇਤ ਹਰਿਆਣਾ ਅਤੇ ਰਾਜਸਥਾਨ ਵਿੱਚ ਛਾਪਿਆਂ ਦੇ ਦੌਰਾਨ 23 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ l ਮੁਲਜ਼ਮਾਂ ਦੇ ਕਬਜ਼ੇ ‘ਚੋਂ 36 ਹਥਿਆਰ ਬਰਾਮਦ ਕੀਤੇ ਗਏ ਹਨ l ਪੁਲਿਸ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਤੋਂ 14 ਡੀਬੀਬੀਐਲ 12 ਬੋਰ, ਚਾਰ ਐਸਬੀਬੀਐਲ 12 ਬੋਰ, ਪੰਜ 32 ਬੋਰ ਪਿਸਤੌਲ, ਇੱਕ 45 ਬੋਰ ਦੀ ਪਿਸਤੌਲ, ਤਿੰਨ 30 ਬੋਰ ਦੀਆਂ ਪਿਸਤੌਲ ਅਤੇ 2 ਕਾਰਬਾਈਨ ਬਰਾਮਦ ਕੀਤੀਆਂ ਗਈਆਂ ਹਨ l ਗੁਪਤਾ ਨੇ ਦੱਸਿਆ ਕਿ ਗੈਰ ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਦੇ ਬਾਅਦ ਕਈ ਹਥਿਆਰ ਡੀਲਰਾਂ ਦੇ ਖਿਲਾਫ ਮੁੱਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਬਾਰੇ ਵਿੱਚ ਜਾਂਚ ਜਾਰੀ ਹੈ l ਬੁੱਢਾ ਦੇ ਵੁਲਾਸੇ ਦੇ ਬਾਅਦ ਪੰਜਾਬ ਪੁਲਿਸ ਨੇ ਏਟੀਐਸ, ਉੱਤਰ ਪ੍ਰਦੇਸ਼ ਦੇ ਨਾਲ ਮਿਲਕੇ, 30 ਜਨਵਰੀ ਨੂੰ ਮੇਰਠ ਦੇ ਪਿੰਡ ਟਿੱਕਰੀ ਦੇ ਵਾਸੀ ਆਸ਼ੀਸ ਨੂੰ ਗ੍ਰਿਫਤਾਰ ਕੀਤਾ l ਆਸ਼ੀਸ ਗੈਰ ਕਾਨੂੰਨੀ ਹਥਿਆਰਾਂ ਦਾ ਮੁੱਖ ਸਪਲਾਇਰ ਸੀ l
ਇਸ ਦੀ ਜਾਂਚ ਸਿਟ ਦੁਆਰਾ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੇ ਪ੍ਰੋਫਕਸ਼ਨ ਵਾਰੰਟ ਲੈ ਕੇ ਹਥਿਆਰਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਦੇ ਇਸ਼ਰਿਆਂ *ਤੇ ਆਸ਼ੀਸ ਨੇ ਹਥਿਆਰ ਸਪਲਾਈ ਕੀਤੇ ਸਨ.ਅਬੋਹਰ ਦੇ ਦੁਰਗਾ ਗੰਨ ਹਾਊਸ ਦੇ ਹਰੀਸ਼ ਕੁਮਾਰ, ਰਾਹੁਲ ਗਨ ਹਾਊਸ, ਫਾਜ਼ਿਲਕਾ ਦੇ ਮਾਲਿਕ, ਏਲਨਾਬਾਦ, ਹਰਿਆਣਾ ਦੇ ਸੰਦੀਪ ਬਿਸ਼ਨੋਈ ਅਤੇ ਹਨੂੰਮਾਨਗੜ ਦੇ ਸੁਰਿੰਦਰ ਨੂੰ ਹਥਿਆਰ ਖਰੀਦ ਦੇ ਲਈ ਗ੍ਰਿਫਤਾਰ ਕੀਤਾ ਗਿਆ ਹੈ.

Related posts

ਨਗਰ ਕੀਰਤਨ ਚ ਮੁਸਲਿਮ ਵੀਰਾਂ ਦੇ ਇਸ ਕੰਮ ਨੇ ਜਿੱਤ ਲਿਆ ਦੁਨੀਆ ਦਾ ਦਿਲ

htvteam

ਜਗਰਾਓਂ ਤੋਂ ਆਪ ਉਮੀਦਵਾਰ ਮਾਣੂਕੇ 11618 ਵੋਟਾਂ ਤੋਂ ਅੱਗੇ

htvteam

ਆਹ ਜਨਾਨੀ ਬਾਬਾ ਵਡਭਾਗ ਸਿੰਘ ਜੀ ਦੇ ਨਾਮ ‘ਤੇ ਦੇਖੋ ਕੀ ਕਰਦੀ ਸੀ

htvteam

Leave a Comment