Htv Punjabi
Punjab

ਰੋਜ਼ 219 ਨਸ਼ੇੜੀ ਪੈਦਾ ਹੋ ਰਹੇ ਨੇ ਪੰਜਾਬ ‘ਚ ਪਿਛਲੇ ਸਾਲ 80 ਹਜ਼ਾਰ ਨਵੇਂ ਚਿੱਟਾ ਪੀਣ ਵਾਲੇ ਆਏ ਸਾਹਮਣੇ, ਹੋਇਆ 35% ਵਾਧਾ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਜਿੰਨੇ ਮਰਜ਼ੀ ਦਾਅਵੇ ਕਰੀ ਜਾਣ ਕਿ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਨਸ਼ਾ ਤਸਕਰੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਪਰ ਸੂਬੇ ਨੂੰ ਇਸ ਸਮਾਜਿਕ ਭੈੜ ਤੋਂ ਨਿਜਾਤ ਮਿਲਦੀ ਸੌਖੀ ਨਹੀਂ ਜਾਪਦੀ . ਅਸੀਂ ਅਜਿਹਾ ਕਹਿ ਰਹੇ ਆਂ ਸਿਹਤ ਵਿਭਾਗ ਪੰਜਾਬ ਵੱਲੋਂ ਪੇਸ਼ ਕੀਤੀ ਗਈ ਉਸ ਰਿਪੋਰਟ ਦੇ ਅਧਾਰ ‘ਤੇ ਜਿਸ ਵਿੱਚ ਇਹ ਕਿਹਾ ਗਿਆ ਕਿ ਸੂਬੇ ਅੰਦਰ ਪਿਛਲੇ ਸਾਲ ਹੈਰੋਇਨ ਨਸ਼ੇ ਦੇ 80 ਹਜ਼ਾਰ ਅਜਿਹੇ ਨਸ਼ੇੜੀ ਸੂਬੇ ਦੇ ਵੱਖ ਵੱਖ ਨਸ਼ਾ ਛਡਾਊ ਸੈਂਟਰਾਂ ਵਿੱਚ ਦਾਖਲ ਹੋਏ ਹਨ l ਜਿਨ੍ਹਾਂ ਦਾ ਇਲਾਜ ਜਾਰੀ ਹੈ ‘ਤੇ ਜੇਕਰ ਇਸ 80 ਹਜ਼ਾਰ ਨੂੰ ਪਿਛਲੇ ਸਾਲ ਦੇ 365 ਦਿਨਾਂ ਨਾਲ ਤਕਸੀਮ ਕੀਤਾ ਜਾਵੇ ਤਾਂ ਇਹ ਕੁੱਲ ਦੋ ਸੌ ਉੱਨੀ ਕੇਸ ਰੋਜ਼ਾਨਾ ਦੇ ਬਣਦੇ ਹਨ ਜੋ ਕਿ ਬੇਹੱਦ ਦਰਦਨਾਕ ‘ਤੇ ਖੌਫਨਾਕ ਸੱਚ ਹੈ l ਰਿਪੋਰਟ ਅਨੁਸਾਰ ਪਿਛਲੇ ਸਾਲ ਕੁੱਲ ਦੋ ਲੱਖ ਨੌਂ ਹਜ਼ਾਰ ਨਵੇਂ ਨਸ਼ੇੜੀ ਇਲਾਜ ਲਈ ਸਾਹਮਣੇ ਆਏ ਹਨ l ਜਿਨ੍ਹਾਂ ਵਿੱਚ ਚਿੱਟੇ ਤੋਂ ਇਲਾਵਾ ਭੁੱਕੀ, ਅਫੀਮ ਅਤੇ ਹੋਰ ਨਸ਼ਾ ਲੈਣ ਵਾਲੇ ਵੀ ਸ਼ਾਮਿਲ ਸਨ l ਦੱਸ ਦਈਏ ਕਿ ਜਨਵਰੀ ਤੋਂ ਦਸੰਬਰ 2019 ਦੌਰਾਨ ਹੈਰੋਇਨ ਦਾ ਨਸ਼ਾ ਕਰਨ ਵਾਲੇ ਨਸ਼ੇੜੀਆਂ ਦੀ ਗਿਣਤੀ ਵਿੱਚ ਕੁੱਲ 35% ਦਾ ਵਾਧਾ ਹੋਇਆ ਹੈ l ਅੰਕੜਿਆਂ ਅਨੁਸਾਰ ਜਨਵਰੀ ਵਿੱਚ 5439 ਹੈਰੋਇਨ ਦੇ ਨਸ਼ੇੜੀਆਂ ਨੇ ਇਲਾਜ ਕਰਵਾਇਆ, ਜਦਕਿ ਦਸੰਬਰ ਵਿੱਚ ਇਹ ਅੰਕਣਾ ਵੱਧ ਕੇ 8230 ਜਾ ਪਹੁੰਚਿਆ ‘ਤੇ ਇਹ ਅੰਕੜਾ ਵਧਿਆ ਫਰਵਰੀ ਵਿੱਚ 5394 ਕੇਸ, ਮਾਰਚ ‘ਚ 5451 ਕੇਸ, ਅਪ੍ਰੈਲ ‘ਚ 6596 ਕੇਸ, ਮਈ ‘ਚ 6552 ਕੇਸ, ਜੂਨ ‘ਚ 5706 ਕੇਸ, ਜੁਲਾਈ ‘ਚ 7600 ਕੇਸ, ਅਗਸਤ ਵਿੱਚ 8102 ਕੇਸ, ਸਤੰਬਰ ਵਿੱਚ 7693 ਕੇਸ, ਅਕਤੂਬਰ ਵਿੱਚ 6181 ਕੇਸ, ਨਵੰਬਰ ਵਿੱਚ 5489 ਕੇਸ ‘ਤੇ ਦਸੰਬਰ ਵਿੱਚ 8230 ਦਾ ਅੰਕੜਾ ਜਾ ਪਹੁੰਚਿਆ, ਜਦਕਿ ਬੀਤੇ ਦਿਨੀਂ ਜਦੋਂ ਅੰਮ੍ਰਿਤਸਰ ‘ਚ ਐਸਟੀਐਫ ਨੇ 194 ਕਿਲੋ ਫੜੀ ਸੀ l
ਨਸ਼ਿਆਂ ਕਾਰਨ ਪੰਜਾਬ ਦੀ ਜਵਾਨੀ ਲਈ ਵੱਧ ਰਹੇ ਖਤਰਿਆਂ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ ਕਿ ਮੌਜੂਦਾ ਸਮੇਂ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਨਸ਼ਾ ਛਡਾਊ ਕੇਂਦਰਾਂ ਵਿੱਚ ਕੁੱਲ 4 ਲੱਖ ਨਸ਼ੇੜੀ ਆਪਣਾ ਇਲਾਜ ਕਰਵਾ ਰਹੇ ਹਨ, ‘ਤੇ ਇਹ ਸੂਬੇ ਦੀ 15 ਤੋਂ 49 ਸਾਲ ਦੀ 86 ਲੱਖ ਮਰਦ ਜਨਸੰਖਿਆ ਦਾ ਇੱਕ ਮੋਟਾ ਹਿੱਸਾ ਹੈ, ‘ਤੇ ਇਹ ਅੰਕੜਾ ਉਸ ਵੇਲੇ ਡਰਾਉਣਾ ਲੱਗਣ ਲੱਗ ਪੈਂਦਾ ਹੈ l ਜਦੋਂ ਅਜਿਹੇ ਮਾਮਲਿਆਂ ਦੇ ਮਾਹਿਰ ਲੋਕ ਇਹ ਦਾਅਵਾ ਕਰਨ ਲੱਗ ਪੈਂਦੇ ਨੇ, ਕਿ 4 ਲੱਖ ਨਸ਼ੇੜੀ ਵਾਲਾ ਅੰਕੜਾ ਤਾਂ ਉਹ ਹੈ ਜਿਹੜਾ ਸਾਹਮਣੇ ਆਇਆ ਹੈ ‘ਤੇ ਏਸ ਤੋਂ ਕਿਤੇ ਵੱਧ ਨਸ਼ੇੜੀ ਉਹ ਨੇ ਜਿਹੜੇ ਇਲਾਜ ਲਈ ਸਾਹਮਣੇ ਹੀ ਨਹੀਂ ਆਏ l ਅਜਿਹਾ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਚੰਡੀਗੜ ਦੇ ਸੈਕਟਰ 32 ਵਿੱਚ ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਡਾ. ਬੀਐਸ ਚੌਹਾਨ ਕਹਿੰਦੇ ਹਨ ਕਿ ਇੱਕ ਤਿੰਨ ਸਾਲ ਪਹਿਲਾਂ ਹੋਏ ਇੱਕ ਸਰਵੇ ਅਨੁਸਾਰ ਸੂਬੇ ਦੇ 80 ਪ੍ਰਤੀਸ਼ਤ ਨਸ਼ੇੜੀ ਆਪਣਾ ਇਲਾਜ ਕਰਵਾਉਣ ਹਸਪਤਾਲਾਂ ‘ਚ ਜਾਂਦੇ ਹੀ ਨਹੀਂ l ਇਹ ਅੰਕੜੇ ਇਸ ਮਾਮਲੇ ਨੂੰ ਉਸ ਵੇਲੇ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਨੇ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਹੈਰੋਇਨ ਨਸ਼ੇੜੀਆਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਬੁਪਰੇਨੋਰਫਿਨ ਨੈਕਸਲੋਨ ਦੀ ਖਪਤ ਵਿੱਚ ਜਨਵਰੀ ਤੋਂ ਦਸੰਬਰ 2019 ਦੌਰਾਨ 5 ਗੁਣਾ ਵਾਧਾ ਹੋਇਆ, ‘ਤੇ ਸੂਬੇ ਦੇ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਦੇ ਆਂਕੜਿਆਂ ਅਨੁਸਾਰ ਸੱਤਰ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਵੱਲੋਂ ਜਨਵਰੀ ਤੋਂ ਲੈ ਕੇ ਨਵੰਬਰ 2019 ਦੌਰਾਨ ਅਜਿਹੀਆਂ ਕੁੱਲ ਅੱਠ ਕਰੋੜ ਤੈਤੀ ਲੱਖ ਗੋਲੀਆਂ ਦੀ ਖਰੀਦ ਕੀਤੀ ਗਈ l
ਕੁੱਲ ਮਿਲਾ ਕੇ ਨਸ਼ਿਆਂ ਸੰਬੰਧੀ ਪੰਜਾਬ ਦੇ ਇਹ ਹਾਲਾਤ ਉਸ ਵੇਲੇ ਨੇ ਜਦੋਂ ਸੂਬੇ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੂਬੇ ਅੰਦਰੋਂ ਨਸ਼ਾ ਖਤਮ ਕਰਨ ਦੀ ਗੱਲ ਆਖੀ ਸੀ, ‘ਤੇ ਜੇਕਰ ਸਹੁੰ ਖਾਣ ਤੋਂ ਬਾਅਦ ਇਹ ਹਾਲਾਤ ਨੇ ਤਾਂ ਬਿਨਾਂ ਸਹੁੰ ਖਾਧਿਆ ਜੇਕਰ ਇਸ ਮਾਮਲੇ ਨਾਲ ਨਜਿੱਠਿਆ ਹੁੰਦਾ ਤਾਂ ਕੀ ਹਾਲਾਤ ਹੋਣੇ ਸੀ ਇਸ ਗੱਲ ਦਾ ਅੰਦਾਜ਼ਾ ਤੁਸੀਂ ਸਹਿਜੇ ਹੀ ਲਾ ਸਕਦੇ ਹੋ l

Related posts

ਆਹ ਮੁੰਡੇ ਗਰੁੱਪ ਬਣਾਕੇ ਕਰ ਰਹੇ ਸੀ ਕੰਮ

htvteam

ਐਵੇਂ ਰੋਜ਼ਾਨਾ ਸਰੀਰ ਉੱਤੇ ਮਿੱਟੀ ਮਲੋ ਫੇਰ ਦੇਖੋ ਕਮਾਲ

htvteam

ਪੁਲਿਸ ਦੇ ਵੱਡੇ ਅਫਸਰ ਨੇ ਠੀਕ ਚੋਣਾਂ ‘ਤੋਂ ਪਹਿਲਾਂ ਆਖਿਰ ਕਿਉਂ ਛੱਡਿਆ ਨੌਕਰੀ ਦਾ ਖਹਿੜਾ ?

htvteam

Leave a Comment