Htv Punjabi
Punjab

ਪਰਗਟ ਸਿੰਘ ਨੇ ਫੜ ਲਏ ਨਵਜੋਤ ਸਿੱਧੂ ਵਾਲੇ ਸੁਰ ਕਹਿੰਦਾ ਕੈਪਟਨ ਸਾਹਿਬ ਕਾਂਗਰਸੀ, ਅਕਾਲੀ ਮਿਲੇ ਹੋਏ ਨੇ, ਇਹ ਧਾਰਨਾ ਤੋੜੋ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲੇ ਲੰਬੇ ਰੇੜਕੇ ਤੋਂ ਬਾਅਦ ਜਦੋਂ ਸਿੱਧੂ ਨੂੰ ਮੰਤਰੀ ਵਾਲੀ ਕੁਰਸੀ ਤਿਆਗ ਕੇ ਸੂਬੇ ਦੀ ਸਿਆਸਤ ਤੋਂ ਕੁਝ ਚਿਰ ਲਈ ਲਾਂਭੇ ਹੋਣਾ ਪਿਆ ਸੀ ਤਾਂ ਉਸ ਵੇਲੇ ਇਹ ਸਮਝਿਆ ਜਾਂਦਾ ਸੀ ਕਿ ਜਲੰਧਰ ਤੋਂ ਵਿਧਾਇਕ ਅਤੇ ਨਵਜੋਤ ਸਿੱਧੂ ਦੇ ਜਿਗਰੀ ਯਾਰ ਪਰਗਟ ਸਿੰਘ ਹੁਣ ਕੈਪਟਨ ਖੇਮੇ ਦਾ ਅਗਲਾ ਨਿਸ਼ਾਨਾ ਹੋਣਗੇ l ਪਰ ਪਰਗਟ ਸਿੰਘ ਨੇ ਸਿਆਣਪ ਤੋਂ ਕੰਮ ਲਿਆ ‘ਤੇ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਚੁੱਪੀ ਧਾਰੀ ਰੱਖੀ l ਪਰ ਹੁਣ ਜਿਓਂ ਹੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਹ ਸਿਆਸੀ ਲੋਹਾ ਗਰਮ ਹੋਇਆ ਤਾਂ ਪਰਗਟ ਸਿੰਘ ਨੇ ਤੁਰੰਤ ਉਸ ਉੱਤੇ ਕੈਪਟਨ ਨੂੰ ਲਿਖੀਆਂ ਚਿੱਠੀਆਂ ਵਿੱਚ ਸਵਾਲਾਂ ਦੇ ਅਜਿਹੇ ਹਥੌੜੇ ਮਾਰੇ ਨੇ ਕਿ ਹਾਰ ਕੇ ਕੈਪਟਨ ਨੂੰ ਪਰਗਟ ਸਿੰਘ ਆਪਣੇ ਕੋਲ ਬੁਲਾਉਣਾ ਹੀ ਪਿਆ ‘ਤੇ ਜਦੋਂ ਕੈਪਟਨ ‘ਤੇ ਪਰਗਟ ਸਿੰਘ ਦੀ ਚਾਲੀ ਮਿੰਟ ਦੀ ਮੁਲਾਕਾਤ ਹੋਈ ਤਾਂ ਇੱਕ ਸਮੇਂ ਇੰਝ ਜਾਪ ਰਿਹਾ ਸੀ ਕਿ ਹੋਰਾਂ ਵਿਧਾਇਕਾਂ ‘ਤੇ ਕਾਂਗਰਸੀ ਆਗੂਆਂ ਵਾਂਗ ਬਾਹਰ ਨਿਕਲ ਕੇ ਪਰਗਟ ਸਿੰਘ ਵੀ ਢਿੱਲੇ ਸੁਰਾਂ ਨਾਲ ਕੋਈ ਕੈਪਟਨ ਦੀ ਤਾਰੀਫ ਵਾਲਾ ਰਾਗ ਜ਼ਰੂਰ ਗਾਉਣਗੇ ਪਰ ਅਜਿਹਾ ਨਹੀਂ ਹੋਇਆ l ਪਤਾ ਲੱਗਿਆ ਹੈ ਕਿ ਪਰਗਟ ਸਿੰਘ ਨੇ ਮੁੱਖਮੰਤਰੀ ਨੂੰ ਸਿੱਧਾ ਮੂੰਹ ‘ਤੇ ਹੀ ਕਹਿ ਦਿੱਤੈ ਕਿ ਕੈਪਟਨ ਸਾਹਿਬ ਲੋਕਾਂ ਵਿੱਚ ਇਹ ਧਾਰਨਾ ਬਣ ਚੁੱਕੀ ਐ ਕਿ ਕਾਂਗਰਸੀ ‘ਤੇ ਅਕਾਲੀ ਰਲੇ ਹੋਏ ਨੇ l ਜਿਸ ਧਾਰਨਾ ਨੂੰ ਤੋੜਨਾ ਜ਼ਰੂਰੀ ਐ l
ਦੱਸ ਦਈਏ ਕਿ ਬੀਤੇ ਦਿਨੀਂ ਪਰਗਟ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਗਏ ਪੱਤਰ ਵਿੱਚ ਪਰਗਟ ਸਿੰਘ ਨੇ ਮੁੱਖਮੰਤਰੀ ਨੂੰ ਅਜਿਹੇ ਅਜਿਹੇ ਸਵਾਲ ਕੀਤੇ ਸਨ ਕਿ ਜਿਸ ਨੂੰ ਪੜ ਕੇ ਇਹ ਚਰਚਾ ਛਿੜ ਗਈ ਸੀ ਕਿ ਲਓ ਬਈ ਹੁਣ ਸਿੱਧੂ ਤੋਂ ਬਾਅਦ ਪਰਗਟ ਸਿੰਘ ਦਾ ਨੰਬਰ ਲੱਗਿਆ ਲਓ l ਇਸ ਚਿੱਠੀ ਵਿੱਚ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਯਾਦ ਦਿਵਾਇਆ ਸੀ ਕਿ ਨਾ ਤਾਂ ਅਜੇ ਤੱਕ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਹੋਏ ਨੇ ‘ਤੇ ਨਾ ਤਾਂ ਸੂਬੇ ਦਾ ਮਾਲੀਆ ਹੀ ਇੰਨਾ ਵਧਿਐ ਕਿ ਉਨ੍ਹਾਂ ਵਾਦਿਆਂ ਨੂੰ ਪੂਰਾ ਕਰਨ ਲਈ ਜਿੰਨੇ ਪੈਸੇ ਦੀ ਜ਼ਰੂਰਤ ਐ, ਉਹ ਪੈਸੇ ਹੀ ਕਿਤੋਂ ਆਉਂਦੇ ਨਜ਼ਰ ਆ ਰਹੇ ਨੇ ‘ਤੇ ਉੱਤੋਂ ਨਸ਼ਾ ਉਸੇ ਤਰ੍ਹਾਂ ਵਿੱਕ ਰਿਹੈ l ਰੇਤ ਬਜਰੀ, ਬੱਸਾਂ ‘ਤੇ ਸ਼ਰਾਬ ਤੋਂ ਆਮਦਨੀ ਘੱਟਦੀ ਜਾ ਰਹੀ ਐ ‘ਤੇ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਵੀ ਅਜੇ ਤੱਕ ਸੂਬਾ ਸਰਕਾਰ ਸਜ਼ਾ ਦਿਵਾਉਣ ਵਿੱਚ ਨਾਕਾਮ ਰਹੀ ਐ l ਪਰਗਟ ਸਿੰਘ ਅਨੁਸਾਰ ਸਿੰਚਾਈ ਵਿਭਾਗ ਵਿੱਚ ਸਾਹਮਣੇ ਆਏ ਵੱਡੇ ਸਕੈਂਡਲ ਦੇ ਉਨ੍ਹਾਂ ਅਧਿਕਾਰੀਆਂ ਅਤੇ ਲੋਕਾਂ ਨੂੰ ਵੀ ਜਾਂਚ ‘ਚ ਸ਼ਾਮਿਲ ਕਰਨ ਦੀ ਲੋੜ ਐ ਜਿਨ੍ਹਾਂ ਉੱਤੇ ਘਪਲੇਬਾਜ਼ੀਆਂ ਦੇ ਦੋਸ਼ ਲੱਗ ਰਹੇ ਨੇ l ਉਨ੍ਹਾਂ ਕਿਹਾ ਕਿ ਜਦੋਂ ਤੱਕ ਲੋਕਾਂ ਦੀ ਇਹ ਧਾਰਨਾ ਨਹੀਂ ਟੁੱਟੇਗੀ ਕਿ ਅਕਾਲੀ ਕਾਂਗਰਸੀ ਮਿਲੇ ਹੋਏ ਨੇ ਤਾਂ ਹੀ ਟਰਾਂਸਪੋਰਟ ਰੇਤਾ ਬਜਰੀ, ਨਸ਼ੇ ‘ਤੇ ਸ਼ਰਾਬ ਮਾਫੀਆ ਸਰਗਰਮ ਐ ਉਦੋਂ ਤੱਕ ਸਰਕਾਰ ਦੀ ਦਿੱਖ ਜਨਤਾ ਵਿੱਚ ਸੁਧਾਰੀ ਨਹੀਂ ਜਾ ਸਕਦੀ l ਜਲੰਧਰ ਦੇ ਵਿਧਾਇਕ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਿਵਾਇਆ ਕਿ ਲੋਕਾਂ ਨੇ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਦੂਜੀ ਵਾਰ ਮੁੱਖਮੰਤਰੀ ਇਸ ਲਈ ਬਣਾਇਆ ਕਿਉਂਕਿ ਉਨ੍ਹਾਂ ਨੇ ਸਾਲ 1984 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਕੌਮ ਦੇ ਹੱਕ ਵਿੱਚ ਅਸਤੀਫਾ ਦਿੰਦਿਆਂ ਦੇਖਿਆ ਸੀ ‘ਤੇ 2002 ਤੋਂ ਲੈ ਕੇ 2007 ਦੇ ਮੁੱਖਮੰਤਰੀ ਕਾਰਜਕਾਲ ਦੌਰਾਨ ਲਏੇ ਗਏ ਪਾਣੀਆਂ ਸੰਬੰਧੀ ਫੈਸਲੇ ਅਤੇ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਚੁੱਕੇ ਕਦਮ ਉਨ੍ਹਾਂ ਨੂੰ ਭੁੱਲੇ ਨਹੀਂ ਸਨ l ਉਨ੍ਹਾਂ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਹ ਪੱਤਰ ਏਸ ਲਈ ਲਿਖੇ ਸਨ ਕਿਉਂਕਿ ਉਨ੍ਹਾਂ ਨੂੱ ਯਕੀਨ ਸੀ ਕਿ ਕੈਪਟਨ ਲੋਕ ਹਿਤਾਂ ਲਈ ਵੱਡੇ ਤੋਂ ਵੱਡਾ ਕਦਮ ਚੁੱਕ ਸਕਦੇ ਹਨ l ਜੇਕਰ ਅਜਿਹੀ ਆਸ ਨਾ ਹੁੰਦੀ ਤਾਂ ਉਹ ਇਹ ਚਿੱਠੀ ਕਦੇ ਨਾ ਲਿਖਦੇ l ਪਰਗਟ ਸਿੰਘ ਅਨੁਸਾਰ ਜ਼ਰੂਰੀ ਐ ਕਾਂਗਰਸ ਦਾ ਮਜ਼ਬੂਤ ਰਹਿਣਾ ਕਿਉਂਕਿ ਜੇਕਰ ਕਾਂਗਰਸ ਕਮਜ਼ੋਰ ਹੋ ਗਈ ਤਾਂ ਪੰਜਾਬ ਵਿੱਚ ਵੀ ਭਾਜਪਾ ਹਾਵੀ ਹੋ ਜਾਵੇਗੀ l ਜਿਸ ਤੋਂ ਬਾਅਦ ਸਾਡੇ ਇਸ ਰਾਜ ਅੰਦਰ ਵੀ ਉਹੋ ਕੁਝ ਹੋਵੇਗਾ ਜੋ ਯੂਪੀ ਸਮੇਤ ਉਨ੍ਹਾਂ ਰਾਜਾਂ ਅੰਦਰ ਹੋ ਰਿਹੈ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ‘ਤੇ ਉਹ ਕਦੇ ਵੀ ਇਹ ਨਹੀਂ ਚਾਹੁੰਣਗੇ ਕਿ ਹਿਟਲਰੀ ਸੋਚ ਪੰਜਾਬੀਆਂ ‘ਤੇ ਭਾਰੀ ਪਵੇ ਜਿਸ ਦੇ ਖਿਲਾਫ ਉਨ੍ਹਾਂ ਨੂੰ ਜੋ ਕੁਰਬਾਨੀ ਦੇਣੀ ਪਈ ਉਹ ਦੇਣਗੇl ਅੰਤ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਮੁੱਖਮੰਤਰੀ ਨੇ ਇਸ ਸਾਰੀ ਗੱਲਬਾਤ ਦੌਰਾਨ ਇਹ ਮੰਨਿਆ ਕਿ ਇਨ੍ਹਾਂ ਮੁੱਦਿਆਂ ‘ਤੇ ਕੰਮ ਕਰਨ ਦੀ ਜ਼ਰੂਰਤ ਐ ‘ਤੇ ਉਹ ਲੋਕ ਹਿੱਤਾਂ ਲਈ ਕਦਮ ਚੁੱਕਣਗੇ l

Related posts

ਅੰਮ੍ਰਿਤਸਰ ਤੋਂ ਬਾਅਦ ਹੁਣ ਕਪੂਰਥਲਾ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ

htvteam

ਗਰੀਬ ਬੰਦਿਆਂ ਨੂੰ ਗਲੀ ‘ਚ ਮੰਜੇ ਡਾਹੁਣੇ ਪੈ ਗਏ ਮਹਿੰਗੇ

htvteam

ਪੰਜਾਬ ਦੇ ਏਸ਼ ਸ਼ਹਿਰ ‘ਚ ਕੋਈ ਟਰੱਕ ਭਰ ਕੇ ਸੁੱਟ ਗਿਆ ਕੋਰੋਨਾ ਵਾਇਰਸ, ਲੱਗਿਆ ਢੇਰ!

htvteam

Leave a Comment