ਲੁਧਿਆਣਾ : ਸੋਸ਼ਲ ਸਾਈਟਸ ‘ਤੇ ਲੁਧਿਆਣਾ ਸਾਈਂ ਸੈਂਟਰ ਦੇ ਖਿਲਾਫ ਖਿਡਾਰੀਆਂ ਦੀ ਦਾਰੂ ਅਤੇ ਵੋਡਕਾ ਦੀ ਬੋਤਲਾਂ ਦੇ ਨਾਲ ਫੋਟੋ ਵਾਇਰਲ ਹੋਈ l ਦੱਸਿਆ ਜਾ ਰਿਹਾ ਹੈ ਕਿ ਇਹ ਫੋਟੋ ਲੁਧਿਆਣਾ ਦੇ ਸਾਈਂ ਸੈਂਟਰ ਦੇ ਅੰਦਰ ਖਿਡਾਰੀਆਂ ਦੇ ਲਈ ਬਣੇ ਹੋਸਟਲ ਦੇ ਕਮਰੇ ਦੀ ਹੈ l ਇਸ ਸੰਬੰਧ ਵਿੱਚ ਮਾਸਟਰ ਤਾਰਾ ਸਿੰਘ ਕਾਲਜ ਵਿੱਚ ਪ੍ਰਾਈਵੇਟ ਕੋਚਿੰਗ ਦੇਣ ਵਾਲੇ ਜੂਡੋ ਕੋਚ ਵਰਿੰਦਰਪਾਲ ਸਿੰਘ ਨੇ ਸਾਈਂ ਸੈਂਟਰ ਚੰਡੀਗੜ ਵਿੱਚ ਸ਼ਿਕਾਇਤ ਮੇਲ ਕੀਤੀ ਹੈ ਅਤੇ ਨਾਲ ਵਿੱਚ ਖਿਡਾਰੀਆਂ ਦੀ ਫੋਟੋ ਵੀ ਅਟੈਚ ਕੀਤੀ ਹੈ l ਉਨ੍ਹਾਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਕੋਚ ਖਿਡਾਰੀਆਂ ਦੀ ਪਰਫਾਰਮੈਂਸ ‘ਤੇ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਹਨ l ਜਿਸ ਦੇ ਕਾਰਨ ਖਿਡਾਰੀਆਂ ਦੇ ਖੇਡਾਂ ਵਿੱਚ ਚੰਗੇ ਨਤੀਜੇ ਵੀ ਸਾਹਮਣੇ ਨਹੀਂ ਆ ਰਹੇ ਹਨ l ਦੱਸ ਦਈਏ ਕਿ ਪਹਿਲਾਂ 70-80 ਖਿਡਾਰੀ ਸਾਈਂ ਸੈਂਟਰ ਲੁਧਿਆਣਾ ਵਿੱਚ ਟਰੇਨਿੰਗ ਲਿਆ ਕਰਦੇ ਸਨ ਪਰ ਇਸ ਸਮੇਂ ਸਿਰਫ 26 ਖਿਡਾਰੀ ਟਰੇਨਿੰਗ ਲੈ ਰਹੇ ਹਨ l ਜਿਸ ਵਿੱਚ ਵੇਟਲਿਫਟਿੰਗ ਦਾ ਨਾ ਤਾਂ ਕੋਈ ਕੋਚ ਹੈ ਅਤੇ ਨਾ ਹੀ ਕੋਈ ਖਿਡਾਰੀ l ਆਫਸ਼ਿਏਟਿੰਗ ਇੰਚਾਰਜ ਅਤੇ ਹੈਂਡਬਾਲ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਿਸੇ ਨੇ ਸ਼ਰਾਰਤ ਕੀਤੀ ਹੋਵੇਗੀ l ਬੱਚਿਆਂ ਨੇ ਸਮੋਸੇ ਦੀ ਪਾਰਟੀ ਕੀਤੀ ਸੀ l ਦਾਰੂ ਕਿੱਥੋਂ ਆਈ ਇਹ ਨਹੀਂ ਪਤਾ.ਸਾਈਂ ਸੈਂਟਰ ਡਾਇਰੈਕਟਰ ਪੀਕੇ ਮੱਟ ਨੇ ਦੱਸਿਆ ਕਿ ਇਹ ਬਹੁਤ ਹੀ ਸੀਰੀਅਸ ਮੈਟਰ ਹੈ l ਸਵੇਰੇ ਹੀ ਕਿਸੇ ਅਧਿਕਾਰੀ ਨੂੰ ਭੇਜ ਕੇ ਇਸ ਦੀ ਜਾਂਚ ਕਰਵਾਈ ਜਾਵੇਗੀ l ਦੋਸ਼ੀ ਪਾਏ ਜਾਣ ਵਾਲੇ ‘ਤੇ ਕਾਰਵਾਈ ਕੀਤੀ ਜਾਵੇਗੀ l
