Htv Punjabi
Punjab

ਬੱਸ ‘ਚੋਂ ਮਿਲਿਆ ਅੱਧਾ ਕਿਲੋ ਸੋਨਾ, ਸ਼ਰਾਰਤੀ ਕਹਿੰਦੇ ਹਾਏ ਓਏ ਮੈਂ ਕਿਉਂ ਨਹੀਂ ਸੀ ਉਸ ਬੱਸ ਵਿੱਚ

ਅੰਮ੍ਰਿਤਸਰ : ਜ਼ਰਾ ਕਲਪਨਾ ਕਰੋ ਕਿ ਤੁਸੀਂ ਇੱਕ ਬੱਸ ਵਿੱਚ ਸਫਰ ਕਰ ਰਹੇ ਓ ਤੇ ਤੁਹਾਡੀ ਬੱਸ ਦੀ ਸੀਟ ਥੱਲੇ ਸੋਨੇ ਨਾਲ ਭਰੀ ਪੋਟਲੀ ਪਈ ਹੋਵੇ, ਬੱਸ ਅੱਧਾ ਰਸਤਾ ਲੰਘ ਜਾਵੇ ਤੇ ਰਸਤੇ ਵਿੱਚ ਬੱਸ ਦੀ ਜਾਂਚ ਕਰਨ ਲਈ ਟੈਕਸ ਵਾਲੇ ਚੜ੍ਹ ਜਾਣ ਤੇ ਤੁਹਾਡੀ ਸੀਟ ਥੱਲੇ ਸੋਟਾ ਫੇਰਨ ਤੇ ਸੋਨੇ ਵਾਲੀ ਪੋਟਲੀ ਬਾਹਰ ਆ ਜਾਵੇ ਤੇ ਜਦੋਂ ਖੋਲੀ ਜਾਵੇ ਤਾਂ ਉਹ ਸੋਨਾ ਵੇਖਣ ਤੋਂ ਬਾਅਦ ਸਵਾਰੀਆਂ ਸਮੇਤ ਤੁਹਾਡਾ ਕੀ ਹਾਲ ਹੋਵੇ l ਜੀ ਹਾਂ ਇਹ ਕਿਸੇ ਫਿਲਮ ਜਾਂ ਨਾਵਲ ਦੀ ਕਹਾਣੀ ਨਹੀਂ ਇਹ ਇੱਕ ਅਜਿਹਾ ਸੱਚ ਐ ਜਿਹੜਾ ਕਿ ਵਾਪਰਿਐ ਇੱਥੋਂ ਦੇ ਢਿੱਲਵਾਂ ਟੋਲਪਲਾਜ਼ਾ ਤੇ ਜਿੱਥੇ ਦਿੱਲੀਓਂ ਆ ਰਹੀ ਇੱਕ ਬੱਸ ਦੀ ਚੈਕਿੰਗ ਕਰਨ ਲਈ ਸਟੇਟ ਟੈਕਸ ਮੋਬਾਈਲ ਵਿੰਗ ਦੀ ਟੀਮ ਚੜ ਗਈ ਤੇ ਤਲਾਸ਼ੀ ਦੌਰਾਨ ਬੱਸ ਵਿੱਚੋਂ ਸੀਟ ਦੇ ਥੱਲਿਓਂ ਇੱਕ ਪਾਰਸਲ ਨਿਕਲ ਆਇਆ l ਜਿਸ ਵਿੱਚੋਂ ਅੱਧਾ ਕਿਲੋ ਸੋਨੇ ਦੇ ਗਹਿਣੇ ਪਏ ਹੋਏ ਸਨ ਤੇ ਅਧਿਕਾਰੀਆਂ ਅਨੁਸਾਰ ਇਸ ਦੀ ਕੀਮਤ 33 ਲੱਖ ਰੁਪਏ ਆਂਕੀ ਗਈ ਹੈ l
ਇਸ ਦੌਰਾਨ ਬੱਸ ਦੇ ਕੰਡਕਟਰ ਨੇ ਜਾਂਚ ਕਰ ਰਹੇ ਟੈਕਸ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਪਾਰਸਲ ਦਫਤਰ ਵਿੱਚੋਂ ਬੁੱਕ ਕੀਤਾ ਗਿਆ ਸੀ l ਜਿਸ ਬਾਰੇ ਉਸ ਨੂੰ ਕੁਝ ਨਹੀਂ ਪਤਾ l ਮੌਕੇ ਤੇ ਪਹੁੰਚੀ ਟੀਮ ਨੇ ਇਸ ਅੱਧਾ ਕਿਲੋ ਗਹਿਣਿਆਂ ਦੀ ਪੋਟਲੀ ਦੀ 3 ਤਿੰਨ ਘੰਟਿਆਂ ਤੱਕ ਪੂਰੀ ਜਾਂਚ ਪੜਤਾਲ ਕੀਤੀ ਤੇ ਆਖਿਆ ਕਿ ਕੁਝ ਜਾਣਕਾਰੀਆਂ ਹੋਰ ਹਾਸਲ ਕਰਨੀਆਂ ਹਨ l ਏਸ ਮਗਰੋਂ ਹੀ ਅਗੀ ਕੋਈ ਕਾਰਵਾਈ ਕੀਤੀ ਜਾਵੇਗੀ l
ਇਹ ਤਾਂ ਸੀ ਉਹ ਗੱਲ ਜਿਹੜੀ ਮੌਕੇ ਤੇ ਵਾਪਰੀ ਤੇ ਅਸੀਂ ਤੁਹਾਨੂੰ ਇੱਥੇ ਰਿਪੋਰਟ ਕਰ ਦਿੱਤੀ l ਹੁਣ ਆਉਣੇ ਆਂ ਉਨ੍ਹਾਂ ਚੁਗਲੀਆਂ ਵੱਲ ਜਿਹੜੀਆਂ ਇਹ ਪੋਟਲੀ ਵੇਖਣ ਤੋਂ ਬਾਅਦ ਜ਼ਨਾਨਾ ਸਵਾਰੀਆਂ ਨੇ ਆਪਣੇ ਢੰਗ ਨਾਲ ਕੀਤੀਆਂ ਤੇ ਮਰਦਾਨਾ ਸਵਾਰੀਆਂ ਨੇ ਆਪਣੇ ਢੰਗ ਨਾਲ l ਮੌਕੇ ਤੇ ਬੈਠੀ ਇੱਕ ਅਧਖੜ ਔਰਤ ਨੇ ਆਪਣੇ ਪਤੀ ਦੇ ਚੁੰਡੀ ਵੱਢਦਿਆਂ ਕਿਹਾ ਕਿ ਹਾਏ ਰੱਬਾ ਇਹ ਮੈਨੂੰ ਕਿਉਂ ਨੀਂ ਪਤਾ ਲੱਗਿਆ ਕਿ ਸੀਟ ਥੱਲੇ ਸੋਨਾ ਪਿਆ, ਨਹੀਂ ਤਾਂ ਮੈਂ ਸੋਨਾ ਪਾਉਣ ਦੇ ਮਾਮਲੇ ‘ਚ ਭੱਪੀ ਲਹਿਰੀ ਨੂੰ ਪਿੱਛੇ ਛੱਡ ਦੇਣਾ ਸੀ l ਉੱਥੇ ਹੀ ਉਸ ਦੇ ਪਤੀ ਨੇ ਖੱਚਰੀ ਹਾਸੀ ਹੱਸਦਿਆਂ ਕਿਹਾ ਕਿ ਤੈਨੂੰ ਆਪਣੀ ਪਈ ਐ, ਜੇ ਮੇਰੇ ਕੋਲ ਹੀ ਹੁੰਦਾ ਇਹ ਸੋਨਾ ਤਾਂ ਮੈਂ ਆਪਣਾ ਕੋਈ ਬਿਜਨਸ ਸੈਟ ਕਰਦਾ l ਅਜਿਹੇ ਵਿੱਚ ਪਿੱਛੇ ਬੈਠੀ ਇੱਕ ਕੁਆਰੀ ਕੁੜੀ ਨੇ ਦੋਵਾਂ ਦੀਆਂ ਗੱਲਾਂ ਸੁਣ ਕੇ ਪਿਛਲੀ ਸੀਟ ਉੱਤੋਂ ਦੀ ਖੜੀ ਹੋ ਕੇ ਦੋਵਾਂ ਦੇ ਵਿਚਕਾਰ ਸਿਰ ਕਰਦਿਆਂ ਕਿਹਾ ਕਿ ਆਂਟੀ ਅੰਕਲ ਤੁਹਾਡੇ ਨਾਲੋਂ ਵੱਧ ਇਸ ਦੀ ਲੋੜ ਮੈਨੂੰ ਸੀ l ਜੇ ਇਹ ਮੈਨੂੰ ਮਿਲ ਜਾਂਦਾ ਤਾਂ ਮੈਂ ਏਸ ਨਾਲ ਨਾ ਸਿਰਫ ਕੈਨੇਡਾ ਜਾ ਸਕਦੀ ਸੀ ਬਲਕਿ ਵਿਆਹ ਵੀ ਕਿਸੇ ਸੋਹਣੇ ਜਿਹੇ ਮੁੰਡੇ ਨਾਲ ਕਰਵਾ ਲੈਂਦੀ l ਅਜਿਹੇ ਵਿੱਚ ਇੱਕ ਬਜ਼ੁਰਗ ਨੇ ਇਹ ਕਹਿੰਦਿਆਂ ਸਾਰਿਆਂ ਦੀ ਬੋਲਤੀ ਬੰਦ ਕਰ ਦਿੱਤੀ ਕਿ ਮੇਰੀ ਇੱਕ ਕਿਡਨੀ ਖਰਾਬ ਐ ਤੇ ਭਾਵੇਂ ਇਸ ਨਾਲ ਮੇਰਾ ਇਲਾਜ ਹੋ ਸਕਦਾ ਸੀ ਪਰ ਮੈਂ ਇਸ ਪਾਪ ਦੀ ਕਮਾਈ ਨਾਲ ਆਪਣਾ ਇਲਾਜ ਨਹੀਂ ਕਰਾਉਣਾ, ਕਿਉਂਕਿ ਪਤਾ ਨੀਂ ਰੱਬ ਨੇ ਪਹਿਲਾਂ ਕਿਹੜੇ ਕਰਮਾਂ ਦੀ ਸਜ਼ਾ ਦਿੱਤੀ ਐ ਕਿ ਮੇਰੀ ਕਿਡਨੀ ਖਰਾਬ ਹੋ ਗਈ ਤੇ ਹੁਣ ਫੇਰ ਇਸ ਪਾਪ ਦੀ ਕਮਾਈ ਨਾਲ ਇਲਾਜ ਕਰਵਾ ਕੇ ਪਾਪ ਨਹੀਂ ਭੋਗਣਾ ਚਾਹੁੰਦਾ ਤੇ ਇਹ ਗੱਲ ਸੁਣ ਕੇ ਸਾਰੀਆਂ ਚੁਗਲੀਆਂ ਨੂੰ ਉੱਥੇ ਹੀ ਬਰੇਕ ਲੱਗ ਗਈ ਤੇ ਅਧਿਕਾਰੀ ਉਹ ਸੋਨੇ ਵਾਲੀ ਪੋਟਲੀ ਲੈ ਕੇ ਆਪਣੀ ਗੱਡੀ ਵਿੱਚ ਜਾ ਬੈਠੇ l ਜਿਸ ਨੂੰ ਧੂੰਆਂ ਛੱਡਦਿਆਂ ਜਾਂਦਿਆਂ ਸਾਰਿਆਂ ਨੇ ਆਪੋ ਆਪਣੀ ਹਸਰਤ ਨਾਲ ਵੇਖਿਆ l

Related posts

ਚੋਰਾਂ ਨੇ ਕੁਸ਼ਤੀ ਅਖਾੜੇ ਨੂੰ 10ਵੀਂ ਵਾਰ ਬਣਾਇਆ ਨਿਸ਼ਾਨਾ, ਦੇਸੀ ਘਿਓ ਲੈ ਗਏ

Htv Punjabi

ਗੁਰਵਿੰਦਰ ਬਾਬੇ ਤੇ ਹੁਣੇ ਹੁਣੇ ਹੋਇਆ ਵੱਡਾ ਐਕਸ਼ਨ

htvteam

ਇਸ ਬਾਜ਼ਾਰੀ ਅਚਾਰ ਨੂੰ ਦੇਖ ਤੁਹਾਨੂੰ ਆ ਜਾਵੇਗੀ ਉਲ..

htvteam

Leave a Comment