ਨਵੀਂ ਦਿੱਲੀ : ਕਦੇ ਨੋਟਬੰਦੀ, ਕਦੇ ਸੀਏਏ ਦੇ ਰੂਪ ਵਿੱਚ ਕੁਝ ਵੋਟਬੰਦੀ, ਕਦੇ ਕਸ਼ਮੀਰ ‘ਚ ਧਾਰਾ 370 ਦਾ ਰੌਲਾ, ਕਦੇ ਜੀਐਸਟੀ ਲਾਗੂ ਤੇ ਕਦੇੇ ਐਨਸੀਆਰ ਦਾ ਫੈਸਲਾ ਤੇ ਰਹਿੰਦੀ ਖਹਿੰਦੀ ਕਸਰ ਥਾਂ ਖੂੰਹਦੀ ਕਸਰ ਮੋਦੀ ਸਰਕਾਰ ਵੇਲੇ ਹੋ ਰਹੇ ਦੰਗਿਆਂ ਨੇ ਪੂਰੀ ਕਰ ਦਿੱਤੀ ਹੈ ਤੇ ਉੱਤੋਂ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੀ ਜਨਤਾ ਦੇ ਡੁੱਬ ਰਹੇ ਕਾਰੋਬਾਰਾਂ ਦੌਰਾਨ ਹੁਣ ਕੇਂਦਰ ਸਰਕਾਰ ਨੇ ਯੈਸ ਬੈਂਕ ਦੇ ਬੋਰਡ ਨੂੰ ਭੰਗ ਕਰਦਿਆਂ ਪ੍ਰਸ਼ਾਸ਼ਕ ਨਿਯੁਕਤ ਕਰ ਦਿੱਤਾ l ਸਰਕਾਰ ਦੇ ਇਸ ਫੈਸਲੇ ਨਾਲ ਬੈਂਕ ਦੇ ਗ੍ਰਾਹਕਾਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਨੇ l ਜਿਸ ਵਿੱਚ ਬੈਂਕ ਵਿੱਚੋਂ ਪੈਸਾ ਕਢਾਉਣ ਦੀ ਇੱਕ ਸੀਮਾ ਤੈਅ ਕੀਤੀ ਗਈ ਹੈ l ਜਿਸ ਤਹਿਤ ਹੁਣ ਯੈਸ ਬੈਂਕ ਦੇ ਗ੍ਰਾਹਕ ਅਗਲੇ ਹੁਕਮਾਂ ਤੱਕ ਆਪਣੇ ਖਾਤੇ ਵਿੱਚੋਂ 50 ਹਜ਼ਾਰ ਤੋਂ ਜ਼ਿਆਦਾ ਰਕਮ ਨਹੀਂ ਕਢਵਾ ਸਕਣਗੇ l ਹਾਂ ਜੇਕਰ ਕਿਸੇ ਨੂੰ ਮੈਡੀਕਲ ਐਮਰਜੈ਼ਸੀ ਹੈ, ਉੱਚ ਸਿੱਖਿਆ ਅਤੇ ਵਿਆਹ ਆਦਿ ਤੇ ਖਰਚ ਕਰਨਾ ਚਾਹੁੰਦਾ ਤਾਂ ਇਸ 50 ਹਜ਼ਾਰ ਵਾਲੀ ਨਿਯਮਾਂ ਵਿੱਚ ਢਿੱਲ ਦੇ ਕੇ ਪੈਸੇ ਕਢਾਉਣ ਦੀ ਸੀਮਾ 5 ਲੱਖ ਤੱਕ ਵਧਾਈ ਜਾ ਸਕਦੀ ਹੈ ਭਰ ਉਹ ਵੀ ਬੈਂਕ ਅਧਿਕਾਰੀ ਜੇਕਰ ਗ੍ਰਾਹਕ ਵੱਲੋਂ ਪੈਸੇ ਕਢਾਉਣ ਦੇ ਦਿੱਤੇ ਗਏ ਵਾਜਿਬ ਕਾਰਨ ਨੂੰ ਆਪਣੇ ਦਸਤਾਵੇਜ਼ਾਂ ਰਾਹੀਂ ਸਾਬਿਤ ਕਰ ਸਕਣਗੇ l
ਦੱਸ ਦਈਏ ਕਿ ਆਰਬੀਆਈ ਨੇ ਫਿਲਹਾਲ ਯੈਸ ਬੈਂਕ ਦੇ ਪ੍ਰਸ਼ਾਸ਼ਕ ਦੇ ਰੂਪ ਵਿੱਚ ਸਟੇਟ ਬੈਂਕ ਦੇ ਸਾਬਕਾ ਸੀਐਫਓ ਪ੍ਰਸ਼ਾਂਤ ਕੁਮਾਰ ਨੂੰ ਬੈਂਕ ਦਾ ਪ੍ਰਸ਼ਾਸ਼ਕ ਨਿਯੁਕਤ ਕੀਤਾ ਹੈ ਤੇ ਆਰਬੀਆਈ ਦਾ ਕਿਸੇ ਨਿੱਜੀ ਤੇ ਵੱਡੇ ਬੈਂਕ ਦੇ ਖਿਲਾਫ 16 ਸਾਲਾਂ ਬਾਅਦ ਇਹ ਕ’ਈ ਸਖ਼ਤ ਫੈਸਲਾ ਆਇਆ ਹੈ l ਇਸ ਤੋਂ ਪਹਿਲਾਂ ਸਾਲ 2004 ਵਿੱਚ ਗਲੋਬਲ ਟਰੱਸਟ ਬੈਂਕ ਉੱਤੇ 3 ਮਹੀਨੇ ਦੀ ਪਾਬੰਦੀ ਲਾਈ ਗਈ ਸੀ l