Htv Punjabi
Punjab

ਬੱਚਾ ਪਬਜੀ ਖੇਡਣੋਂ ਨਹੀਂ ਹੱਟਦਾ ਸੀ, ਸਵੇਰੇ ਪੇੇਪਰ ਸੀ, ਬਾਪ ਨੇ ਗੱਲ ਘੋਟ ਕੇ ਮਾਰਤਾ

ਬਠਿੰਡਾ (ਨਰੇਸ਼ ਕੁਮਾਰ) : ਅਜੋਕੇ ਜ਼ਮਾਨੇ ਵਿੱਚ ਜਿੱਥੇ ਕਾਨੂੰਨ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਵਿਰੁੱਧ ਝਿੜਕ ਮਾਰਨ ਤੱਕ ਦੀ ਸ਼ਖ਼ਤੀ ਉੱਤੇ ਪਾਬੰੰਦੀ ਲਾਈ ਹੋਈ ਹੈ l ਅਜਿਹੇ ਵਿੱਚ ਜੇਕਰ ਕੋਈ ਆਪਣੀ ਨਾਬਾਲਿਗ ਔਲਾਦ ਦਾ ਕਤਲ ਕਰ ਦੇੇਵੇ ਤਾਂ ਚਾਰੇ ਪਾਸੇ ਹਾਹਾਕਾਰ ਮਚਣੀ ਲਾਜ਼ਮੀ ਹੈ ਤੇ ਇਹ ਹਾਹਾਕਾਰ ਮਚੀ ਐ ਬਠਿੰਡਾ ਦੇ ਬਰਨਾਲਾ ਰੋਡ ਸਥਿਤ ਬਲਾਰਾਮ ਨਗਰ ਵਿਖੇ ਜਿੱਥੇ ਮੋਨੂੰ ਸਵੀਟਸ ਸ਼ਾਪ ਨਾਮ ਦੀ ਇੱਕ ਦੁਕਾਨ ਦੇ ਮਾਲਿਕ ਮੋਨੂੰ ਹਲਵਾਈ ਨੇ ਆਪਣੀ ਸਕੀ ਔਲਾਦ 16 ਸਾਲਾ ਮੁੰਡੇ ਨੂੰ ਸਿਰਫ ਏਸ ਲਈ ਜਾਨੋਂ ਮਾਰ ਦਿੱਤਾ ਕਿਉਂਕਿ ਉਸ ਦਾ 10 ਜਮਾਤ ਵਿੱਚ ਪੜਦਾ ਪੁੱਤਰ ਹਰੀਓਮ ਮੋਬਾਈਲ ਉੱਤੇ ਪਬਜੀ ਗੇਮ ਖੇਡਣੋਂ ਨਹੀਂ ਹਟਦਾ ਸੀ l ਹੱਤਿਆ ਤੋਂ ਬਾਅਦ ਮੋਨੂੰ ਹਲਵਾਈ ਫਰਾਰ ਦੱਸਿਆ ਜਾਂਦਾ ਹੈ ਜਦਕਿ ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l


ਮਿਲੀ ਜਾਣਕਾਰੀ ਅਨੁਸਾਰ ਮੋਨੂੰ ਹਲਵਾਈ ਦੀ ਆਪਣੇ ਪਤਨੀ ਨਾਲ ਵੀ ਅਣਬਣ ਰਹਿੰਦੀ ਸੀ ਕਿਉਂਕਿ ਪਤਨੀ ਦੀ ਇਹ ਦੋਸ਼ ਸੀ ਕਿ ਮੋਨੂੰ ਕੋਈ ਕੰਮ ਨਹੀਂ ਕਰਦਾ l ਲਿਹਾਜ਼ਾ ਉਹ ਮੋਨੂੰ ਨਾਲ ਲੜ ਕੇ ਦਿੱਲੀ ਸਥਿਤ ਆਪਣੇ ਪੇਕੇ ਘਰ ਜਾ ਬੈਠੀ ਤੇ ਇੱਧਰ ਮੋਨੂੰ ਦੇ ਪੁੱਤਰ ਹਰੀਓਮ ਨੇ ਸ਼ਾਇਦ ਆਪਣਾ ਇੱਕਲਾਪਨ ਦੂਰ ਕਰਨ ਲਈ ਆਪਣੇ ਆਪ ਨੂੰ ਪਬਜੀ ਵਰਗੀ ਖੇਡ ਵਿੱਚ ਵਿਅਸਤ ਕਰ ਲਿਆ l ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੋਨੂੰ ਹਰੀਓਮ ਨੂੰ ਮੋਬਾਈਲ ਉੱਤੇ ਪਬਜੀ ਖੇਡਣੋਂ ਰੋਕਣ ਲੱਗ ਪਿਆ ਤੇ ਮੋਨੂੰ ਦੀ ਮਾਂ ਅਨੁਸਾਰ ਇਸ ਗੱਲ ਨੂੰ ਲੈ ਕੇ ਦੋਨਾਂ ਪਿਓ ਪੁੱਤਰਾਂ ਵਿੱਚਕਾਰ ਝਗੜਾ ਹੋਣ ਲੱਗ ਪਿਆ l ਦੋ ਦਿਨ ਪਹਿਲਾਂ ਵੀ ਏਸ ਝਗੜੇ ਨੇ ਕਾਫੀ ਵੱਡਾ ਰੂਪ ਧਾਰਨ ਕੀਤਾ l ਮੋਨੂੰ ਦੀ ਮਾਂ ਅਨੁਸਾਰ ਅੱਜ ਸਵੇਰ ਹਰੀਓਮ ਦੇ ਪਿਤਾ ਨੇ ਮੋਨੂੰ ਇਹ ਕਹਿਕੇ ਮੋਬਾਈਲ ਉੱਤੇ ਪਬਜੀ ਖੇਡਣੋਂ ਰੋਕਿਆ ਤੇ ਕਿਹਾ ਕਿ ਸਵੇਰੇ ਤੇਰਾ ਪੇਪਰ ਹੈ ਤੂੰ ਹੁਣ ਇਹ ਖੇਡ ਖੇਡਣੀ ਬੰਦ ਕਰ l ਹਰੀਓਮ ਦੀ ਦਾਦੀ ਅਨੁਸਾਰ ਇਸ ਦੌਰਾਨ ਦੋਨਾਂ ਦੀ ਇੱਕ ਵਾਰ ਫੇਰ ਝੜਪ ਹੋਈ ਤੇ ਬਾਅਦ ਵਿੱਚ ਪੁਲਿਸ ਨੂੰ ਹਰੀਓਮ ਦੀ ਲਾਸ਼ ਬਰਾਮਦ ਹੋਈ l
ਇੱਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਡੀਐਸਪੀ ਅਸ਼ਵੰਤ ਸਿੰਘ ਦਾ ਕਹਿਣਾ ਸੀ ਕਿ ਮੋਨੂੰ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੈਜਿਹੜਾ ਕਿ ਪਹਿਲਾਂ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਿਆ ਜਿੱਥੋਂ ਕੁਝ ਪੈਸੇ ਉਧਾਰੇ ਲੈ ਕੇ ਉਹ ਗਾਇਬ ਹੋ ਗਿਆ l ਬਠਿੰਡਾ ਤੋਂ ਸਾਡੇ ਪੱਤਰਕਾਰ ਨਰੇਸ਼ ਕੁਮਾਰ ਅਨੁਸਾਰ ਹਰੀਓਮ ਦਾ ਕਤਲ ਤਾਰ ਨਾਲ ਉਸ ਦਾ ਗਲਾ ਘੋਟ ਕੇ ਕੀਤਾ ਗਿਆ l

Related posts

ਹੁਣ ਫਰੀਦਕੋਟ ਚ ਖ਼ਤਰਾ !

htvteam

Mankirt Aulakh ਆਇਆ ਕੈਮਰੇ ਮੂਹਰੇ, ਸੁਣੋ Sidhu Moose wala ਬਾਰੇ ਕੀ ਕਿਹਾ

htvteam

ਔਰਤ ਸੀਡੀਪੀਓ ਅਤੇ ਸੇਵਾਦਾਰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ

Htv Punjabi

Leave a Comment