ਨਵੀਂ ਦਿੱਲੀ : ਨਿਰਭੈਆ ਦੇ ਚਾਰ ਗੁਨਾਹਗਾਰਾਂ ਵਿੱਚੋਂ 3 ਨੇ ਬੁੱਧਵਾਰ ਨੂੰ ਫਾਂਸੀ ਤੇ ਰੋਕ ਲਾਉਣ ਦੀ ਪਟੀਸ਼ਨ ਦਾਇਰ ਕੀਤੀ ਹੈ l ਗੁਨਾਹਗਾਰ ਅਕਸ਼ੈ ਸਿੰਘ ਠਾਕੁਰ, ਵਿਨੈ ਸ਼ਰਮਾ ਅਤੇ ਪਵਨ ਗੁਪਤਾ ਦੀ ਪਟੀਸ਼ਨ ਤੇ ਦਿੱਲੀ ਦੀ ਐਡੀਸ਼ਨਲ ਸੈਸ਼ਨ ਕੋਰਟ ਤਿਹਾੜ ਜ਼ੇਲ੍ਹ ਪ੍ਰਸ਼ਾਸਨ ਅਤੇ ਦਿੱਲੀ ਪੁਲਿਸ ਤੋਂ ਜਵਾਬ ਮੰਗਿਆ ਹੈ l ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਉਹ ਵੀਰਵਾਰ ਨੂੰ ਸੁਣਵਾਈ ਕਰਨਗੇ l ਉੱਥੇ ਹੀ ਦਿੱਲੀ ਹਾਈਕੋਰਟ ਨੇ ਗੁਨਾਹਗਾਰ ਮੁਕੇਸ਼ ਸਿੰਘ ਦੀ ਪਟੀਸ਼ਨ ਤੇ ਫੈਸਲਾ ਵੀ ਸੁਰੱਖਿਤ ਰੱਖ ਲਿਆ ਹੈ l ਹਾਈਕੋਰਟ ਵੀਰਵਾਰ ਨੂੰ ਫੈਸਲਾ ਸੁਣਾਵੇਗਾ l ਚੌਥੀ ਵਾਰ ਜੱਲਾਦਾਂ ਨੇ ਪਵਨ ਤਿਹਾੜ ਜ਼ੇਲ੍ਹ ਵਿੱਚ ਬੁੱਧਵਾਰ ਨੂੰ ਡਮੀ ਨੂੰ ਫਾਂਸੀ ਦੇ ਕੇ ਟਰਾਇਲ ਕੀਤਾ l
ਇਸ ਮਾਮਲੇ ਵਿੱਚ ਕੁਰੀਯਨ ਨੇ ਕਿਹਾ ਕਿ ਕਿ ਫਾਂਸੀ ਤੇ ਲਟਕਾਉਣ ਨਾਲ ਅਜਿਹੇ ਜ਼ੁਰਮ ਘੱਟ ਹੋਣਗੇ : ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਕੁਰੀਯਨ ਜੋਸੇਫ ਨੇ ਨਿਰਭੇਆ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਤੇ ਸਵਾਲ ਖੜੇ ਕੀਤੇ ਹਨ l ਜਸਟਿਸ ਕੁਰੀਅਨ ਨੇ ਬੁੱਧਵਾਰ ਨੂੰ ਪੁੱਛਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਫਾਂਸੀ ਤੇ ਲਟਕਾਉਣ ਨਾਲ ਕੀ ਇਸ ਤਰ੍ਹਾਂ ਦੇ ਅਪਰਾਧ ਘੱਟ ਹੋਣਗੇ l ਅਜਿਹੇ ਦੋਸ਼ੀਆਂ ਨੂੰ ਹਮੇਸ਼ਾ ਦੇ ਲਈ ਜ਼ੇਲ੍ਹ ਭੇਜ ਦੇਣਾ ਚਾਹੀਦਾ ਹੈ l