Htv Punjabi
Punjab

ਕੋਰੋਨਾ ਦੇ ਇਸ ਮਾਹੌਲ ‘ਚ ਹਿਜੜੇ ਨੇ ਚਾੜਿਆ ਨਵਾਂ ਚੰਨ, ਲੋਕਾਂ ਨੇ ਕੀਤੀ ਫੁੱਲਾਂ ਦੀ ਬਰਸਾਤ, ਮਨਪ੍ਰੀਤ ਬਾਦਲ ਦੀ ਟੀਮ ਨੇ ਕੀਤਾ ਸਨਮਾਨਿਤ

ਬਠਿੰਡਾ : ਆਪਣੇ ਇਲਾਕੇ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਅਤੇ ਲਾਕਡਾਊਨ ਦੇ ਮਾਹੌਲ ਵਿੱਚ ਸਹਾਇਤਾ ਮੁਹੱਈਆ ਕਰਾਉਦ ਲਈ ਬਠਿੰਡਾ ਦੇ ਜਿਸ ਸਲਮਾ ਮਹੰਤ ਨਾਮ ਦੀ ਕਿੰਨਰ ਨੇ ਆਪਣੀ ਜ਼ਮੀਨ ਜਾਇਦਾਦ, ਗਹਿਣੇ, ਕੱਪੜੇ, ਭਾਂਡੇ ਅਤੇ ਆਪਣੇ ਘਰ ਦੀ ਇੱਕ ਇੱਕ ਇੱਟ ਸਰਕਾਰ ਨੂੰ ਇਹ ਕਹਿੰਦਿਆਂ ਦਾਨ ਦੇ ਦਿੱਤੀ ਸੀ ਕਿ ਇਨ੍ਹਾਂ ਪੈਸਿਆਂ ਨਾਲ ਨਾ ਸਿਰਫ ਇਲਾਕੇ ਦੇ ਲੋਕਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਵੇ ਬਲਕਿ ਕੋਈ ਅਜਿਹਾ ਹਸਪਤਾਲ ਜਾਂ ਡਿਸਪੈਂਸਰੀ ਖੋਲੀ ਜਾਵੇ, ਜਿਸ ਨਾਲ ਕੋਰੋਨਾ ਵਰਗੀ ਬੀਮਾਰੀ ਦਾ ਇਲਾਜ ਕੀਤਾ ਜਾਵੇ।ਉਸੇ ਸਲਮਾ ਮਹੰਤ ਦੀ ਇਸ ਦਰਿਆਦਿਲੀ ਦੀ ਖਬਰ ਜਦੋਂ ਹਕੀਕਤ ਟੀਵੀ ਪੰਜਾਬੀ ਨੇ ਆਪਣੇ ਚੈਨਲ ਤੇ ਚਲਾਈ ਤਾ ਨਾ ਸਿਰਫ ਇਲਾਕੇ ਦੇ ਲੋਕਾਂ ਨੇ ਸਲਮਾ ਮਹੰਤ ਤੇ ਫੁੱਲਾਂ ਦੀ ਬਰਸਾਤ ਕੀਤੀ ਬਲਕਿ ਉਸ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਲਮਾ ਮਹੰਤ ਦੇ ਪੈਰੀ ਹੱਥ ਲਾ ਕੇ ਆਸ਼ੀਰਵਾਦ ਹਾਸਿਲ ਕੀਤਾ।ਹੋਰ ਤਾਂ ਹੋਰ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਟੀਮ ਨੇ ਵੀ ਇਸ ਗੱਲ ਦਾ ਪਤਾ ਲੱਗਦਿਆਂ ਹੀ ਉਚੇਚੇ ਤੌਰ ਤੇ ਸਲਮਾ ਮਹੰਤ ਨਾਲ ਮੁਲਾਕਾਤ ਕਰਕੇ ਉਸ ਨੂੰ ਨਾ ਸਿਰਫ ਸਨਮਾਨਿਤ ਕੀਤਾ ਬਲਕਿ ਆਸ਼ੀਰਵਾਦ ਵੀ ਲਿਆ।ਏਸ ਮੌਕੇ ਸਲਮਾ ਮਹੰਤ ਉਸ ਵੇਲੇ ਭਾਵੁਕ ਹੋ ਗਈ ਜਦੋਂ ਲੋਕਾਂ ਨੇ ਉਸ ਇਲਾਕੇ ਦਾ ਨਾਮ ਬਦਲ ਕੇ ਚੰਦਸਰ ਨਗਰ ਤੋਂ ਸਲਮਾ ਨਗਰ ਰੱਖਣ ਦੀ ਮੰਗ ਕਰ ਦਿੱਤੀ।ਸਲਮਾ ਲਈ ਇਹ ਵਾਕਿਆ ਹੀ ਵੱਡੇ ਮਾਣ ਵਾਲੀ ਗੱਲ ਸੀ।

ਅੱਗੇ ਹੋਰ ਕੀ ਹੋਇਆ ਤੇ ਏਸ ਮੌਕੇ ਸਲਮਾ ਨੇ ਆਪਣੀਆਂ ਭਾਵਨਾਵਾਂ ਕਿਸ ਤਰ੍ਹਾਂ ਜ਼ਾਹਿਰ ਕੀਤੀਆਂ ਮਨਪ੍ਰੀਤ ਬਾਦਲ ਦੀ ਟੀਮ ਅਤੇ ਇਲਾਕਾ ਨਿਵਾਸੀਆਂ ਵੱਲੋਂ ਸਲਮਾ ਮਹੰਤ ਨੂੰ ਸਨਮਾਨਿਤ ਕਰਨ ਲੱਗਿਆ ਮੌਕੇ ਦਾ ਮਾਹੌਲ ਕਿਹੋ ਜਿਹਾ ਭਾਵੁਕ ਕਰਨ ਵਾਲਾ ਸੀ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,,,

Related posts

ਸਟੇਟ ਬੈਂਕ ਆਫ ਇੰਡੀਆ ਦੇ ਗ੍ਰਾਹਕ ਰਾਤ ਵੇਲੇ ਪੈਸੇ ਕਢਾਉਣ ਲੱਗੇ ਹੋ ਜਾਣ ਸਾਵਧਾਨ, ਬੈਂਕ ਕਹਿੰਦਾ ਕਰੋ ਆਹ ਕੰਮ ਨਈਂ ਤਾਂ,,,

Htv Punjabi

ਆਹ ਦੇਖਲੋ ਚੁੱਟਕੀ ਭਰ ਚੀਜ਼ ਨੇ ਕਿਵੇਂ ਦੁਨੀਆਂ ਘੁਮਾਈ ਪਈ ਹੈ

htvteam

ਪੁੱਤਾਂ ਦੀ ਗ਼/ਲ/ਤ ਕੰ/ਮ ਕਰਦੇ ਦੀ ਵੀਡਿਓ ਹੋਈ ਲੀਕ, ਮਾਪਿਆਂ ਨੇ ਮੂੰਹ ਤੇ ਧ/ਰ/ਕੇ ਹੱ/ਥ

htvteam

Leave a Comment